ਜਲੰਧਰ—ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਲੰਡਨ 'ਚ ਆਯੋਜਿਤ ਆਪਣੇ ਈਵੈਂਟ 'ਚ ਵਨਪਲੱਸ 6 ਨੂੰ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੇ 64 ਜੀ.ਬੀ. ਵੇਰੀਐਂਟ ਦੀ ਕੀਮਤ 36,999 ਰੁਪਏ ਦੇ ਕਰੀਬ ਅਤੇ 128 ਜੀ.ਬੀ. ਵੇਰੀਐਂਟ ਦੀ ਕੀਮਤ 39,999 ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਰੀਅਰ ਕੈਮਰਾ ਸੈਟਅਪ ਹੋਵੇਗਾ ਜਿਸ 'ਚ ਇਕ 16 ਮੈਗਾਪਿਕਸਲ ਦਾ ਕੈਮਰਾ ਸੈਂਸਰ ਹੋਵੇਗਾ ਉਥੇ ਦੂਜੇ ਪਾਸੇ 20 ਮੈਗਾਪਿਕਸਲ ਹੋਣ ਦੀ ਜਾਣਕਾਰੀ ਹੈ। ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੋ ਸਕਦਾ ਹੈ। ਸਮਾਰਟਫੋਨ ਮਾਰਕੀਟ 'ਚ ਡਿਮਾਂਡ ਦੇ ਹਿਸਾਬ ਨਾਲ ਇਸ 'ਚ ਫੇਸ ਅਨਲਾਕ ਫੀਚਰ ਵੀ ਦਿੱਤਾ ਗਿਆ ਸੀ ਅਤੇ ਹੁਣ ਸਕਿਓਰਟੀ ਦੇ ਲਿਹਾਜ਼ ਨਾਲ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਹੁਣ ਟਵਿਟਰ 'ਤੇ ਇਕ ਯੂਜ਼ਰ ਵੱਲੋਂ ਸ਼ੇਅਰ ਕੀਤੀ ਇਕ ਵੀਡੀਓ ਨਾਲ ਇਸ ਦੇ ਫੇਸ ਅਨਲਾਕ ਫੀਚਰ 'ਤੇ ਸਵਾਲ ਖੜੇ ਹੋ ਗਏ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਵਿਅਕਤੀ ਆਪਣੇ ਵਨਪਲੱਸ 6 ਫੋਨ ਨੂੰ ਆਪਣੀ ਤਸਵੀਰ ਦਿਖਾ ਕੇ ਹੀ ਅਨਲਾਕ ਕਰ ਦਿੰਦਾ ਹੈ। ਬਾਅਦ 'ਚ ਉਹ ਆਪਣੇ ਚਿਹਰੇ ਦੇ ਸਾਹਮਣੇ ਆਪਣੀ ਹੀ ਇਕ ਤਸਵੀਰ ਰੱਖ ਕੇ ਫੋਨ ਨੂੰ ਸਾਹਮਣੇ ਕਰਦਾ ਹੈ ਤਾਂ ਫੋਨ ਅਨਲਾਕ ਹੋ ਜਾਂਦਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਵਨਪਲੱਸ 5ਟੀ ਨਾਲ ਫੇਸਅਨਲਾਕ ਫੀਚਰ ਦਿੱਤਾ ਸੀ।
ਕੰਨਿਆ ਮਹਾਵਿਦਿਆਲਿਆ 'ਚ ਦੂਜੀ ਵਾਰ ਚੋਰੀ
NEXT STORY