ਗੈਜੇਟ ਡੈਸਕ- ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਗਾਹਕਾਂ ਲਈ ਹੋਲੀ ਆਫਰ ਪੇਸ਼ ਕੀਤਾ ਹੈ। ਆਪਣੀ ਹੋਲੀ ਆਫਰ ਦੇ ਨਾਲ BSNL ਆਪਣੇ ਗਾਹਕਾਂ ਨੂੰ ਪ੍ਰਸਿੱਧ ਪਲਾਨਾਂ 'ਤੇ ਵਾਧੂ ਲਾਭ ਦੇ ਰਿਹਾ ਹੈ। ਕੰਪਨੀ ਨੇ ਆਪਣੇ ਪ੍ਰਸਿੱਧ ਪ੍ਰੀਪੇਡ ਰੀਚਾਰਜਾਂ ਦੀ ਮਿਆਦ ਵਧਾ ਦਿੱਤੀ ਹੈ। ਇਸ ਨਾਲ BSNL ਗਾਹਕਾਂ ਨੂੰ ਰੀਚਾਰਜ ਦੇ ਨਾਲ ਵਾਧੂ ਲਾਭ ਮਿਲਣਗੇ।
BSNL Holi Offer
BSNL ਨੇ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਹੋਲੀ ਆਫਰ ਨੂੰ ਲੈ ਕੇ ਡਿਟੇਲ ਸਾਂਝੀ ਕੀਤੀ ਹੈ। ਕੰਪਨੀ ਨੇ ਦੱਸਿਆ ਹੈ ਕਿ ਹੋਲੀ ਮੌਕੇ ਗਾਹਕਾਂ ਨੂੰ 1,499 ਰੁਪਏ ਦੇ ਰੀਚਾਰਜ ਪਲਾਨ 'ਤੇ 29 ਦਿਨਾਂਦੀ ਵਾਧੂ ਮਿਆਦ ਮਿਲੇਗੀ।
BSNL ਦੇ ਇਸ ਪਲਾਨ 'ਚ ਗਾਹਕਾਂ ਨੂੰ ਪਹਿਲਾਂ 336 ਦਿਨਾਂ ਦੀ ਮਿਆਦ ਮਿਲਦੀ ਸੀ। ਆਫਰ ਤੋਂ ਬਾਅਦ ਇਸਦੀ ਮਿਆਦ ਵਧ ਕੇ 365 ਦਿਨਾਂ ਦੀ ਹੋ ਗਈ ਹੈ। BSNL ਦਾ ਹੋਲੀ ਆਫਰ 1 ਮਾਰਚ ਤੋਂ ਲਾਗੂ ਹੋ ਗਿਆ ਹੈ ਜੋ ਕਿ 31 ਮਾਰਚ ਤਕ ਰਹੇਗਾ।
BSNL 1,499 ਰੁਪਏ ਵਾਲੇ ਪਲਾਨ ਦੇ ਫਾਇਦੇ
ਇਹ ਵੀ ਪੜ੍ਹੋ- ਬੜੇ ਹੀ ਫਾਇਦੇ ਵਾਲਾ ਹੈ BSNL ਦਾ ਇਹ ਪਲਾਨ, ਨਿੱਜੀ ਕੰਪਨੀਆਂ ਦੀ ਵੱਧ ਗਈ ਟੈਨਸ਼ਨ
ਇਹ ਵੀ ਪੜ੍ਹੋ- Apple ਨੇ ਲਾਂਚ ਕੀਤਾ ਨਵਾਂ iPad Air, ਮਿਲੇਗਾ M3 Chip ਤੇ Magic Keyboard, ਜਾਣੋ ਕੀਮਤ
BSNL ਦੇ 1,499 ਰੁਪਏ ਵਾਲੇ ਪਲਾਨ 'ਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸਦੇ ਨਾਲ ਹੀ BSNL ਦੇ ਇਸ ਪਲਾਨ 'ਚ ਗਾਹਕਾਂ ਨੂੰ ਮੁਫਤ ਨੈਸ਼ਨਲ ਰੋਮਿੰਗ ਦਾ ਪਾਇਦਾ ਵੀ ਮਿਲੇਗਾ। ਇਸ ਪਲਾਨ 'ਚ ਗਾਹਕਾਂ ਨੂੰ ਰੋਜ਼ਾਨਾ 100 SMS ਮਿਲਣਗੇ। ਇਸ ਦੇ ਨਾਲ ਹੀ ਗਾਹਕਾਂ ਨੂੰ 24 ਜੀ.ਬੀ. ਡਾਟਾ ਮਿਲਦਾ ਹੈ ਯਾਨੀ ਪਲਾਨ 'ਚ ਹਰ ਮਹੀਨੇ 2 ਜੀ.ਬੀ. ਡਾਟਾ ਮਿਲਦਾ ਹੈ। ਡਾਟਾ ਲਿਮਟ ਖਤਮ ਹੋਣ ਤੋਂ ਬਾਅਦ ਇੰਟਰਨੈੱਟਸਪੀਡ 40kbps ਰਹਿ ਜਾਂਦੀ ਹੈ।
BSNL ਦੇ ਦੂਜੇ ਹੋਲੀ ਆਫਰ ਦੀ ਜਾਣਕਾਰੀ
ਇਹ ਵੀ ਪੜ੍ਹੋ- MWC 2025: ਇਸ ਕੰਪਨੀ ਨੇ ਪੇਸ਼ ਕੀਤਾ ਗਜਬ ਦਾ ਲੈਪਟਾਪ, ਧੁੱਪ ਨਾਲ ਹੋ ਜਾਵੇਗਾ ਚਾਰਜ
ਇਹ ਵੀ ਪੜ੍ਹੋ- Samsung ਨੇ ਲਾਂਚ ਕੀਤੇ ਦੋ ਸਸਤੇ 5G ਫੋਨ, 10,000 ਰੁਪਏ ਤੋਂ ਵੀ ਘੱਟ ਹੈ ਸ਼ੁਰੂਆਤੀ ਕੀਮਤ
BSNL ਆਪਣੇ 2399 ਰੁਪਏ ਵਾਲੇ ਪਲਾਨ 'ਤੇ ਵੀ ਹੋਲੀ ਮੌਕੇ ਦਮਦਾਰ ਆਫਰ ਦੇ ਰਹੀ ਹੈ। ਇਸ ਪਲਾਨ ਦੀ ਮਿਆਦ ਹੁਣ ਵਧ ਕੇ 425 ਦਿਨਾਂ ਦੀ ਹੋ ਗਈ ਹੈ। BSNL ਦੇ 2399 ਰੁਪਏ ਵਾਲੇ ਪਲਾਨ 'ਚ ਗਾਹਕ ਦੇਸ਼ 'ਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦਾ ਫਾਇਦਾ ਚੁੱਕ ਸਕਦੇ ਹਨ। ਇਸਦੇ ਨਾਲ ਹੀ ਗਾਹਕਾਂ ਨੂੰ ਮੁਫਤ ਇੰਟਰਨੈਸ਼ਨਲ ਰੋਮਿੰਗ ਦਾ ਵੀ ਫਾਇਦਾ ਮਿਲੇਗਾ।
ਇਸ ਪਲਾਨ 'ਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਯਾਨੀ ਇਸ ਪਲਾਨ 'ਚ ਗਾਹਕਾਂ ਨੂੰ ਕੁੱਲ 850 ਜੀ.ਬੀ. ਡਾਟਾ ਮਿਲੇਗਾ। ਡੇਲੀ ਡਾਟਾ ਲਿਮਟ ਖਤਮ ਹੋਣ 'ਤੇ ਸਪੀਡ ਘੱਟ ਹੋ ਜਾਵੇਗੀ। ਇਸ ਦੇ ਨਾਲ ਹੀ BSNL ਗਾਹਕਾਂ ਨੂੰ ਰੋਜ਼ਾਨਾ 100 SMS ਮਿਲਣਗੇ। ਇਸਦੇ ਨਾਲ ਹੀ ਪਲਾਨ 'ਚ ਗਾਹਕਾਂ ਨੂੰ OTT ਦੇ ਫਾਇਦੇ ਵੀ ਮਿਲਣਗੇ। ਇਸ ਪਲਾਨ ਤਹਿਤ BiTV ਦਾ ਮੁਫਤ ਸਬਸਕ੍ਰਿਪਸ਼ਨ ਮਿਲੇਗਾ, ਜਿ ਵਿਚ ਕਈ OTT ਐਪਸ ਦਾ ਐਕਸੈਸ ਵੀ ਸਾਮਲ ਰਹੇਗਾ।
ਇਹ ਵੀ ਪੜ੍ਹੋ- MWC 2025: ਆ ਗਿਆ ਦੁਨੀਆ ਦਾ ਪਹਿਲਾ PetPhone, ਪਾਲਤੂ ਜਾਨਵਰਾਂ ਨਾਲ ਕਰ ਸਕੋਗੇ ਗੱਲ
44W ਫਾਸਟ ਚਾਰਜਿੰਗ ਨਾਲ Vivo Y300 ਦਾ ਇਹ ਸਮਾਰਟਫੋਨ ਇਸ ਦਿਨ ਹੋਵੇਗਾ ਲਾਂਚ
NEXT STORY