ਗੈਜੇਟ ਡੈਸਕ- ਜੇਕਰ ਤੁਸੀਂ ਬਿਹਤਰੀਨ ਫੀਚਰ ਵਾਲਾ ਸਮਾਰਟ ਫੋਨ ਖਰੀਦਣ ਬਾਰੇ ਸੋਚ ਰਹੇ ਹੋ ਪਰ ਤੁਹਾਡੇ ਕੋਲ ਬਜਟ 10,000 ਰੁਪਏ ਤੋਂ ਘੱਟ ਹੈ ਤਾਂ ਅਸੀਂ ਤੁਹਾਡੇ ਲਈ ਐਮਾਜ਼ੋਨ ਸੇਲ ਦੀੇ ਟਾਪ ਸਮਾਰਟਫੋਨ ਡੀਲਜ਼ ਲੈ ਕੇ ਆਏ ਹਾਂ। ਸੇਲ ’ਚ ਸਮਾਰਟਫੋਨ ਨੂੰ 40 ਫੀਸਦੀ ਡਿਸਕਾਊਂਟ ’ਤੇ ਖ਼ਰੀਦਣ ਦਾ ਆਪਸ਼ਨ ਦਿੱਤਾ ਜਾ ਰਿਹਾ ਹੈ। ਇਸ ਸੇਲ ’ਚ ਲੀਡਿੰਗ ਬੈਂਕ ’ਤੇ 10 ਫੀਸਦੀ ਇੰਸਟੈਂਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਨੋ-ਕਾਸਟ ਈ. ਐੱਮ.ਆਈ. ਦਾ ਆਪਸ਼ਨ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ– ਐਪਲ ਨੇ ਭਾਰਤ ’ਚ ਬਣਾਇਆ ਨਵਾਂ ਰਿਕਾਰਡ, ਇਕ ਸਾਲ ’ਚ ਵੇਚ ਦਿੱਤੇ ਇੰਨੇ iPhones
Tecno Spark 8T
Tecno Spark 8T ਸਮਾਰਟਫੋਨ 9,299 ਰੁਪਏ ’ਚ ਬਿਕਰੀ ਲਈ ਉਪਲਬਧ ਹੈ। ਜਿਸ ਨੂੰ ਡਿਸਕਾਊਂਟ ਦੇ ਬਾਅਦ 8,370 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਫੋਨ ’ਚ 6.6 ਇੰਚ ਦੀ ਐੱਚ.ਡੀ ਪਲੱਸ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ 50 MP ਕੈਮਰਾ ਅਤੇ ਸਟਾਈਲਿਸ਼ ਮੈਟਲ ਡਿਜ਼ਾਇਨ ਦਿੱਤਾ ਗਿਆ ਹੈ।
Redmi 9A
ਇਹ 7000 ਰੁਪਏ ਦੀ ਕੀਮਤ ’ਚ ਆਉਣ ਵਾਲਾ ਭਾਰਤ ਦਾ ਨੰਬਰ-1 ਸਮਾਰਟਫੋਨ ਹੈ। ਫੋਨ ਦੀ ਕੀਮਤ 7499 ਰੁਪਏ ਹੈ ਪਰ ਸੇਲ ’ਚ ਫੋਨ ਨੂੰ 6999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। Redmi 9A ਸਮਾਰਟਫੋਨ ਨੂੰ ਐਸ.ਬੀ.ਆਈ. ਕਾਰਡ ਤੋਂ ਖਰੀਦ ਕੇ 10 ਫੀਸਦੀ ਡਿਸਕਾਊਂਟ ਦਾ ਲਾਭ ਲੈ ਸਕਦੇ ਹੋ। ਅਜਿਹੇ ’ਚ ਫੋਨ 6299 ਰੁਪਏ ’ਚ ਆਵੇਗਾ। ਫੋਨ ਮੀਡੀਆਟੇਕ Helio 725 ਆਕਟਾ-ਕੋਰ ਪ੍ਰੋੋੋਸੈਸਰ ਸਪੋਰਟ ਨਾਲ ਆਵੇਗਾ। ਫੋਨ ’ਚ 5000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ– ਭਾਰਤ ’ਚ ਸ਼ੁਰੂ ਹੋਈ iPhone 13 ਦੀ ਅਸੈਂਬਲਿੰਗ, ਅਗਲੇ ਸਾਲ ਤੋਂ ਹੋਣਗੇ ਐਕਸਪੋਰਟ
Tecno Spark Go 2022
Tecno Spark G0 2022 ਸਮਾਰਟਫੋਨ ’ਚ 6.5 ਇੰਚ ਦੀ ਡਾਟ ਨੌਚ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ 6000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਫੋਨ ਦੀ ਕੀਮਤ 7699 ਰੁਪਏ ਹੈ। ਜਿਸ ਨੂੰ 200 ਰੁਪਏ ਦੇ ਡਿਸਕਾਊਂਟ ਨਾਲ ਖਰੀਦਿਆ ਜਾ ਸਕਦਾ ਹੈ।
Samsung Galaxy M12
Samsung Galaxy M12 ਸਮਾਰਟਫੋਨ ’ਚ 6000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ’ਚ 48MP ਕਵਾਡ ਕੈਮਰਾ ਸਪੋਰਟ ਨਾਲ ਆਵੇਗਾ। ਫੋਨ ’ਚ 5MP ਅਲਟਰਾ-ਵਾਇਡ ਕੈਮਰਾ, 2MP ਮਾਈਕ੍ਰੋ ਲਾਂਸ ਅਤੇ 2MP ਡੈਪਥ ਕੈਮਰਾ ਦਿੱਤਾ ਜਾਵੇਗਾ। ਫੋਨ ਨੂੰ ਸੇਲ ’ਚ 11,999 ਰੁਪਏ ਦੀ ਜਗ੍ਹਾ 9499 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਸੇਲ ’ਚ ਐੱਸ.ਬੀ.ਆਈ. ਕਾਰਡ ’ਤੇ 10 ਫੀਸਦੀ ਅਲਸਟਰਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜਿਸ ਨਾਲ ਫੋਨ ਨੂੰ ਕਰੀਬ 8550 ਰੁਪਏ ’ਚ ਖਰੀਦਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ– ਇਸ ਸਾਲ ਇਨ੍ਹਾਂ ਫੋਨਾਂ ’ਚ ਬੰਦ ਹੋ ਜਾਵੇਗਾ WhatsApp, ਇਥੇ ਵੇਖੋ ਪੂਰੀ ਲਿਸਟ
Realme Narzo 50i
Realme Narzo 50i ਸਮਾਰਟਫੋਨ ’ਚ 6.5 ਇੰਚ ਦੀ ਐੱਚ. ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਪ੍ਰਾਇਮਰੀ ਕੈਮਰਾ 50MP ਦਾ ਹੈ। ਫੋਨ ਨੂੰ 11,499 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਫੋਨ ਦੀ ਖਰੀਦ ’ਤੇ 1000 ਰੁਪਏ ਦਾ ਅਲਟਰਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਬੈਂਕ ਡਿਸਕਾਊਂਟ ਦੇ ਬਾਅਦ ਫੋਨ ਨੂੰ 9499 ਰੁਪਏ ’ਚ ਖਰੀਦ ਸਕਦੇ ਹੋ।
ਇਹ ਵੀ ਪੜ੍ਹੋ– 20 ਰੁਪਏ ਤੋਂ ਵੀ ਘੱਟ ਕੀਮਤ ’ਚ 2GB ਡਾਟਾ ਦੇ ਰਹੀ ਇਹ ਟੈਲੀਕਾਮ ਕੰਪਨੀ
ਭਾਰਤ ’ਚ ਸ਼ੁਰੂ ਹੋਈ iPhone 13 ਦੀ ਅਸੈਂਬਲਿੰਗ, ਅਗਲੇ ਸਾਲ ਤੋਂ ਹੋਣਗੇ ਐਕਸਪੋਰਟ
NEXT STORY