ਗੈਜੇਟ ਡੈਸਕ– ਭਾਰਤ ’ਚ ਵੱਡੀ ਕਾਰਵਾਈ ਕਰਦਿਆਂ YouTube ਨੇ ਆਪਣੇ ਪਲੇਟਫਾਰਮ ਤੋਂ 22 ਲੱਖ ਤੋਂ ਵੱਧ ਵੀਡੀਓਜ਼ ਨੂੰ ਹਟਾ ਦਿੱਤਾ ਹੈ। ਕੰਪਨੀ ਨੇ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਸਾਲ ਦੀ ਚੌਥੀ ਤਿਮਾਹੀ ’ਚ ਗੂਗਲ ਦੇ ਵੀਡੀਓ ਪਲੇਟਫਾਰਮ ਤੋਂ 2.25 ਮਿਲੀਅਨ ਯਾਨੀ 22 ਲੱਖ 50 ਹਜ਼ਾਰ ਵੀਡੀਓਜ਼ ਹਟਾਈਆਂ ਗਈਆਂ। ਇਹ ਵੀਡੀਓਜ਼ ਅਕਤੂਬਰ 2023 ਤੋਂ ਦਸੰਬਰ 2023 ਦਰਮਿਆਨ YouTube ਤੋਂ ਹਟਾ ਦਿੱਤੀਆਂ ਗਈਆਂ ਹਨ।
ਗੂਗਲ ਨੇ ਮੰਗਲਵਾਰ 26 ਮਾਰਚ, 2024 ਨੂੰ ਜਾਰੀ ਕੀਤੀ ਆਪਣੀ ਰਿਪੋਰਟ ’ਚ ਕਿਹਾ ਕਿ 30 ਦੇਸ਼ਾਂ ’ਚੋਂ ਭਾਰਤ ਦੀਆਂ ਸਭ ਤੋਂ ਵੱਧ ਵੀਡੀਓਜ਼ ਨੂੰ ਉਸ ਦੇ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿੰਗਾਪੁਰ ਤੋਂ ਕਰੀਬ 12.4 ਲੱਖ ਤੇ ਅਮਰੀਕਾ ਤੋਂ 7.8 ਲੱਖ ਵੀਡੀਓਜ਼ ਹਟਾਈਆਂ ਗਈਆਂ ਹਨ। ਵਿਸ਼ਵ ਪੱਧਰ ’ਤੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਨੇ ਆਪਣੇ ਪਲੇਟਫਾਰਮ ਤੋਂ 9 ਮਿਲੀਅਨ ਯਾਨੀ 90 ਲੱਖ ਵੀਡੀਓਜ਼ ਨੂੰ ਹਟਾ ਦਿੱਤਾ ਹੈ, ਜਿਨ੍ਹਾਂ ’ਚੋਂ 96 ਫ਼ੀਸਦੀ ਵੀਡੀਓਜ਼ ਨੂੰ ਗੂਗਲ ਦੀ ਮਸ਼ੀਨ ਵਲੋਂ ਫਲੈਗ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਗੁਰਦਾਸਪੁਰ ’ਚ 5 ਵਾਰ ਫ਼ਿਲਮੀ ਸਿਤਾਰਿਆਂ ਦੇ ਦਮ ’ਤੇ ਜਿੱਤਣ ਵਾਲੀ ਭਾਜਪਾ ਹੁਣ ਕਿਸ ਚਿਹਰੇ ’ਤੇ ਲਾਏਗੀ ਦਾਅ?
ਕਮਿਊਨਿਟੀ ਗਾਈਡਲਾਈਨਜ਼ ਨਹੀਂ ਕਰ ਰਹੀਆਂ ਸਨ ਮੈਚ
ਯੂਟਿਊਬ ਵਲੋਂ ਹਟਾਈਆਂ ਗਈਆਂ ਕੁਲ ਵੀਡੀਓਜ਼ ’ਚੋਂ 53.46 ਫ਼ੀਸਦੀ ਵੀਡੀਓਜ਼ ਨੂੰ ਸਿਰਫ਼ ਇਕ ਵਾਰ ਦੇਖਿਆ ਗਿਆ ਸੀ। ਇਸ ਦੇ ਨਾਲ ਹੀ 27.07 ਫ਼ੀਸਦੀ ਵੀਡੀਓਜ਼ ਅਜਿਹੀਆਂ ਸਨ, ਜਿਨ੍ਹਾਂ ਨੂੰ ਹਟਾਉਣ ਤੋਂ ਪਹਿਲਾਂ ਸਿਰਫ਼ 1 ਤੋਂ 10 ਵਾਰ ਦੇਖਿਆ ਗਿਆ। ਯੂਟਿਊਬ ਨੇ ਆਪਣੇ ਬਿਆਨ ’ਚ ਕਿਹਾ ਕਿ ਪਲੇਟਫਾਰਮ ਤੋਂ ਹਟਾਈਆਂ ਗਈਆਂ ਇਹ ਵੀਡੀਓਜ਼ ਉਨ੍ਹਾਂ ਦੀਆਂ ਕਮਿਊਨਿਟੀ ਗਾਈਡਲਾਈਨਜ਼ ਨਾਲ ਮੇਲ ਨਹੀਂ ਖਾਂਦੀਆਂ।
ਸੋਸ਼ਲ ਮੀਡੀਆ ਪਲੇਟਫਾਰਮ ਨੇ ਆਪਣੇ ਬਿਆਨ ’ਚ ਕਿਹਾ ਕਿ ਯੂਟਿਊਬ ਕਮਿਊਨਿਟੀ ਗਾਈਡਲਾਈਨਜ਼ ਪੂਰੀ ਦੁਨੀਆ ’ਚ ਇਕੋ-ਜਿਹੀਆਂ ਹਨ। ਇਸ ’ਚ ਅਪਲੋਡ ਕਰਨ ਵਾਲੇ ਯੂਜ਼ਰ, ਸਥਾਨ ਤੇ ਕੰਟੈਂਟ ਜਨਰੇਸ਼ਨ ਕਿਵੇਂ ਕੀਤਾ ਗਿਆ ਹੈ, ਇਹ ਨਹੀਂ ਦੇਖਿਆ ਗਿਆ ਹੈ। ਸਮੱਗਰੀ ਨੂੰ ਵਿਸ਼ਵ ਪੱਧਰ ’ਤੇ ਹਟਾ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਹਟਾਉਣ ਲਈ ਮਨੁੱਖਾਂ ਦੇ ਨਾਲ-ਨਾਲ ਮਸ਼ੀਨ ਲਰਨਿੰਗ ਦੀ ਮਦਦ ਲਈ ਜਾਂਦੀ ਹੈ।
2 ਕਰੋੜ ਚੈਨਲਾਂ ’ਤੇ ਵੀ ਪਾਬੰਦੀ ਲਗਾ ਦਿੱਤੀ
ਇੰਨਾ ਹੀ ਨਹੀਂ, YouTube ਨੇ ਆਪਣੇ ਪਲੇਟਫਾਰਮ ਤੋਂ 20 ਮਿਲੀਅਨ ਭਾਵ 2 ਕਰੋੜ ਤੋਂ ਵੱਧ ਚੈਨਲਾਂ ਨੂੰ ਵੀ ਹਟਾ ਦਿੱਤਾ ਹੈ। ਯੂਟਿਊਬ ਦੀ ਸਪੈਮ ਨੀਤੀ ਤਹਿਤ ਇਨ੍ਹਾਂ ਚੈਨਲਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ’ਤੇ ਅਪਲੋਡ ਕੀਤੀਆਂ ਗਈਆਂ ਵੀਡੀਓਜ਼ ’ਚ ਗੁੰਮਰਾਹਕੁੰਨ ਮੈਟਾਡੇਟਾ, ਥੰਬਨੇਲ ਤੇ ਸਮੱਗਰੀ ਪਾਈ ਗਈ ਹੈ। ਇਸ ਤੋਂ ਇਲਾਵਾ ਯੂਟਿਊਬ ਤੋਂ 1.1 ਬਿਲੀਅਨ ਟਿੱਪਣੀਆਂ ਵੀ ਹਟਾ ਦਿੱਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਲਦ ਭਾਰਤ 'ਚ ਆ ਰਿਹੈ OnePlus ਦਾ ਇਹ ਦਮਦਾਰ ਪ੍ਰੋਸੈਸਰ ਵਾਲਾ ਸਮਾਰਟਫੋਨ, ਜਾਣੋ ਕਦੋਂ ਹੋ ਰਿਹੈ ਲਾਂਚ
NEXT STORY