ਜਲੰਧਰ—Belkin ਨੇ ਆਪਣੇ ਵਾਇਰਲੈੱਸ ਚਾਰਜਿੰਗ ਪੈਡ Boost up ਨੂੰ ਲਾਂਚ ਕਰ ਦਿੱਤਾ ਹੈ । Belkin ਮੋਬਾਇਲ ਉਪਕਰਣ ਬਣਾਉਣ ਵਾਲੀਆਂ ਚੋਟੀ ਦੀਆਂ ਕੰਪਨੀਆਂ 'ਚੋ ਇਕ ਹੈ। ਹਾਲ ਹੀ 'ਚ Belkin ਨੇ ਆਈਫੋਨ X , ਆਈਫੋਨ 8 ਅਤੇ ਆਈਫੋਨ 8 ਪਲੱਸ , ਸੈਮਸੰਗ ਅਤੇ QI ਡਿਵਾਇਸ ਲਈ 10W ਤੱਕ ਦਾ ਵਾਇਰਲੈੱਸ ਚਾਰਜਿੰਗ ਪੈਡ ਪੇਸ਼ ਕੀਤਾ ਹੈ। ਜੋ ਵੱਖ-ਵੱਖ ਵਾਟ ਦੇ ਹਿਸਾਬ ਨਾਲ ਚਾਰਜ ਕਰੇਗਾ।

ਇਹ ਪੈਡ ਆਈਫੋਨ ਐਕਸ, ਆਈਫੋਨ 8 ਅਤੇ ਆਈਫੋਨ 8ਪਲੱਸ ਲਈ 7.5 ਵਾਟ ਓਪਟੀਕਲ ਚਾਰਜਿੰਗ , ਸੈਮਸੰਗ ਅਤੇ QI ਡਿਵਾਇਸ, ਐੱਲ.ਜੀ. ਅਤੇ ਸੋਨੀ ਸਮਾਰਟਫੋਨਸ ਲਈ 9W ਡਲਿਵਰ ਕਰ ਸਕਦਾ ਹੈ। Belkin Boost up ਚਾਰਜਿੰਗ ਪੈਡ ਦੀ ਕੀਮਤ 60 ਡਾਲਰ ਤੈਅ ਕੀਤੀ ਗਈ ਹੈ। ਉੱਥੇ Belkin ਨੇ ਆਈਫੋਨ ਲਈ ਸਟੈਂਡ ਵੀ ਲਾਂਚ ਕੀਤਾ ਹੈ ਜਿਸ ਦੀ ਕੀਮਤ 70 ਡਾਲਰ ਦੱਸੀ ਜਾ ਰਹੀ ਹੈ। ਇਹ ਚਾਰਜਿੰਗ ਪੈਡ ਤਿੰਨ ਰੰਗਾਂ 'ਚ ਉਪਲੱਬਧ ਹੈ। ਇਨ੍ਹਾਂ ਦੋਵਾਂ ਡਿਵਾਇਸਾਂ ਨੂੰ Belkin Direct ਅਤੇ Amazon ਤੋਂ ਖਰੀਦਿਆਂ ਜਾ ਸਕਦਾ ਹੈ।
OnePlus 6 ਦਾ ਫੇਸ ਅਨਲਾਕਿੰਗ ਫੀਚਰ ਫੇਲ
NEXT STORY