ਜਲੰਧਰ- ਗੂਗਲ ਅਧਿਕਾਰੀਆਂ ਦੇ ਇਕ ਗਰੁੱਪ ਵੱਲੋਂ 13 ਈਮੋਜ਼ੀ ਦੇ ਇਕ ਨਵੇਂ ਸੈੱਟ ਨੂੰ ਪੇਸ਼ ਕੀਤਾ ਗਿਆ ਹੈ ਜਿਸ 'ਚ ਪ੍ਰੋਫੈਸ਼ਨਲ ਵਲਡ 'ਚ ਔਰਤਾਂ ਦੇ ਕੰਮ ਨੂੰ ਵਧੀਆ ਢੰਗ ਨਾਲ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਔਰਤਾਂ ਦੇ ਕੰਮ ਨੂੰ ਮਰਦਾਂ ਦੇ ਕੰਮ ਨਾਲ ਹਾਈਲਾਈਟ ਕੀਤਾ ਗਿਆ ਹੈ ਅਤੇ ਲੜਕੀਆਂ ਨੂੰ ਹਰ ਜਗ੍ਹਾ ਸਮਰੱਥ ਦੱਸਿਆ ਗਿਆ ਹੈ। ਇਨ੍ਹਾਂ 13 ਈਮੋਜ਼ੀਸ 'ਚ ਹੈਲਥਕੇਅਰ ਵਰਕਰਜ਼, ਵਿਗਿਆਨੀ, ਵਪਾਰਿਕ ਲੋਕ ਅਤੇ ਰਾਕ ਸਟਾਰਜ਼ ਵੀ ਸ਼ਾਮਿਲ ਹਨ। ਇਸ 'ਚ ਕਿਸੇ ਪ੍ਰੋਫੈਸ਼ਨ ਦੀ ਚੌਣ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ।
ਜਦੋਂ ਤੁਸੀਂ ਔਰਤ ਦੇ ਕਿਸੇ ਵੀ ਪ੍ਰੋਫੈਸ਼ਨ ਵਾਲੀ ਈਮੋਜ਼ੀ ਨੂੰ ਚੁਣੋਗੇ ਤਾਂ ਇਸ ਦੇ ਨਾਲ ਹੀ ਉਸੇ ਪ੍ਰੋਫੈਸ਼ਨ 'ਚ ਸ਼ਾਮਿਲ ਮਰਦਾਂ ਦੀ ਈਮੋਜੀਸ ਵੀ ਦਿਖਾਈ ਦੇਣਗੀਆਂ। ਇਸ ਪ੍ਰੋਫੈਸ਼ਨਲ ਔਰਤਾਂ ਦੀ ਈਮੋਜੀਸ ਬਣਾਉਣ ਵਾਲੇ ਗਰੁੱਪ ਵੱਲੋਂ ਇਨ੍ਹਾਂ ਈਮੋਜੀਸ ਨੂੰ ਐਮੀ ਬੁੱਚਰ ਦੀਆਂ ਖਾਸ ਪ੍ਰੇਰਨਾ ਭਰਪੂਰ ਈਮੋਜੀ ਵਜੋਂ ਦਰਸਾਇਆ ਗਿਆ ਹੈ। ਗੂਗਲ ਟੀਮ ਦਾ ਕਹਿਣਾ ਹੈ ਕਿ ਕੰਪਨੀ ਨੂੰ ਵਿਸ਼ਵਾਸ ਹੈ ਕਿ ਇਹ ਈਮੋਜੀਸ ਜਵਾਨ ਔਰਤਾਂ ਨੂੰ ਹੋਰ ਵੀ ਪ੍ਰੇਰਿਤ ਕਰਨਗੀਆਂ ਅਤੇ ਉਮੀਦ ਹੈ ਕਿ ਇਹ ਨਵੀਆਂ ਈਮੋਜੀਸ 2016 ਦੇ ਅੰਤ ਤੱਕ ਤੁਹਾਡੀ ਮੈਸੇਜ ਵਿੰਡੋਜ਼ 'ਚ ਦਿਖਾਈ ਦੇਣਗੀਆਂ।
i ball ਨੇ ਵਿੰਡੋਜ਼ 10 ਤੇ ਅਧਾਰਿਤ ਲਾਂਚ ਕੀਤੇ ਦੋ ਸਸਤੇ ਲੈਪਟਾਪ
NEXT STORY