ਜਲੰਧਰ- ਟੈੱਕ ਜਾਇੰਟ ਗੂਗਲ ਨੇ ਹਾਲ ਹੀ 'ਚ ਦੱਸਿਆ ਹੈ ਕਿ ਉਹ ਜਿਓਫੋਨ ਲਈ ਗੂਗਲ ਅਸਿਸਟੈਂਟ ਦਾ ਇਕ ਖਾਸ ਵਰਜਨ ਨੂੰ ਪੇਸ਼ ਕਰੇਗੀ। ਗੂਗਲ ਨੇ ਦੁਨੀਆ 'ਚ ਪਹਿਲੀ ਵਾਰ ਕਿਸੇ ਫੀਚਰ ਫੋਨ ਲਈ ਗੂਗਲ ਅਸਿਸਟੈਂਟ ਨੂੰ ਪੇਸ਼ ਕੀਤਾ ਹੈ। ਗੂਗਲ ਅਸਿਸਟੈਂਟ ਏ.ਆਈ. 'ਤੇ ਆਧਾਰਿਤ ਇਕ ਐਪ ਹੈ ਜੋ ਕਿ ਯੂਜ਼ਰ ਦੇ ਬੋਲਣ (ਆਵਾਜ਼) 'ਤੇ ਕੰਮ ਕਰਦਾ ਹੈ। ਉਥੇ ਹੀ ਖਬਰ ਮਿਲੀ ਹੈ ਕਿ ਜਿਓਫੋਨ 'ਚ ਗੂਗਲ ਅਸਿਸਟੈਂਟ ਇਸੇ ਮਹੀਨੇ ਦੇ ਅੰਤ ਤੱਕ ਕੰਮ ਕਰਨ ਲੱਗੇਗਾ। ਕੰਪਨੀ ਜਿਓਫੋਨ ਯੂਜ਼ਰਸ ਨੂੰ ਅਪਡੇਟ ਭੇਜੇਗੀ ਜੋ ਕਿ ਇਸੇ ਮਹੀਨੇ 25 ਤਰੀਕ ਦੇ ਕਰੀਬ ਮਿਲ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਉਥੇ ਹੀ ਹੈਲੋ ਜਿਓ ਨਾਂ ਦੀ ਇਕ ਐਪ ਪਹਿਲਾਂ ਤੋਂ ਮੌਜੂਦ ਹੈ ਜਿਸ ਨੂੰ ਜਿਓ ਨੇ ਖੁਦ ਸਿਰਫ ਜਿਓਫੋਨ ਲਈ ਬਣਾਇਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਜਿਓਫੋਨ 'ਚ ਹੈਲੋ ਜਿਓ ਅਤੇ ਗੂਗਲ ਅਸਿਸਟੈਂਟ ਹੀ ਕੰਮ ਕਰਨਗੇ। ਯੂਜ਼ਰ ਕਾਲ, ਐੱਸ.ਐੱਮ.ਐੱਸ. ਅਤੇ ਇੰਟਰਨੈੱਟ ਸਰਚ ਵਰਗੇ ਕੰਮ ਵੌਇਸ ਕਮਾਂਡ ਰਾਹੀਂ ਇਨ੍ਹਾਂ ਦੋਵਾਂ ਨਾਲ ਕਰ ਸਕਣਗੇ।
ਦੱਸ ਦਈਏ ਕਿ ਜਿਓਫੋਨ ਨੂੰ 1,500 ਰੁਪਏ ਦੇ ਕੇ ਖਰੀਦਿਆ ਜਾ ਸਕਦਾ ਹੈ ਅਤੇ ਇਹ ਰਾਸ਼ੀ 36 ਮਹੀਨਿਆਂ 'ਚ ਦੋ ਕਿਸ਼ਤਾਂ 'ਚ ਰਿਫੰਡ ਕਰ ਦਿੱਤੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਜਿਓਫੋਨ ਨੂੰ ਬਾਜ਼ਾਰ 'ਚ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ।
ਤੁਹਾਡੇ ਘਰਾਂ ਨੂੰ ਹੋਰ ਵੀ ਸੁਰੱਖਿਅਤ ਰੱਖੇਗਾ ਇਹ Wireless ਸਕਿਓਰਟੀ ਕੈਮਰਾ
NEXT STORY