ਤਰਨਤਾਰਨ (ਸੰਦੀਪ)- ਬੀਤੀ ਰਾਤ ਲਗਭਗ 11:30 ਵਜੇ ਇੰਸਪੈਕਟਰ ਮਨਜੀਤ ਸਿੰਘ, ਐਸਐਚਓ ਥਾਣਾ ਵਲਟੋਹਾ ਦੀ ਅਗਵਾਈ ਹੇਠ ਥਾਣਾ ਵਲਟੋਹਾ ਤੋਂ ਇਕ ਪੁਲਸ ਪਾਰਟੀ ਸਰਹੱਦੀ ਖੇਤਰ 'ਚ ਗਸ਼ਤ ਕਰਕੇ ਪਿੰਡ ਕਾਲੀਆ ਥਾਣਾ ਵਲਟੋਹਾ ਤੋਂ ਵਾਪਸ ਆ ਰਹੀ ਸੀ। ਜਦੋਂ ਪੁਲਸ ਪਾਰਟੀ ਪਿੰਡ ਚੀਮਾ ਖੁਰਦ ਥਾਣਾ ਵਲਟੋਹਾ ਨੇੜੇ ਪਹੁੰਚੀ ਤਾਂ ਉਨ੍ਹਾਂ ਨੇ ਇੱਕ ਸ਼ੱਕੀ ਕਾਰ ਸਵਿਫਟ ਨੂੰ ਦੇਖਿਆ ਅਤੇ ਰੋਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਕਾਰ 'ਚ ਸਵਾਰ ਤਿੰਨ ਵਿਅਕਤੀਆਂ ਨੇ ਪੁਲਸ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ ਅਤੇ ਮੌਕੇ ਤੋਂ ਕਾਰ ਛੱਡ ਕੇ ਫਰਾਰ ਹੋ ਗਏ। ਸੂਤਰਾਂ ਮੁਤਾਬਕ 4 ਤੋਂ 5 ਰਾਊਂਡ ਫਾਇਰ ਕੀਤੇ ਗਏ ਸਨ। ਪੁਲਸ ਨੇ ਸ਼ੱਕੀ ਗੱਡੀ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮਾਰਚ ਮਹੀਨੇ ਹੀ ਗਰਮੀ ਦਾ ਅਹਿਸਾਸ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦੇ ਰਹਿਣਗੇ ਹਾਲਾਤ
ਗੋਲੀਬਾਰੀ ਦੌਰਾਨ ਇੱਕ ਗੋਲੀ ਪੁਲਸ ਮੁਲਾਜ਼ਮ ਸੰਦੀਪ ਸਿੰਘ ਦੇ ਸੱਜੇ ਪੈਰ ਵਿੱਚ ਲੱਗੀ। ਜ਼ਖ਼ਮੀ ਮੁਲਾਜ਼ਮ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਇਲਾਕੇ ਵਿੱਚ ਨਾਕਾਬੰਦੀ ਕਰਕੇ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।
ਇਹ ਵੀ ਪੜ੍ਹੋ- AI ਨੇ ਮੌਸਮ ਦੀ ਭਵਿੱਖਬਾਣੀ ’ਚ ਲਿਆਂਦੀ ਵੱਡੀ ਕ੍ਰਾਂਤੀ; ਖੇਤੀਬਾੜੀ ਲਈ ਵੀ ਹੋ ਰਹੀ ਵਰਦਾਨ ਸਾਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਇਨਸਾਨੀਅਤ ਦੀ ਖਿਦਮਤ ਕਰਨ ਵਾਲੇ ਭਾਈ ਮਨਜੋਤ ਸਿੰਘ ਤਲਵੰਡੀ ਭਾਈ ਘਨਈਆ ਜੀ ਐਵਾਰਡ ਨਾਲ ਸਨਮਾਨਿਤ
NEXT STORY