ਗੈਜੇਟ ਡੈਸਕ– ਰਿਲਾਇੰਸ ਜਿਓ ਆਪਣੇ ਗਾਹਕਾਂ ਲਈ ਲਗਾਤਾਰ ਨਵੇਂ-ਨਵੇਂ ਪਲਾਨ ਲਿਆ ਰਹੀ ਹੈ। ਨਵੇਂ ਪਲਾਨਸ ’ਚ ਗਾਹਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਡਾਟਾ ਅਤੇ ਮੁਫ਼ਤ ਕਾਲਿੰਗ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਜਿਓ ਫੋਨ ਗਾਹਕਾਂ ਲਈ ਵੀ ਕੰਪਨੀ ਕਈ ਸ਼ਾਨਦਾਰ ਪਲਾਨ ਲੈ ਕੇ ਆਈ ਹੈ। ਇਥੇ ਅਸੀਂ ਤੁਹਾਨੂੰ ਜਿਓ ਫੋਨ ਦੇ ਸ਼ਾਨਦਾਰ ਅਤੇ ਸਸਤੇ ਪਲਾਨਸ ਬਾਰੇ ਦੱਸ ਰਹੇ ਹਾਂ। ਇਨ੍ਹਾਂ ਪਲਾਨਸ ’ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਨਾਲ ਡਾਟਾ ਦਾ ਵੀ ਫਾਇਦਾ ਮਿਲਦਾ ਹੈ।
69 ਰੁਪਏ ਵਾਲਾ ਪਲਾਨ
ਜਿਓ ਫੋਨ ਦੇ 69 ਰੁਪਏ ਵਾਲੇ ਰੀਚਾਰਜ ਪਲਾਨ ’ਚ ਗਾਹਕਾਂ ਨੂੰ 7 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੀ ਮਿਆਦ 14 ਦਿਨਾਂ ਦੀ ਹੈ। ਪਲਾਨ ’ਚ ਜਿਓ ਤੋਂ ਜਿਓ ਕਾਲਿੰਗ ਬਿਲਕੁਲ ਮੁਫ਼ਤ ਹੈ। ਉਥੇ ਹੀ ਦੂਜੇ ਨੈੱਟਵਰਕ ਦੇ ਨੰਬਰ ’ਤੇ ਕਾਲ ਕਰਨ ਲਈ ਇਸ ਪਲਾਨ ’ਚ 250 ਨਾਨ ਜਿਓ ਮਿੰਟ ਮਿਲਦੇ ਹਨ। ਪਲਾਨ ’ਚ 25 SMS ਭੇਜਣ ਦੀ ਸੁਵਿਧਾ ਮਿਲਦੀ ਹੈ। ਨਾਲ ਹੀ ਗਾਹਕਾਂ ਨੂੰ ਜਿਓ ਐਪਸ ਦਾ ਕੰਪਲੀਮੈਂਟਰੀ ਸਬਸਕ੍ਰਿਪਸ਼ਨ ਦਿੱਤਾ ਜਾਂਦਾ ਹੈ।
49 ਰੁਪਏ ਵਾਲਾ ਪਲਾਨ
ਇਹ ਜਿਓ ਫੋਨ ਦਾ ਇਕ ਹੋ ਕਿਫਾਇਤੀ ਪਲਾਨ ਹੈ। 49 ਰੁਪਏ ਵਾਲੇ ਇਸ ਪਲਾਨ ਦੀ ਮਿਆਦ 14 ਦਿਨਾਂ ਦੀ ਹੈ। ਪਲਾਨ ’ਚ ਗਾਹਕਾਂ ਨੂੰ ਕੁਲ 2 ਜੀ.ਬੀ. ਡਾਟਾ ਮਿਲਦਾ ਹੈ। ਜੇਕਰ ਕਾਲਿੰਗ ਦੀ ਗੱਲ ਕਰੀਏ ਤਾਂ ਪਲਾਨ ’ਚ ਜਿਓ ਤੋਂ ਜਿਓ ਕਾਲਿੰਗ ਮੁਫ਼ਤ ਹੈ। ਉਥੇ ਹੀ ਦੂਜੇ ਨੈੱਟਵਰਕ ਦੇ ਨੰਬਰ ’ਤੇ ਕਾਲ ਕਰਨ ਲਈ ਪਲਾਨ ’ਚ 250 ਨਾਨ ਜਿਓ ਮਿੰਟ ਮਿਲਦੇ ਹਨ। ਪਲਾਨ ’ਚ ਗਾਹਕਾਂ ਨੂੰ 25 SMS ਭੇਜਣ ਦੀ ਸਹੂਲਤ ਮਿਲਦੀ ਹੈ। ਨਾਲ ਹੀ, ਜਿਓ ਐਪਸ ਦਾ ਕੰਪਲੀਮੈਂਟਰੀ ਸਬਸਕ੍ਰਿਪਸ਼ਨ ਵੀ ਮਿਲਦਾ ਹੈ।
75 ਰੁਪਏ ਵਾਲਾ ਪਲਾਨ
ਜਿਓ ਫੋਨ ਗਾਹਕਾਂ ਲਈ 75 ਰੁਪਏ ਵਾਲਾ ਰੀਚਾਰਜ ਪਲਾਨ ਵੀ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਪਲਾਨ ’ਚ ਗਾਹਕਾਂ ਨੂੰ ਕੁਲ 3 ਜੀ.ਬੀ. ਡਾਟਾ ਮਿਲਦਾ ਹੈ। ਜਿਓ ਤੋਂ ਜਿਓ ਕਾਲਿੰਗ ਮੁਫ਼ਤ ਹੈ ਜਦਕਿ ਦੂਜੇ ਨੈੱਟਵਰਕ ਦੇ ਨੰਬਰ ’ਤੇ ਕਾਲ ਕਰਨ ਲਈ 500 ਨਾਨ ਜਿਓ ਮਿੰਟ ਮਿਲਦੇ ਹਨ। ਪਲਾਨ ’ਚ ਗਾਹਕਾਂ ਨੂੰ 50 SMS ਭੇਜਣ ਦੀ ਸਹੂਲਤ ਮਿਲਦੀ ਹੈ। ਨਾਲ ਹੀ ਜਿਓ ਐਪਸ ਦਾ ਕੰਪਲੀਮੈਂਟਰੀ ਸਬਸਕ੍ਰਿਪਸ਼ਨ ਮਿਲਦਾ ਹੈ।
ਹੁਣ ਚੀਨੀ ਸਮਾਰਟਫੋਨ ਕੰਪਨੀਆਂ ਲਈ ਬੁਰੀ ਖ਼ਬਰ, ਹੋ ਸਕਦੈ ਵੱਡਾ ਨੁਕਸਾਨ
NEXT STORY