ਬਿਜ਼ਨੈੱਸ ਡੈਸਕ : ਡੋਨਾਲਡ ਟਰੰਪ ਦੀ ਟੈਰਿਫ ਨੀਤੀ ਕਾਰਨ ਪੂਰੀ ਦੁਨੀਆ ਵਿੱਚ ਉਥਲ-ਪੁਥਲ ਹੈ। ਖਾਸ ਕਰਕੇ ਚੀਨ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਵਪਾਰ ਯੁੱਧ ਨੇ ਕਈ ਚੀਜ਼ਾਂ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਇਸਦਾ ਅਸਰ ਆਈਫੋਨ ਦੀਆਂ ਕੀਮਤਾਂ 'ਤੇ ਵੀ ਦੇਖਿਆ ਜਾ ਸਕਦਾ ਹੈ। ਆਓ, ਜਾਣਦੇ ਹਾਂ ਕਿ ਤਕਨੀਕੀ ਮਾਹਿਰ ਕਿਉਂ ਕਹਿ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਆਈਫੋਨ ਉਨ੍ਹਾਂ ਦੀ ਮੌਜੂਦਾ ਕੀਮਤ ਤੋਂ ਤਿੰਨ ਗੁਣਾ ਕੀਮਤ 'ਤੇ ਵਿਕਣ ਵਾਲੇ ਹਨ।
ਇਹ ਵੀ ਪੜ੍ਹੋ : ਇਸ ਦਿਨ ਨੂੰ ਲਾਂਚ ਹੋ ਰਿਹਾ Samsung Galaxy ਦਾ ਇਹ ਸ਼ਾਨਦਾਰ ਫੋਨ!
ਕੀ ਹੈ ਪੂਰਾ ਮਾਮਲਾ?
ਜਦੋਂ ਤੋਂ ਡੋਨਾਲਡ ਟਰੰਪ ਨੇ ਰੈਸੀਪ੍ਰੋਕਲ ਟੈਰਿਫ ਨੀਤੀ ਲਾਗੂ ਕੀਤੀ ਤਾਂ ਉਸਨੇ ਦਾਅਵਾ ਕੀਤਾ ਕਿ ਉਸਦੀ ਨਵੀਂ ਟੈਰਿਫ ਨੀਤੀ ਅਮਰੀਕਾ ਵਿੱਚ ਨੌਕਰੀਆਂ ਅਤੇ ਫੈਕਟਰੀਆਂ ਵਾਪਸ ਲਿਆਏਗੀ। ਪਰ ਤਕਨੀਕੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਸਮਾਰਟਫੋਨ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਸਕਦਾ ਹੈ। ਸੀਐੱਨਐੱਨ 'ਤੇ ਪ੍ਰਕਾਸ਼ਿਤ ਇੱਕ ਖ਼ਬਰ ਅਨੁਸਾਰ, ਵੈਡਬਸ਼ ਸਿਕਿਓਰਿਟੀਜ਼ ਦੇ ਗਲੋਬਲ ਟੈਕਨਾਲੋਜੀ ਰਿਸਰਚ ਹੈੱਡ ਡੈਨ ਇਵਸ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਜੇਕਰ ਆਈਫੋਨ ਦਾ ਉਤਪਾਦਨ ਅਮਰੀਕਾ ਵਿੱਚ ਸ਼ੁਰੂ ਹੁੰਦਾ ਹੈ ਤਾਂ ਇਸਦੀ ਕੀਮਤ ਲਗਭਗ $3,500 (ਲਗਭਗ 3.5 ਲੱਖ ਰੁਪਏ) ਤੱਕ ਪਹੁੰਚ ਸਕਦੀ ਹੈ, ਜੋ ਕਿ ਮੌਜੂਦਾ ਕੀਮਤ ਨਾਲੋਂ ਤਿੰਨ ਗੁਣਾ ਵੱਧ ਹੈ।
ਆਈਫੋਨ ਕਿਉਂ ਮਹਿੰਗਾ ਹੋਵੇਗਾ?
ਆਈਫੋਨ ਦੇ ਮਹਿੰਗੇ ਹੋਣ ਦਾ ਮੁੱਖ ਕਾਰਨ ਅਮਰੀਕਾ ਵਿੱਚ ਉਤਪਾਦਨ ਲਾਗਤ ਵਿੱਚ ਵਾਧਾ ਹੈ। ਆਈਵਸ ਅਨੁਸਾਰ, ਐਪਲ ਨੂੰ ਏਸ਼ੀਆ ਵਿੱਚ ਆਪਣੀ ਮੌਜੂਦਾ ਸਪਲਾਈ ਚੇਨ ਨੂੰ ਅਮਰੀਕਾ ਵਿੱਚ ਦੁਹਰਾਉਣ ਲਈ ਲਗਭਗ 30 ਬਿਲੀਅਨ ਡਾਲਰ ਦੀ ਲਾਗਤ ਆਵੇਗੀ ਅਤੇ ਉਤਪਾਦਨ ਦਾ ਸਿਰਫ 10 ਫੀਸਦੀ ਤਬਦੀਲ ਕਰਨ ਵਿੱਚ ਤਿੰਨ ਸਾਲ ਲੱਗਣਗੇ।
ਇਹ ਵੀ ਪੜ੍ਹੋ : ਹੁਣ ATM 'ਚੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਓਵਰ ਟ੍ਰਾਂਜੈਕਸ਼ਨ 'ਤੇ ਦੇਣੇ ਹੋਣਗੇ ਇੰਨੇ ਰੁਪਏ
ਵਰਤਮਾਨ ਵਿੱਚ ਆਈਫੋਨ ਦੇ ਹਿੱਸੇ ਤਾਈਵਾਨ, ਦੱਖਣੀ ਕੋਰੀਆ ਅਤੇ ਚੀਨ ਵਿੱਚ ਬਣਾਏ ਜਾਂਦੇ ਹਨ, ਜਦੋਂਕਿ 90 ਫ਼ੀਸਦੀ ਆਈਫੋਨ ਚੀਨ ਵਿੱਚ ਅਸੈਂਬਲ ਕੀਤੇ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਅਮਰੀਕਾ ਵੱਲੋਂ ਇਨ੍ਹਾਂ ਦੇਸ਼ਾਂ 'ਤੇ ਲਗਾਏ ਗਏ ਭਾਰੀ ਟੈਰਿਫ ਅਤੇ ਵਪਾਰ ਯੁੱਧ ਕਾਰਨ ਆਈਫੋਨ ਦੀਆਂ ਕੀਮਤਾਂ ਪ੍ਰਭਾਵਿਤ ਹੋਣਗੀਆਂ। ਦੱਸਣਯੋਗ ਹੈ ਕਿ ਟਰੰਪ ਦੀ ਟੈਰਿਫ ਨੀਤੀ ਕਾਰਨ ਐਪਲ ਦੇ ਸ਼ੇਅਰ ਪਹਿਲਾਂ ਹੀ 25 ਫੀਸਦੀ ਡਿੱਗ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Meta ਲਿਆ ਰਿਹੈ Teen Account ਫੀਚਰ, ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਲਾਭ
NEXT STORY