ਜਲੰਧਰ- ਜਨਤਕ ਖੇਤਰ ਦੀ ਦੂਰਸੰਚਾਰ ਸੇਵਾ ਪ੍ਰੋਵਾਈਡਰ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਫੇਸਬੁੱਕ ਅਤੇ ਮੋਬੀਕਵਿੱਕ ਦੇ ਨਾਲ ਕੁਝ ਸਮਝੌਤੇ ਕੀਤੇ ਹਨ। ਇਨ੍ਹਾਂ ਸਮਝੌਤਿਆਂ ਰਾਹੀਂ ਬੀ.ਐੱਸ.ਐੱਨ.ਐੱਲ. ਦਾ ਉਦੇਸ਼ ਆਪਣੀਆਂ ਇੰਟਰਨੈੱਟ ਸੇਵਾਵਾਂ ਅਤੇ ਵੈਲਿਊ ਐਡਿਡ ਸਰਵਿਸ ਨੂੰ ਲੋਕਪ੍ਰਿਅ ਬਣਾਉਣਾ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਹ ਸਮਝੌਤੇ ਵਿਸ਼ਵ ਦੂਰਸੰਚਾਰ ਅਤੇ ਸੂਚਨਾ ਸਮੁਦਾਏ ਦਿਵਸ ਦੇ ਮੌਕੇ 'ਤੇ ਕੀਤੇ ਗਏ ਹਨ।
ਫੇਸਬੁੱਕ ਦੇ ਨਾਲ ਕੀਤੇ ਗਏ ਸਹਿਮਤੀ ਪੱਤਰ (ਐੱਮ.ਓ.ਯੂ.) ਮੁਤਾਬਕ, ਬੀ.ਐੱਸ.ਐੱਨ.ਐੱਲ. ਸੋਸ਼ਲ ਨੈੱਟਵਰਕ ਫੇਸਬੁੱਕ ਦੇ ਐਕਸਪ੍ਰੈੱਸ ਵਾਈ-ਫਾਈ ਪ੍ਰੋਗਰਾਮ ਲਈ ਕੁਨੈਕਟੀਵਿਟੀ ਉਪਲੱਬਧ ਕਰਵਾਏਗੀ। ਐਕਸਪ੍ਰੈੱਸ ਵਾਈ-ਫਾਈ ਪ੍ਰੋਗਰਾਮ ਦੇ ਤਹਿਤ ਫੇਸਬੁੱਕ ਜਨਤਕ ਹਾਟਸਪਾਟ ਰਾਹੀਂ ਦੇਸ਼ ਦੇ ਪੇਂਡੂ ਇਲਾਕਿਆਂ 'ਚ ਵੱਖ-ਵੱਖ ਦੂਰਸੰਚਾਰ ਕੰਪਨੀਆਂ ਦੇ ਨਾਲ ਸਾਂਝੇਦਾਰੀ ਕਰਕੇ ਇੰਟਰਨੈੱਟ ਸੇਵਾਵਾਂ ਮੁਹੱਈਆ ਕਰਾਉਂਦੀ ਹੈ।
ਮੋਬੀਕਵਿੱਕ ਦੇ ਨਾਲ ਕੀਤੇ ਗਏ ਦੂਜੇ ਸਹਿਮਤੀ ਪੱਤਰ ਦੇ ਤਹਿਤ ਬੀ.ਐੱਸ.ਐੱਨ.ਐੱਲ. ਡਿਜੀਟਲ ਪੇਮੈਂਟ ਕੰਪਨੀ ਮੋਬੀਕਵਿੱਕ ਦੇ ਨਾਲ ਮਿਲ ਕੇ ਇਕ ਮੋਬਾਇਲ ਵਾਲੇਟ ਬਣਾਏਗੀ। ਇਸ ਦਾ ਇਸਤੇਮਾਲ ਕੰਪਨੀ ਦੀ ਪ੍ਰੋਡਕਟ ਅਤੇ ਸੇਵਾਵਾਂ ਦੇ ਭੁਗਤਾਨ ਲਈ ਕੀਤਾ ਜਾਵੇਗਾ। ਬੀ.ਐੱਸ.ਐੱਨ.ਐੱਲ. ਨੇ ਇਕ ਬਿਆਨ 'ਚ ਕਿਹਾ ਕਿ ਇਹ ਵਾਲੇਟ ਐਕਸਕਲੂਜ਼ੀਵ ਤੌਰ 'ਤੇ ਭਾਰਤ 'ਚ ਬੀ.ਐੱਸ.ਐੱਨ.ਐੱਲ. ਗਾਹਕਾਂ ਲਈ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਮੋਬੀਕਵਿੱਕ ਆਪਣੇ ਐਪ ਅਤੇ ਵੈੱਬਸਾਈਟ ਰਾਹੀਂ ਬੀ.ਐੱਸ.ਐੱਨ.ਐੱਲ. ਦੇ ਸਿਮ ਕਾਰਡ ਦੀ ਡਿਜੀਟਲ ਸੇਲ ਵੀ ਕਰ ਸਕੇਗੀ।
ਇਸ ਤੋਂ ਇਲਾਵਾ ਬੀ.ਐੱਸ.ਐੱਨ.ਐੱਲ. ਨੇ ਆਪਣੇ ਬਿਆਨ 'ਚ ਅੱਗੇ ਕਿਹਾ ਕਿ ਤੀਜੇ ਐੱਮ.ਓ.ਯੂ. ਨੂੰ ਡਿਜ਼ਨੀ ਇੰਡੀਆ ਦੇ ਨਾਲ ਸਾਈਨ ਕੀਤਾ ਗਿਆ ਹੈ। ਇਸ ਤਹਿਤ ਡਿਜ਼ਨੀ ਇੰਡੀਆ, ਬੀ.ਐੱਸ.ਐੱਨ.ਐੱਲ. ਗਾਹਕਾਂ ਨੂੰ ਪ੍ਰੀਮੀਅਮ ਆਨਲਾਈਨ ਗੇਮਿੰਗ ਸੇਵਾਵਾਂ ਮੁਹੱਈਆ ਕਰਾਏਗੀ।
WannaCry ਰੈਨਸਵੇਅਰ ਵਾਇਰਸ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਆਧਾਰ
NEXT STORY