ਆਟੋ ਡੈਸਕ- audi A8 ਇਸ ਸਾਲ ਲਾਂਚ ਹੋਣ ਵਾਲੀ ਮਸ਼ਹੂਰ ਕਾਰਾਂ ਚੋਂ ਇਕ ਹੈ। ਰਿਪੋਰਟਸ ਦੀਆਂ ਮੰਨੀਏ ਤਾਂ ਇਸ ਕਾਰ 'ਚ ਸੇਫਟੀ ਫੀਚਰਸ ਨੂੰ ਲੈ ਕੇ ਜ਼ਬਰਦਸਤ ਕੰਮ ਹੋਇਆ ਹੈ। ਰਿਪੋਟਸ ਦੇ ਮੁਤਾਬਕ ਇਸ ਕਾਰ 'ਚ ਫਰੰਟਲ ਆਟੋ ਬ੍ਰੇਕਿੰਗ ਸਿਸਟਮ ਦਿੱਤਾ ਜਾਵੇਗਾ। ਇਸ ਫੀਚਰ ਦੀ ਮਦਦ ਨਾਲ ਕਿਸੇ ਗੱਡੀ ਦੇ ਸਾਹਮਣੇ ਆ ਜਾਣ ਤੇ ਇਸ ਨਾਲ ਵਾਲੀ ਟੱਕਰ ਦੀ ਸ਼ੱਕ ਲਗਭਗ ਖਤਮ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਫਿਰ ਵੀ ਗੱਡੀ ਟਕਰਾ ਜਾਂਦੀ ਹੈ, ਤਾਂ Audi A8 'ਤੇ ਇਸ ਦਾ ਅਸਰ ਬਹੁਤ ਘੱਟ ਹੋਵੇਗਾ।
ਦਰਅਸਲ Audi A8 'ਚ ਐਕਟਿਵ ਸਸਪੈਂਸ਼ਨ ਸਿਸਟਮ ਦਿੱਤਾ ਗਿਆ ਹੈ, ਜੋ ਟੱਕਰ ਤੋਂ ਪਹਿਲਾਂ ਹੀ ਹਾਲਾਤ ਦਾ ਅੰਦਾਜਾ ਲਗਾ ਕੇ ਗੱਡੀ ਨੂੰ 3.5 ਇੰਚ 'ਤੇ ਖਿਸਕਾ ਦੇਵੇਗਾ। ਇਸ ਤੋਂ ਦੁਰਘਟਨਾ ਦੇ ਸਮੇਂ Audi A8 ਦੇ ਸਖਤ ਹਿੱਸੇ ਨਾਲ ਦੂਜੀ ਕਾਰ ਟਕਰਾਏਗੀ।
Audi A8 ਇਕ ਖਾਸ ਫੀਚਰ ਨਾਲ ਲੈਸ ਹੋਵੇਗੀ ਜੋ ਆਪਣੇ ਕੈਮਰਿਆਂ ਨਾਲ ਰੋਡ ਨੂੰ ਸਕੈਨ ਕਰੇਗੀ। ਇਸ ਨਾਲ ਸੜਕ ਦੀ ਹਾਲਤ ਨੂੰ ਵੇਖਦੇ ਹੋਏ ਕਾਰ ਦਾ ਸਸਪੈਂਸ਼ਨ ਆਟੋਮੈਟਿਕ ਐਡਜਸਟ ਹੋ ਜਾਵੇਗਾ। ਇਸ ਨਾਲ ਕਾਰ 'ਚ ਬੈਠੇ ਰਾਇਡਰ ਨੂੰ ਇਕ ਆਰਾਮਦਈਕ ਯਾਤਰਾ ਦਾ ਅਨੁਭਵ ਹੋਵੇਗਾ। ਉਥੇ ਹੀ ਦੂਜੇ ਪਾਸੇ ਦੁਰਘਟਨਾ ਦੇ ਦੋਰਾਨ ਕਾਰ ਦੀ ਲੰਬਾਈ ਵੱਧਣ 'ਚ ਮਦਦ ਮਿਲੇਗੀ।
ਸੁਰੱਖਿਆ ਦੇ ਮਾਮਲੇ 'ਚ Mercedes-Benz CLS Four-Door Coupe ਵੀ ਪਿੱਛੇ ਨਹੀਂ ਰਹਿਣ ਵਾਲੀ ਹੈ। ਇਸ ਕਾਰ 'ਚ ਪ੍ਰੀ-ਸੇਫ ਇੰਪਲਸ ਸਾਈਡ ਸਿਸਟਮ ਹੈ, ਜੋ ਸਾਈਡ ਦੀ ਟੱਕਰ ਨਾਲ ਸਵਾਰੀ ਨੂੰ ਲਗਣ ਵਾਲੀ ਸੱਟ ਕਾਫ਼ੀ ਹੱਦ ਤੱਕ ਬਚਾਏਗਾ। ਇਸ 'ਚ ਪ੍ਰੀ-ਸੇਫ ਸਾਊਂਡ ਫੰਕਸ਼ਨ ਵੀ ਹੈ, ਜੋ ਐਕਸੀਡੈਂਟ ਦੀ ਅਵਾਜ ਨੂੰ ਕੈਬਿਨ ਦੇ ਅੰਦਰ ਆਉਣ ਤੋਂ ਰੋਕੇਗਾ।
14 ਫਰਵਰੀ ਨੂੰ ਲਾਂਚ ਹੋਵੇਗੀ ਮਹਿੰਦਰਾ XUV300
NEXT STORY