ਵੈੱਬ ਡੈਸਕ - ਹੋਲੀ ਦਾ ਤਿਉਹਾਰ ਖੁਸ਼ੀਆਂ ਅਤੇ ਰੰਗਾਂ ਦਾ ਪ੍ਰਤੀਕ ਹੈ ਪਰ ਖੇਡਣ ਤੋਂ ਬਾਅਦ ਫਰਸ਼ 'ਤੇ ਪਏ ਰੰਗਾਂ ਦੇ ਦਾਗ ਦੇਖ ਕੇ ਅਕਸਰ ਲੋਕ ਚਿੰਤਤ ਹੋ ਜਾਂਦੇ ਹਨ। ਖਾਸ ਤੌਰ 'ਤੇ ਮਹਿੰਗੇ ਮਾਰਬਲ ਅਤੇ ਟਾਈਲਾਂ 'ਤੇ ਰੰਗ ਦੇ ਧੱਬੇ ਆਸਾਨੀ ਨਾਲ ਨਹੀਂ ਜਾਂਦੇ। ਅਕਸਰ ਲੋਕ ਇਨ੍ਹਾਂ ਨੂੰ ਹਟਾਉਣ ਲਈ ਸਖ਼ਤ ਕੈਮੀਕਲ ਦੀ ਵਰਤੋਂ ਕਰਦੇ ਹਨ, ਜਿਸ ਨਾਲ ਫਰਸ਼ ਦੀ ਸਤ੍ਹਾ ਖਰਾਬ ਹੋ ਸਕਦੀ ਹੈ। ਅਜਿਹੀ ਸਥਿਤੀ 'ਚ, ਤੁਸੀਂ ਕੁਝ ਸਧਾਰਨ ਅਤੇ ਅਸਰਦਾਰ ਘਰੇਲੂ ਤਰੀਕਿਆਂ ਨਾਲ ਆਪਣੇ ਫਰਸ਼ ਨੂੰ ਮੁੜ ਚਮਕਾ ਸਕਦੇ ਹੋ।
ਕੋਸੇ ਪਾਣੀ ਅਤੇ ਨਰਮ ਕੱਪੜੇ ਦੀ ਵਰਤੋਂ
ਸਭ ਤੋਂ ਪਹਿਲਾਂ ਹਲਕੇ ਕੋਸੇ ਪਾਣੀ ਦੀ ਵਰਤੋਂ ਕਰੋ। ਫਰਸ਼ 'ਤੇ ਪਾਣੀ ਪਾ ਕੇ ਨਰਮ ਕੱਪੜੇ ਜਾਂ ਸਕ੍ਰਬ ਨਾਲ ਹੌਲੀ-ਹੌਲੀ ਰਗੜੋ। ਇਸ ਨਾਲ ਜ਼ਿਆਦਾਤਰ ਰੰਗ ਆਸਾਨੀ ਨਾਲ ਨਿਕਲ ਜਾਂਦੇ ਹਨ ਅਤੇ ਮਾਰਬਲ ਜਾਂ ਟਾਈਲਾਂ ਦੀ ਸਤ੍ਹਾ ਵੀ ਸੁਰੱਖਿਅਤ ਰਹਿੰਦੀ ਹੈ।
ਆਰਾਰੋਟ ਦਾ ਪੇਸਟ ਹੈ ਕਾਰਗਰ
ਜੇਕਰ ਸਾਬਣ ਅਤੇ ਪਾਣੀ ਨਾਲ ਦਾਗ ਨਹੀਂ ਹਟਦੇ, ਤਾਂ ਆਰਾਰੋਟ ਦਾ ਪੇਸਟ ਬਣਾ ਕੇ ਦਾਗਾਂ 'ਤੇ ਲਗਾਓ। ਇਸ ਨੂੰ 10 ਮਿੰਟ ਤੱਕ ਛੱਡ ਦਿਓ ਅਤੇ ਫਿਰ ਗਿੱਲੇ ਕੱਪੜੇ ਨਾਲ ਪੂੰਝ ਦਿਓ। ਇਹ ਤਰੀਕਾ ਜਮ੍ਹਾ ਹੋਏ ਰੰਗ ਨੂੰ ਆਸਾਨੀ ਨਾਲ ਸਾਫ਼ ਕਰ ਦਿੰਦਾ ਹੈ।
ਡਿਟਰਜੈਂਟ ਨਾਲ ਸਫਾਈ
ਜੇਕਰ ਰੰਗ ਦੇ ਧੱਬੇ ਜ਼ਿਆਦਾ ਡੂੰਘੇ ਹਨ, ਤਾਂ ਪਾਣੀ 'ਚ ਡਿਟਰਜੈਂਟ ਪਾਊਡਰ ਘੋਲ ਕੇ ਕੱਪੜੇ ਦੀ ਮਦਦ ਨਾਲ ਰਗੜੋ। ਦੋ-ਤਿੰਨ ਵਾਰ ਇਸ ਪ੍ਰਕਿਰਿਆ ਨੂੰ ਦੁਹਰਾਉਣ ਨਾਲ ਰੰਗ ਪੂਰੀ ਤਰ੍ਹਾਂ ਹਟ ਜਾਵੇਗਾ।
ਟਾਈਲਾਂ ਦੀਆਂ ਲਾਈਨਾਂ ਲਈ ਬੇਕਿੰਗ ਸੋਡਾ
ਅਕਸਰ ਰੰਗ ਟਾਈਲਾਂ ਦੇ ਜੋੜਾਂ (ਲਾਈਨਿੰਗ) 'ਚ ਜਮ੍ਹਾ ਹੋ ਜਾਂਦਾ ਹੈ। ਇਸ ਲਈ ਬੇਕਿੰਗ ਸੋਡਾ ਅਤੇ ਸਿਰਕੇ (ਵਿਨੇਗਰ) ਦਾ ਪੇਸਟ ਬਣਾ ਕੇ ਜੋੜਾਂ 'ਚ ਲਗਾਓ। ਅੱਧੇ ਘੰਟੇ ਬਾਅਦ ਟੂਥਬ੍ਰਸ਼ ਦੀ ਮਦਦ ਨਾਲ ਰਗੜ ਕੇ ਇਸ ਨੂੰ ਸਾਫ਼ ਕਰੋ।
ਕੁਝ ਖਾਸ ਗੱਲਾਂ ਦਾ ਰੱਖੋ ਧਿਆਨ
ਹੋਲੀ ਦੇ ਰੰਗਾਂ ਨੂੰ ਜਿੰਨੀ ਜਲਦੀ ਸਾਫ਼ ਕੀਤਾ ਜਾਵੇ, ਉਨ੍ਹਾਂ ਨੂੰ ਹਟਾਉਣਾ ਉਨਾ ਹੀ ਆਸਾਨ ਹੁੰਦਾ ਹੈ। ਹਲਕੇ ਅਤੇ ਕੁਦਰਤੀ ਤਰੀਕੇ ਅਪਣਾਉਣ ਨਾਲ ਤੁਹਾਡਾ ਮਹਿੰਗਾ ਮਾਰਬਲ ਅਤੇ ਟਾਈਲਾਂ ਸੁਰੱਖਿਅਤ ਰਹਿੰਦੀਆਂ ਹਨ।
ਵਾਲ਼ਾਂ ਨੂੰ ਬਣਾਉਣ ਹੈ ਮਜ਼ਬੂਤ ਤੇ ਚਮਕਦਾਰ ਤਾਂ ਲਗਾਓ ਇਹ ਤੇਲ
NEXT STORY