ਵੈੱਬ ਡੈਸਕ- ਅੱਜ ਦੇ ਸਮੇਂ ’ਚ ਅਸੀਂ ਆਪਣੇ ਪਾਰਟਨਰ ਨਾਲ ਸਭ ਕੁਝ ਚਾਹੁੰਦੇ ਹਾਂ, ਸਮਝਦਾਰੀ, ਸਹਾਰਾ, ਰੋਮਾਂਸ, ਦੋਸਤੀ, ਭਾਵਨਾਤਮਕ ਸਾਥ ਅਤੇ ਉਹ ਵੀ ਬਿਨਾਂ ਕਿਸੇ ਝਗੜੇ ਦੇ। ਪਰ ਕੀ ਉਹ ਮੁਮਕਿਨ ਹੈ? ਅਸੀਂ ਸਭ ਜਾਣਦੇ ਹਾਂ ਕਿ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ, ਫਿਰ ਵੀ ਅਸੀਂ ਇਕ ਪਰਫੈਕਟ ਪਾਰਟਨਰ ਦੀ ਭਾਲ ’ਚ ਰਹਿੰਦੇ ਹਾਂ, ਜੋ ਬਿਨਾਂ ਕਹੇ ਸਭ ਸਮਝ ਜਾਵੇ, ਹਰ ਮੁਸ਼ਕਿਲ ਸਮੇਂ ’ਚ ਨਾਲ ਖੜ੍ਹਾ ਰਹੇ ਅਤੇ ਹਮੇਸ਼ਾ ਖੁਸ਼ ਰੱਖੇ।
ਅਜਿਹੀ ਉਮੀਦਾਂ ਗਲਤ ਨਹੀਂ ਹਨ, ਪਰ ਇਹ ਸਮਝਣਾ ਜ਼ਰੂਰੀ ਹੈ ਕਿ ਕਿਸੇ ਵੀ ਰਿਸ਼ਤੇ ’ਚ ਤਾਲਮੇਲ ਰੱਖਣ ’ਚ ਸਮਾਂ ਲੱਗਦਾ ਹੈ। ਦੋ ਵੱਖ-ਵੱਖ ਪਾਲਣ-ਪੋਸ਼ਣ, ਸੋਚ ਅਤੇ ਆਦਤਾਂ ਵਾਲੇ ਲੋਕ ਇਕੱਠੇ ਹੁੰਦੇ ਹਨ, ਤਾਂ ਕੁਝ ਚੀਜ਼ਾਂ ’ਤੇ ਮਤਭੇਦ ਹੋਣਾ ਬਹੁਤ ਹੀ ਸੁਭਾਵਕ ਹੈ। ਇਸ ਸਮੇਂ ਰਿਸ਼ਤੇ, ਸਮਝ ਅਤੇ ਸਬਰ ਨੂੰ ਪੂਰਾ ਕਰਨਾ ਸਭ ਤੋਂ ਜ਼ਰੂਰੀ ਹੈ, ਪਰ ਅਫਸੋਸ, ਅਕਸਰ ਅਸੀਂ ਇਸ ਨੂੰ ਗੁਆ ਦਿੰਦੇ ਹਾਂ। ਅਸੀਂ ਗੁੱਸੇ ’ਚ, ਜਲਦਬਾਜ਼ੀ ’ਚ ਜਾਂ ਸਿਰਫ ਆਪਣੇ ਨਜ਼ਰੀਏ ਨਾਲ ਸੋਚ ਕੇ ਅਜਿਹਾ ਕੁਝ ਕਹਿ ਜਾਂ ਕਰ ਜਾਂਦੇ ਹਨ, ਜਿਸ ਨਾਲ ਰਿਸ਼ਤਾ ਹੌਲੀ-ਹੌਲੀ ਟੁੱਟਣ ਲੱਗਦਾ ਹੈ। ਕੁਝ ਰਿਸ਼ਤੇ ਸਿਰਫ਼ ਥੋੜੇ ਨਾਲ ਸਬਰ ਅਤੇ ਸਮਝ ਦੀ ਮੰਗ ਕਰਦੇ ਹਨ।
ਪਰਫੈਕਸ਼ਨ ਨਹੀਂ, ਤਰੱਕੀ ਨੂੰ ਅਪਨਾਓ
ਤੁਹਾਨੂੰ ਸਭ ਕੁਝ ਬਿਲਕੁਲ ਸਹੀ ਕਰਨ ਦੀ ਜ਼ਰੂਰਤ ਨਹੀਂ ਹੈ। ਜ਼ਰੂਰੀ ਇਹ ਹੈ ਕਿ ਤੁਸੀਂ ਦੋਵੇਂ ਇਕ-ਦੂਜੇ ਦੇ ਨਾਲ ਹੌਲੀ-ਹੌਲੀ ਅੱਗੇ ਵੱਧਦੇ ਰਹੇ। ਗਲਤੀਆਂ ਹੋਣਗੀਆਂ, ਪਰ ਉਨ੍ਹਾਂ ਨੂੰ ਇਕ-ਦੂਜੇ ਦੀਆਂ ਕਮੀਆਂ ਸਾਬਿਤ ਕਰਨ ਦਾ ਮੌਕਾ ਨਾ ਬਣਾਓ, ਸਗੋਂ ਉਨ੍ਹਾਂ ਤੋਂ ਸਿੱਖਣ ਦਾ ਨਜ਼ਰੀਆ ਰੱਖੋ।
ਛੋਟੇ-ਛੋਟੇ ਬਦਲਾਅ ਮਿਲ ਕੇ ਕਰੋ
ਰਿਸ਼ਤੇ ਨੂੰ ਵਧੀਆ ਬਣਾਉਣ ਦੇ ਲਈ ਇਕੱਠੇ ਮਿਲ ਕੇ ਛੋਟੇ ਕਦਮ ਉਠਾਉਣਾ ਬਹੁਤ ਅਸਰਦਾਰ ਹੁੰਦਾ ਹੈ। ਕੋਈ ਵੱਡੀ ਗੱਲ ਨਹੀਂ, ਪਰ ਰੋਜ਼ਾਨਾ ਦੀ ਜ਼ਿੰਦਗੀ ’ਚ ਕੁਝ ਛੋਟੇ ਬਦਲਾਅ, ਜਿਵੇਂ ਇਕੱਠੇ ਬੈਠ ਕੇ ਗੱਲ ਕਰਨਾ, ਇਕ-ਦੂਜੇ ਨੂੰ ਸਮਾਂ ਦੇਣਾ, ਇਹ ਸਭ ਬਹੁਤ ਮਾਇਨੇ ਰੱਖਦੇ ਹਨ।
ਰਿਸ਼ਤੇ ’ਚ ਭਾਵਨਾਤਮਕ ਸੁਰੱਖਿਆ ਬਣਾਓ
ਜਦੋਂ ਰਿਸ਼ਤੇ ਠੰਡਾ ਪੈਣ ਲੱਗਦਾ ਹੈ, ਤਾਂ ਲੋਕ ਪਰਫੈਕਟ ਲਾਈਫ ਨਹੀਂ, ਸਗੋਂ ਸੁਰੱਖਿਅਤ ਜਗ੍ਹਾ ਚਾਹੁੰਦੇ ਹਨ, ਜਿੱਥੇ ਉਨ੍ਹਾਂ ਨੂੰ ਸੁਣਿਆ ਜਾਵੇ, ਸਮਝਿਆ ਜਾਵੇ। ਅਜਿਹੀ ਜਗ੍ਹਾ ਜਿੱਥੇ ਤੁਸੀਂ ਖੁੱਲ੍ਹਕੇ ਬੋਲ ਸਕੋ, ਬਿਨਾ ਡਰ ਦੇ, ਬਿਨਾ ਜਜਮੈਂਟ ਦੇ। ਇਹੀ ਉਹ ਮਾਹੌਲ ਹੈ ਜਿੱਥੇ ਪਿਆਰ ਫਿਰ ਤੋਂ ਪਣਪ ਸਕਦਾ ਹੈ।
ਅਪੂਰਨਤਾ ’ਚ ਵੀ ਹਾਸੇ ਦੀ ਜਗ੍ਹਾ ਬਣਾਓ
ਕਦੇ-ਕਦੇ ਦੂਰੀਆਂ ਕਿਸੇ ਵੱਡੇ ਝਗੜੇ ਦੀ ਵਜ੍ਹਾ ਨਾਲ ਨਹੀਂ, ਸਗੋਂ ਬੋਰਿੰਗ ਰੂਟੀਨ ਕਾਰਨ ਵੀ ਆ ਜਾਂਦੀਆਂ ਹਨ। ਅਜਿਹੇ ’ਚ ਛੋਟੀਆਂ-ਛੋਟੀਆਂ ਖੁਸ਼ੀਆਂ ਦੀ ਜਗ੍ਹਾ ਬਣਾਓ, ਨਾਲ ਬੈਠਕੇ ਹੱਸਨਾ, ਮਜ਼ਾਕ ਕਰਨਾ, ਇਕ-ਦੂਜੇ ਨੂੰ ਹਲਕਾ-ਫੁੱਲਕਾ ਸਰਪ੍ਰਾਈਜ ਦੇਣਾ। ਪਿਆਰ ਦੇ ਲਈ ਕਦੇ ਪਰਫੈਕਟ ਪਲ ਦਾ ਇੰਤਜ਼ਾਰ ਨਾ ਕਰੋ, ਉਸ ਨੂੰ ਖੁਦ ਬਣਾਉਣ ਪੈਂਦਾ ਹੈ।
ਜਦੋਂ ਲੜਾਈ ਹੋ ਜਾਵੇ, ਤਾਂ ਜਾਣਬੁੱਝ ਕੇ ਸੁਲਾਹ ਕਰੋ
ਗਲਤਫਹਿਮੀਆਂ ਹੋਣਗੀਆਂ, ਬਹਿਸਾਂ ਹੋਣਗੀਆਂ, ਇਹ ਤਾਂ ਹਰ ਰਿਸ਼ਤੇ ’ਚ ਹੁੰਦਾ ਹੈ। ਪਰ ਅਸਲੀ ਗੱਲ ਇਹ ਹੈ ਕਿ ਤੁਸੀਂ ਦੋਵੇਂ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹੋ ਜਾਂ ਨਹੀਂ। ਇਕ ਮੁਆਫ਼ੀ, ਇਕ ਪਿਆਰੀ ਜਿਹੀ ਛੋਹ ਜਾਂ ਮੁਸ਼ਕਲ ਸਮੇਂ ’ਚ ਵੀ ਨਾਲ ਖੜ੍ਹੇ ਰਹਿਣਾ, ਇਹ ਉਹ ਚੀਜ਼ਾ ਹਨ ਜੋ ਰਿਸ਼ਤੇ ਨੂੰ ਟੁੱਟਣ ਤੋਂ ਬਚਾਉਂਦੀਆਂ ਹਨ।
ਛੋਟੀਆਂ ਕੋਸ਼ਿਸ਼ਾਂ ਕਰੋ
ਰਿਸ਼ਤੇ ਨੂੰ ਬਚਾਉਣ ਦੇ ਲਈ ਕੋਈ ਵੱਡਾ ਤਮਾਸ਼ਾ ਜਾਂ ਪਲਾਨ ਨਹੀਂ ਚਾਹੀਦਾ, ਸਿਰਫ ਛੋਟੀਆਂ-ਛੋਟੀਆਂ ਗੱਲਾਂ ਰੋਜ਼ਾਨਾ ਕਰਨੀਆਂ ਹੁੰਦੀਆਂ ਹਨ। ਜਿਵੇਂ ਧਿਆਨ ਨਾ ਸੁਨਣਾ, ਪਿਆਰ ਨਾਲ ਹੱਥ ਫੜਨਾ, ਦਿਨ ਭਰ ’ਚ ਇਕ ਵਾਰ ਹਾਲ-ਚਾਲ ਪੁੱਛਣਾ ਜਾਂ ਬਸ 5 ਮਿੰਟ ਦੇ ਲਈ ਦਿਲ ਨਾਲ ਗੱਲ ਕਰਨਾ। ਇਹ ਛੋਟੀਆਂ-ਛੋਟੀਆਂ ਚੀਜ਼ਾਂ ਸਮੇਂ ਦੇ ਨਾਲ ਤੁਹਾਡੇ ਵਿਚਕਾਰ ਪਿਆਰ ਹੋਰ ਗੂੜ੍ਹਾ ਬਣਾਉਂਦੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਹੁੰਦੇ ਹੋ ਤੰਦਰੁਸਤ ਤੇ ਤਾਕਤਵਰ ਸਰੀਰ ਤਾਂ ਡਾਇਟ 'ਚ ਸ਼ਾਮਲ ਕਰੋ ਇਹ ਚੀਜ਼ਾਂ, ਮਿਲਣਗੇ ਕਈ ਫ਼ਾਇਦੇ
NEXT STORY