ਗੈਜੇਟ ਡੈਸਕ- ਇਕ ਸਮਾਂ ਸੀ ਜਦੋਂ ਬਾਜ਼ਾਰ 'ਚ ਬਲੈਕਬੇਰੀ ਦੇ ਸਮਾਰਟਫੋਨਾਂ ਨੂੰ ਬਿਜ਼ਨੈੱਸ ਕਲਾਸ ਦਾ ਫੋਨ ਮੰਨਿਆ ਜਾਂਦਾ ਸੀ। ਕੰਪਨੀ ਦੇ ਇਕ ਤੋਂ ਬਾਅਦ ਇਕ ਮਾਡਲਸ ਹਿੱਟ ਹੋ ਰਹੇ ਸਨ। ਲੋਕਾਂ ਜੀ ਚਾਹਤ ਹੁੰਦੀ ਸੀ ਸਕਿ ਇਕ ਦਿਨ ਉਹ ਬਲੈਕਬੇਰੀ ਖਰੀਦਣਗੇ। ਹਾਲਾਂਕਿ, ਕੰਪਨੀ ਐਂਡਰਾਇਡ ਅਤੇ ਆਈਫੋਨ ਦੀ ਐਂਟਰੀ ਤੋਂ ਬਾਅਦ ਬਾਜ਼ਾਰ 'ਚੋਂ ਗਾਇਬ ਹੋ ਗਈ ਹੈ।
ਇਕ ਵਾਰ ਫਿਰ ਬਲੈਕਬੇਰੀ ਵਰਗਾ ਹੀ ਇਕ ਸਮਾਰਟਫੋਨ ਬਾਜ਼ਾਰ 'ਚ ਲਾਂਚ ਹੋਇਆ ਹੈ। ਅਸੀਂ ਗੱਲ ਕਰ ਰਹੇ ਹਾਂ Clicks Communicator ਦੀ। Clicks ਸਮਾਰਟਫੋਨ ਲਈ ਕੀਬੋਰਡ ਕੇਸ ਬਣਾਉਂਦੀ ਹੈ। ਖ਼ਾਸ ਕਰਕੇ ਐਪਲ ਅਤੇ ਫਲਿੱਪ ਫੋਨਾਂ ਲਈ ਕੰਪਨੀ ਨੇ ਕੇਸ ਬਣਾਇਆ ਹੈ, ਜੋ ਕੀਬੋਰਡਸ ਦੇ ਨਾਲ ਆਉਂਦੇ ਹਨ।
ਕਿੰਨੀ ਹੈ ਕੀਮਤ
ਹੁਣ ਬ੍ਰਾਂਡ ਨੇ ਆਪਣਾ ਪਹਿਲਾ ਸਮਾਰਟਫੋਨ ਲਾਂਚ ਕੀਤਾ ਹੈ, ਜਿਸਦਾ ਨਾਂ Communicator ਹੈ। ਇਹ ਇਕ ਕੀਬੋਰਡ ਵਾਲਾ ਫੋਨ ਹੈ, ਜੋ ਕਿਸੇ ਸਮੇਂ 'ਚ ਕਾਫੀ ਪ੍ਰਸਿੱਧ ਹੁੰਦੇ ਸਨ। ਇਸ ਫੋਨ ਨੂੰ ਅਨਵੀਲ ਕਰਦੇ ਹੋਏ ਕੰਪਨੀ ਇਕ ਵਾਰ ਫਿਰ ਬਲੈਕਬੇਰੀ ਵਾਲਾ ਦੌਰ ਵਾਪਸ ਲਿਆਉਣਾ ਚਾਹੁੰਦੀ ਹੈ ਪਰ ਇਹ ਸਭ ਇਕ ਮਾਡਰਨ ਟਵਿਸਟ ਦੇ ਨਾਲ ਆਏਗਾ।
ਹਾਲਾਂਕਿ, ਕੰਪਨੀ ਇਸ ਫੋਨ ਨੂੰ ਸਿਰਫ ਰੇਗੁਲਰ ਸਮਾਰਟਫੋਨ ਦੇ ਰਿਪਲੇਸਮੈਂਟ ਦੇ ਤੌਰ 'ਤੇ ਨਹੀਂ ਲਿਆਉਣਾ ਚਾਹੁੰਦੀ ਸਗੋਂ ਕੰਪਨੀ ਦਾ ਫੋਕਸ ਇਕ ਕੰਪੈਨੀਅਨ ਫੋਨ ਦੇਣਾ ਹੈ, ਜੋ ਜ਼ਰੂਰੀ ਫੀਚਰਜ਼ 'ਤੇ ਫੋਕਸ ਕਰੇ। ਇਸ ਵਿਚ ਬਲੈਕਬੇਰੀ ਵਰਗਾ ਡਿਜ਼ਾਈਨ ਅਤੇ ਆਈਫੋਨ ਦੇ ਐਕਸ਼ਨ ਬਟਨ ਵਰਗਾ ਫੀਚਰ ਮਿਲਦਾ ਹੈ।
Clicks Communicator ਨੂੰ 499 ਡਾਲਰ (ਕਰੀਬ 45 ਹਜ਼ਾਰ ਰੁਪਏ) ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਫੋਨ ਨੂੰ 199 ਡਾਲਰ 'ਚ ਰਿਜ਼ਰਵ ਕੀਤਾ ਜਾ ਸਕਦਾ ਹੈ। ਫੋਨ ਦਾ ਅਰਲੀ ਬਰਡ ਪ੍ਰਾਈਜ਼ 399 ਡਾਲਰ (ਕਰੀਬ 36 ਹਜ਼ਾਰ ਰੁਪਏ) ਹੈ। ਇਸ 'ਤੇ ਉਨ੍ਹਾਂ ਲੋਕਾਂ ਨੂੰ ਫੋਨ ਮਿਲੇਗਾ, ਜਿਨ੍ਹਾਂ ਨੇ ਇਸਨੂੰ ਰਿਜ਼ਰਵ ਕੀਤਾ ਹੋਵੇਗਾ।
Clicks Communicator 'ਚ ਬੈਕਲਿਟ, ਟੱਚ ਸੈਂਸਟਿਵ QWERTY ਕੀਬੋਰਡ ਮਿਲਦਾ ਹੈ ਜੋ ਸਕਰੋਲਿੰਗ ਵੀ ਸਪੋਰਟ ਕਰਦਾ ਹੈ। ਫੋਨ 'ਚ USB-C, 3.5mm ਹੈੱਡਫੋਨ ਜੈੱਕ, MicroSD ਕਾਰਡ ਸਲਾਟ ਮਿਲਦੇ ਹਨ। ਇਸ ਵਿਚ Airplane Mode ਲਈ ਇਕ ਸਪੈਸ਼ਲ ਬਟਨ ਦਿੱਤਾ ਗਿਆ ਹੈ। ਨਾਲ ਹੀ ਇਕ ਪ੍ਰੋਗਰਾਮੇਬਲ ਸਾਈਡ ਬਟਨ ਮਿਲਦੀ ਹੈ। (ਇਹ ਫੀਚਰ ਆਈਫੋਨ ਦੇ ਐਕਸ਼ਨ ਬਟਨ ਵਰਗਾ ਹੈ)।
ਫੋਨ 'ਚ ਡਿਊਲ ਸਿਮ ਸਪੋਰਟ (ਫਿਜੀਕਲ ਅਤੇ eSIM) ਮਿਲਦਾ ਹੈ। ਇਸ ਵਿਚ 4.03-ਇੰਚ ਦੀ AMOLED ਡਿਸਪਲੇਅ ਦਿੱਤੀ ਗਈ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 4000Ah ਦੀ ਬੈਟਰੀ ਦਿੱਤੀ ਗਈ ਹੈ। ਇਸ ਵਿਚ 50 ਮੈਗਾਪਿਕਸਲ ਦਾ ਰੀਅਰ ਅਤੇ 24 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਮੀਡੀਆਟੈੱਕ 5ਜੀ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਫੋਨ ਐਂਡਰਾਇਡ 16 'ਤੇ ਕੰਮ ਕਰਦਾ ਹੈ। ਇਸਦੇ ਕਵਰ ਨੂੰ ਤੁਸੀਂ ਬਦਲ ਸਕਦੇ ਹੋ।
ਮਾਰੂਤੀ ਸੁਜ਼ੂਕੀ ਨੇ 2025 ’ਚ 22.55 ਲੱਖ ਵਾਹਨਾਂ ਦਾ ਕੀਤਾ ਰਿਕਾਰਡ ਉਤਪਾਦਨ
NEXT STORY