ਜਲੰਧਰ- ਜੇਕਰ ਤੁਸੀਂ ਮੂਵੀ ਡਾਊਨਲੋਡ ਕਰਨ ਵਾਲੀ ਸਾਈਟ ਟੋਰੇਂਟ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਆਨਲਾਈਨ ਕਈ ਅਤੇ ਟੋਰੇਂਟ ਐਪਸ ਮੌਜੂਦ ਹਨ। ਅਸੀਂ ਆਪਣੀ ਇਸ ਖਬਰ ਤੁਹਾਨੂੰ ਬਾਜ਼ਾਰ 'ਚ ਉਪਲੱਬਧ ਬੇਸਟ ਟੋਰੇਂਟ ਐਪਸ (ਐਂਡ੍ਰਾਇਡ ਦੇ ਲਈ) ਅਤੇ ਟੋਰੇਟ ਡਾਊਨਲੋਡਰਸ ਦੇ ਬਾਰੇ 'ਚ ਦਸਣ ਜਾ ਰਹੇ ਹਾਂ।
aTorrent
ਕੀਮਤ : ਫਰੀ/1.99 ਡਾਲਰ
a“orrent ਇੱਕ ਆਸਾਨ ਟੋਰੇਂਟ ਐਪਸ 'ਚੋਂ ਇਕ ਹਨ। ਇਹ ਐਪ ਕਈ ਖਾਸ ਫੀਚਰਸ ਦੇ ਨਾਲ ਆਉਂਦੀ ਹੈ ਜਿਵੇਂ ਕਿ ਵਾਈ-ਫਾਈ ਓਨਲੀ ਡਾਊਨਲੋਡਿੰਗ, ਸਟੋਰੇਜ ਲੋਕੇਸ਼ਨ, ਐਕਸਟਰਨਲ ਐੱਸ. ਡੀ ਕਾਰਡ ਸਪੋਰਟ ਇਸ ਤੋ ਇਲਾਵਾ, ਇਹ ਕਈ ਪ੍ਰੋਟੋਕਾਲ ਜਿਵੇਂ ਕਿ 2it“orrent P2P, 48“, 1dvanced 48“, Magnet links ਹੋਰ ਵੀ ਕਈ ਨੂੰ ਸਪੋਰਟ ਕਰਦੀ ਹੈ। ਯੂਜ਼ਰਸ ਇਸ ਐਪ ਨੂੰ ਫ੍ਰੀ 'ਚ ਇਸਤੇਮਾਲ ਕਰ ਸਕਦੇ ਹਨ। ਪਰ ਇਸ ਦੇ ਕੁਝ ਖਾਸ ਫੀਚਰਸ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਪੇਅ ਕਰਨਾ ਹੁੰਦਾ ਹੈ।
BitTorrent and µTorrent
ਕੀਮਤ : ਫਰੀ/2.99-3.99 ਡਾਲਰ (each)
BitTorrent and Torrent ਇਹ ਦੋਨੋਂ ਹੀ ਟੋਰੇਂਟ ਐਪ ਇਕ ਹੀ ਡਿਵੈੱਲਪਰ ਰਾਹੀਂ ਬਣਾਏ ਗਏ ਹਨ। ਹਾਲਾਂਕਿ ਦੋਨੋਂ ਵੱਖ-ਵੱਖ ਕੰਮ ਕਰਦੇ ਹਨ। ਇਨ੍ਹਾਂ ਦੇ ਬੇਸਿਕ ਫੀਚਰਸ ਇਕ ਜਿਹੇ ਹਨ। ਇਸ 'ਚ ਕੁਝ ਖਾਸ ਫੀਚਰਸ ਜਿਵੇਂ ਕਿ ਵਾਈ-ਫਾਈ ਓਨਲੀ ਡਾਊਨਲੋਡਿੰਗ, ਸਟੋਰੇਜ਼ ਲੋਕੇਸ਼ਨ ਚੁੱਣਨ ਦੀ ਆਪਸ਼ਨ ਦਿੱਤੇ ਗਏ ਹਨ। ਨਾਲ ਹੀ ਇਹ ਸਾਰੇ ਪ੍ਰੋਟੋਕਾਲ ਨੂੰ ਸਪੋਰਟ ਕਰਦਾ ਹੈ।
Flud Torrent Downloader
ਕੀਮਤ : ਫਰੀ/1.49 ਡਾਲਰ
ਫਲਡ ਇਕ ਬਿਹਤਰੀਨ ਟੋਰੇਂਟ ਐਪ ਹੈ। ਇਸ ਨੂੰ ਕਾਫ਼ੀ ਅਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ, ਨਾਲ ਹੀ ਇਸ ਦਾ ਇੰਟਰਫੇਸ ਵੀ ਕਾਫ਼ੀ ਸਿੰਪਲ ਹੈ। ਇਸ ਤੋਂ ਇਲਾਵਾ, ਇਹ ਐਪ ਕਈ ਤਰ੍ਹਾਂ ਦੇ ਪ੍ਰੋਟੋਕਾਲ, ਮੈਗਨੇਟ ਲਿੰਕਸ, RSS ਫੀਡ ਨੂੰ ਸਪੋਰਟ, ਵੱਡੀ ਫਾਇਲਸ ਨੂੰ ਸਪੋਰਟ ਅਤੇ ਕਈ ਥੀਮਸ ਨੂੰ ਸਪੋਰਟ ਕਰਦੀਆਂ ਹਨ। ਇਸ ਦੇ ਫ੍ਰੀ ਵਰਜ਼ਨ 'ਚ ਤੁਹਾਨੂੰ ਐਡ ਮਿਲਣਗੀਆਂ ਜਦ ਕਿ ਇਸ ਦਾ ਪ੍ਰੋ ਪੇਡ ਵਰਜ਼ਨ ਐਡ ਫ੍ਰੀ ਹੈ।
FrostWire
ਕੀਮਤ : ਫਰੀ/25.00 ਡਾਲਰ ਤੱਕ
ਟੋਰੇਂਟ ਡਾਊਨਲੋਡਰ ਲਈ ਇਹ ਕਾਫ਼ੀ ਪਾਪੂਲਰ ਐਪ ਹੈ। ਇਸ 'ਚ ਕਈ ਮਾਰਡਨ ਫੀਚਰਸ, ਸਿੰਪਲ ਡਿਜ਼ਾਇਨ ਦੇ ਨਾਲ ਕੁਝ ਬਿਹਤਰੀਨ ਬੇਸਿਕ ਫੀਚਰਸ ਮੌਜੂਦ ਹੈ। ਇਹ ਫੀਚਰਸ torrent ਫਾਇਲਸ ਦੇ ਨਾਲ ਹੀ ਮੈਗਨੇਟ ਲਿੰਕਸ ਨੂੰ ਵੀ ਸਪੋਰਟ ਕਰਦੇ ਹਨ। ਇਸ ਐਪ 'ਚ ਟੋਰੇਂਟ ਸਰਚ ਦਾ ਫੀਚਰ ਵੀ ਸ਼ਾਮਿਲ ਹੈ। ਇਨ੍ਹਾਂ ਤੋਂ ਇਲਾਵਾ ਇਸ ਐਪ ਦੀ ਖਾਸ ਗੱਲ ਹੈ ਕਿ ਇਸ 'ਚ ਮਿਊਜ਼ਿਕ ਪਲੇਅਰ ਅਤੇ ਇਕ ਮੀਡੀਆ ਬ੍ਰਾਊਜਰ ਵੀ ਮੌਜੂਦ ਹੈ।
ਜਲਦੀ ਹੀ ਜਿਓਫੋਨ ਨੂੰ ਮਿਲੇਗੀ ਨਵੀਂ ਅਪਡੇਟ, ਸ਼ਾਮਿਲ ਹੋਵੇਗਾ ਗੂਗਲ ਅਸਿਸਟੈਂਟ
NEXT STORY