ਜਲੰਧਰ- ਸਰਕਾਰੀ ਸੈਕਟਰ ਦੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਆਪਣੇ ਬਰਾਂਡਬੈਂਡ ਯੂਜ਼ਰਸ ਲਈ ਇਕ ਨਵੀਂ ਸਕੀਮ ਲਾਂਚ ਕੀਤੀ ਹੈ। ਕੰਪਨੀ ਨੇ 2 ਐੱਮ.ਬੀ.ਪੀ.ਐੱਸ. ਸਪੀਡ ਦੇ ਨਾਲ Experience Unlimited BB 249 ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਨੂੰ ਪੁਰਾਣੇ ਗਾਹਕਾਂ ਨੂੰ ਕੰਪਨੀ ਦੇ ਨਾਲ ਜੋੜੀ ਰੱਖਣ ਅਤੇ ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਪੇਸ਼ ਕੀਤਾ ਗਿਆ ਹੈ। ਬੀ.ਐੱਸ.ਐੱਨ.ਐੱਲ. ਦੇ ਡਾਇਰੈਕਟਰ ਐੱਨ. ਗੁੱਪਤਾ ਨੇ ਦੱਸਿਆ ਕਿ ਬੀ.ਐੱਸ.ਐੱਨ.ਐੱਲ. ਦੇਸ਼ 'ਚ ਇਕ ਇਕੱਲੀ ਅਜਿਹੀ ਕੰਪਨੀ ਹੈ ਜੋ ਵਾਇਰਲਾਈਨ ਬਰਾਡਬੈਂਡ ਸਰਵਿਸ ਦੇ ਤਹਿਤ ਹਰ ਰੋਜ਼ 10 ਜੀ.ਬੀ. ਡਾਊਨਲੋਡਿੰਗ ਡਾਟਾ ਦੇ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਪਲਾਨ ਨੂੰ ਗਹਕਾਂ ਵੱਲੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਕਈ ਨਵੇਂ ਗਾਹਕ ਵੀ ਵਾਇਰਲਾਈਨ ਬਰਾਡਬੈਂਡ ਸਰਵਿਸ ਨੂੰ ਸਬਸਕ੍ਰਾਈਬ ਕਰ ਰਹੇ ਹਨ।
ਕੀ ਹੈ ਪਲਾਨ
ਇਸ ਪਲਾਨ ਤਹਿਤ ਗਾਹਕਾਂ ਨੂੰ ਡਾਊਨਲੋਡਿੰਗ ਲਈ 10 ਜੀ.ਬੀ. ਡਾਟਾ ਹਰ ਰੋਜ਼ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਬੀ.ਐੱਸ.ਐੱਨ.ਐੱਲ. ਤੋਂ ਦੂਜੇ ਨੈੱਟਵਰਕ 'ਤੇ ਅਨਲਿਮਟਿਡ ਫਰੀ ਕਾਲ (ਰਾਤ ਨੂੰ 9 ਵਜੇ ਤੋਂ ਸਵੇਰੇ 7 ਵਜੇ ਤੱਕ) ਦੀ ਸੇਵਾ ਦਿੱਤੀ ਜਾਵੇਗੀ। ਇੰਨਾ ਹੀ ਨਹੀਂ ਐਤਵਾਰ ਨੂੰ ਪੂਰਾ ਦਿਨ ਅਨਲਿਮਟਿਡ ਫਰੀ ਕਾਲਸ ਦੀ ਸੇਵਾ ਦਿੱਤੀ ਜਾਵੇਗੀ।
ਨਵੇਂ ਬਰਾਡਬੈਂਡ ਕੁਨੈਕਸ਼ਨ ਲਈ ਗਾਹਕਾਂ ਨੂੰ ਬੀ.ਐੱਸ.ਐੱਨ.ਐੱਲ. ਦੇ ਨਜਦੀਕੀ ਸਰਵਿਸ ਸੈਂਟਰ 'ਤੇ ਜਾਣਾ ਹੋਵੇਗਾ ਜਾਂ ਟੋਲ ਫਰੀ ਨੰਬਰ 1800 345 1500 ਤੱਕ ਕਾਲ ਕਰਨੀ ਹੈ। ਇਸ ਨਾਲ ਸੰਬੰਧਿਤ ਜ਼ਿਆਦਾ ਜਾਣਕਾਰੀ www.bsnl.co.in 'ਤੇ ਮਿਲ ਜਾਵੇਗੀ।
ਲੈਪਟਾਪ ਅਤੇ ਡੈਸਕਟਾਪ 'ਤੇ ਵੀ ਇਸਤੇਮਾਲ ਕਰ ਸਕੋਗੋ Tinder, ਲਾਂਚ ਹੋਇਆ ਵੈੱਬ ਵਰਜ਼ਨ
NEXT STORY