ਗੈਜੇਟ ਡੈਸਕ - Paytm ਭਾਰਤ 'ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਡਿਜੀਟਲ ਪੇਮੈਂਟ ਐਪ ਹੈ। ਹੁਣ ਪੇਟੀਐਮ ਨੇ ਆਪਣੇ ਯੂਜ਼ਰਸ ਦੀ ਨਿੱਜਤਾ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਵਿਸ਼ੇਸ਼ 'ਹਾਈਡ ਪੇਮੈਂਟਸ' ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਰਾਹੀਂ ਯੂਜ਼ਰਸ ਆਪਣੀ ਪੇਮੈਂਟ ਹਿਸਟਰੀ 'ਚੋਂ ਕਿਸੇ ਵੀ ਟ੍ਰਾਂਜੈਕਸ਼ਨ ਨੂੰ ਲੁਕਾ ਸਕਦੇ ਹਨ, ਤਾਂ ਜੋ ਕੋਈ ਹੋਰ ਵਿਅਕਤੀ ਉਸ ਨੂੰ ਨਾ ਦੇਖ ਸਕੇ।
ਇਹ ਫੀਚਰ ਕਿਉਂ ਹੈ ਖਾਸ?
ਇਹ ਫੀਚਰ ਉਨ੍ਹਾਂ ਯੂਜ਼ਰਸ ਲਈ ਬਹੁਤ ਮਦਦਗਾਰ ਹੈ ਜੋ ਆਪਣੇ ਮੋਬਾਈਲ ਡਿਵਾਈਸ ਨੂੰ ਦੂਜਿਆਂ ਨਾਲ ਸਾਂਝਾ ਕਰਦੇ ਹਨ। ਇਸ ਨਾਲ ਸੰਵੇਦਨਸ਼ੀਲ ਖਰੀਦਦਾਰੀ ਅਤੇ ਵਿੱਤੀ ਗਤੀਵਿਧੀਆਂ ਨੂੰ ਗੁਪਤ ਰੱਖਣਾ ਆਸਾਨ ਹੋ ਜਾਂਦਾ ਹੈ। ਪੇਟੀਐਮ ਅਨੁਸਾਰ, ਲੁਕਾਈਆਂ ਗਈਆਂ ਟ੍ਰਾਂਜੈਕਸ਼ਨਾਂ ਨੂੰ ਡਿਲੀਟ ਨਹੀਂ ਕੀਤਾ ਜਾਂਦਾ, ਸਗੋਂ ਉਹ ਇਕ ਵੱਖਰੇ ਸੁਰੱਖਿਅਤ ਸੈਕਸ਼ਨ 'ਚ ਰਹਿੰਦੀਆਂ ਹਨ ਅਤੇ ਲੋੜ ਪੈਣ 'ਤੇ ਦੁਬਾਰਾ ਦੇਖੀਆਂ ਜਾ ਸਕਦੀਆਂ ਹਨ।
ਟ੍ਰਾਂਜੈਕਸ਼ਨ ਨੂੰ ਹਾਈਡ ਕਰਨ ਦਾ ਤਰੀਕਾ :-
ਪੇਟੀਐਮ 'ਤੇ ਆਪਣੀ ਟ੍ਰਾਂਜੈਕਸ਼ਨ ਨੂੰ ਲੁਕਾਉਣ ਲਈ ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹੋ:
ਸਭ ਤੋਂ ਪਹਿਲਾਂ ਆਪਣੇ ਫੋਨ 'ਚ Paytm ਐਪ ਖੋਲ੍ਹੋ।
ਐਪ 'ਚ ਦਿੱਤੇ ਗਏ 'ਬੈਲੇਂਸ ਅਤੇ ਹਿਸਟਰੀ' ਟੈਬ 'ਤੇ ਜਾਓ।
ਹੁਣ ਉਸ ਟ੍ਰਾਂਜੈਕਸ਼ਨ ਨੂੰ ਚੁਣੋ ਜਿਸ ਨੂੰ ਤੁਸੀਂ ਲੁਕਾਉਣਾ ਚਾਹੁੰਦੇ ਹੋ ਅਤੇ ਉਸ 'ਤੇ ਖੱਬੇ ਪਾਸੇ ਸਵਾਈਪ ਕਰੋ।
ਸਕ੍ਰੀਨ 'ਤੇ ਦਿਖਾਈ ਦੇਣ ਵਾਲੇ 'ਹਾਈਡ' ਆਪਸ਼ਨ 'ਤੇ ਟੈਪ ਕਰੋ।
ਅਖੀਰ 'ਚ 'ਯੈੱਸ ਹਾਈਡ ਪੇਮੈਂਟ' 'ਤੇ ਕਲਿੱਕ ਕਰਕੇ ਪੁਸ਼ਟੀ ਕਰੋ।
ਇਹ ਪ੍ਰਕਿਰਿਆ ਪੂਰੀ ਹੁੰਦੇ ਹੀ ਉਹ ਪੇਮੈਂਟ ਤੁਹਾਡੀ ਪ੍ਰਾਇਮਰੀ ਪੇਮੈਂਟ ਹਿਸਟਰੀ ਤੋਂ ਗਾਇਬ ਹੋ ਜਾਵੇਗੀ। ਇਹ ਫੀਚਰ ਯੂਜ਼ਰਸ ਨੂੰ ਆਪਣੀ ਵਿੱਤੀ ਜਾਣਕਾਰੀ ਨੂੰ ਨਿੱਜੀ ਅਤੇ ਸੁਰੱਖਿਅਤ ਰੱਖਣ 'ਚ ਵੱਡੀ ਮਦਦ ਪ੍ਰਦਾਨ ਕਰਦਾ ਹੈ।
ਗੂਗਲ ਦਾ ਵੱਡਾ ਫੈਸਲਾ: ਹੁਣ ਨਵੇਂ ਯੂਜ਼ਰਸ ਨੂੰ ਨਹੀਂ ਮਿਲੇਗੀ 15GB ਮੁਫਤ ਸਟੋਰੇਜ, ਜਾਣੋ ਕੀ ਹੈ ਨਵਾਂ ਨਿਯਮ**
NEXT STORY