ਗੈਜੇਟ ਡੈਸਕ– ਸੈਮਸੰਗ ਨੇ ਹਾਲ ਹੀ ’ਚ 2020 QLED 8K TV ਸੀਰੀਜ਼ ਦਾ ਐਲਾਨ ਕੀਤਾ ਸੀ। ਸੈਮਸੰਗ ਦੀ QLED 8K TV ਸੀਰੀਜ਼ ਦੁਨੀਆ ਦੀ ਪਹਿਲੀ ਅਜਿਹੀ ਟੀਵੀ ਸੀਰੀਜ਼ ਹੇ ਜਿਸ ਵਿਚ ਅਲਟਰਾ ਥਿਨ ਫਾਰਮ ਫੈਕਟਰ, 8ਕੇ ਪਿਕਚਰ ਕੁਆਲਿਟੀ ਅਤੇ ਸਰਾਊਂਡ ਸਾਊਂਡ ਆਡੀਓ ਦਾ ਕੰਬੀਨੇਸ਼ਨ ਹੈ। ਇਸ ਸੀਰੀਜ਼ ਦੇ 65 ਇੰਚ ਵਾਲੇ ਟੀਵੀ ਦੀ ਕੀਮਤ 4.99 ਲੱਖ ਰੁਪਏ ਹੈ। ਉਥੇ ਹੀ 85 ਇੰਚ ਵਾਲੇ ਟੀਵੀ ਦੀ ਕੀਮਤ 15 ਲੱਖ ਰੁਪਏ ਹੈ। ਸੈਮਸੰਗ ਦੀ ਇਸ ਟੀਵੀ ਸੀਰੀਜ਼ ’ਚ ਗਾਹਕਾਂ ਨੂੰ ਸ਼ਾਨਦਾਰ ਵਿਊਇੰਗ ਅਨੁਭਵ ਮਿਲਦਾ ਹੈ। ਇਨ੍ਹਾਂ ਅਲਟਰਾ ਪ੍ਰੀਮੀਅਮ ਟੀਵੀਆਂ ਦੀ ਖਰੀਦ ’ਤੇ ਕੰਪਨੀ ਵਲੋਂ ਕੈਸ਼ਬੈਕ ਸਮੇਤ ਕਈ ਸ਼ਾਨਦਾਰ ਪੇਸ਼ਕਸ਼ ਦਿੱਤੇ ਜਾ ਰਹੇ ਹਨ।
ਟੀਵੀ ਖਰੀਦਣ ’ਤੇ 2 ਸੈਮਸੰਗ ਗਲੈਕਸੀ S20+ ਸਮਾਰਟਫੋਨ ਮੁਫ਼ਤ
ਸੈਮਸੰਗ ਇਨ੍ਹਾਂ ਟੀਵੀਆਂ ਦੀ ਰੇਂਜ ’ਤੇ ਜ਼ਬਰਦਸਤ ਪੇਸ਼ਕਸ਼ ਲੈ ਕੇ ਆਈ ਹੈ। QLED 8ਕੇ ਟੀਵੀ ਖਰੀਦਣ ’ਤੇ ਗਾਹਕਾਂ ਨੂੰ 2 ਸੈਮਸੰਗ ਗਲੈਕਸੀ S20+ ਸਮਾਰਟਫੋਨ ਮੁਫ਼ਤ ਮਿਲਣਗੇ। ਇੰਨਾ ਹੀ ਨਹੀਂ ਗਾਹਕਾਂ ਨੂੰ 15,000 ਰੁਪਏ ਦਾ ਕੈਸ਼ਬੈਕ ਵੀ ਕੰਪਨੀ ਵਲੋਂ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਇਸ ਦੀ ਜਾਣਕਾਰੀ ਦਿੱਤੀ ਹੈ।
ਜਿਓ ਫੋਨ ਦੇ ਸ਼ਾਨਦਾਰ ਪਲਾਨ, 69 ਰੁਪਏ ’ਚ ਮੁਫ਼ਤ ਕਾਲ ਤੇ 7GB ਡਾਟਾ
NEXT STORY