ਗੈਜੇਟ ਡੈਸਕ—ਭਾਰਤ ਸਰਕਾਰ ਨੇ ਪਿਛਲੇ ਹਫਤੇ ਪਬਜੀ ਮੋਬਾਇਲ ਸਮੇਤ 118 ਐਪਸ ’ਤੇ ਬੈਨ ਲੱਗਾ ਦਿੱਤਾ ਸੀ। ਭਾਰਤ ’ਚ ਪਬਜੀ ਮੋਬਾਇਲ ਖੇਡਣ ਵਾਲੇ ਲੱਖਾਂ ਸਮਾਰਟਫੋਨ ਯੂਜ਼ਰਸ ਸਨ ਜਿਨ੍ਹਾਂ ਨੇ ਇਸ ਗੇਮ ਦੇ ਬੈਨ ਹੋ ਜਾਣ ਤੋਂ ਬਾਅਦ Call of Duty: Mobile ਅਤੇ Garena Free Fire ਨੂੰ ਖੂਬ ਡਾਊਨਲੋਡ ਕੀਤਾ ਹੈ ਅਤੇ ਇਨ੍ਹਾਂ ਦੇ ਡਾਊਨਲੋਡਸ ਤੇਜ਼ੀ ਨਾਲ ਵਧਦੇ ਹੀ ਜਾ ਰਹੇ ਹਨ। Entrackr ਦੀ ਰਿਪੋਰਟ ਮੁਤਾਬਕ Garena Free Fire ਅਤੇ Call of Duty: Mobile ਗੇਮ 2 ਸਤੰਬਰ ਤੋਂ 5 ਸਤੰਬਰ ਵਿਚਾਲੇ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਗਈ ਹੈ। ਇਹ ਦੋਵੇਂ ਹੀ ਟੌਪ 3 ਗੇਮਸ ’ਚ ਸ਼ਾਮਲ ਹੋ ਗਈਆਂ ਹਨ । ਡਾਟਾ ਦੀ ਗੱਲ ਕਰੀਏ ਤਾਂ ਸੈਂਸਰ ਟਾਵਰ ਨੇ ਦੱਸਿਆ ਕਿ 2 ਸਤੰਬਰ ਤੋਂ 5 ਸਤੰਬਰ ਵਿਚਾਲੇ Garena Free Fire ਨੂੰ 21 ਲੱਖ ਵਾਰ ਡਾਊਨਲੋਡ ਕੀਤਾ ਗਿਆ, ਉੱਥੇ Call of Duty: Mobile ਨੂੰ 11.5 ਲੱਖ ਵਾਰ ਡਾਊਨਲੋਡ ਕੀਤਾ ਗਿਆ।
Free Fire ਪਹੁੰਚੀ ਟੌਪ ’ਤੇ
ਫਿਲਹਾਲ ਪਲੇਅ ਸਟੋਰ ’ਤੇ Garena Free Fire ਫ੍ਰੀ ਗੇਮਜ਼ ਦੀ ਲਿਸਟ ’ਚ ਟੌਪ ’ਤੇ ਪਹੁੰਚ ਗਈ ਹੈ। ਅਜੇ ਫਿਲਹਾਲ ਮੰਨਿਆ ਜਾ ਰਿਹਾ ਹੈ ਕਿ Call of Duty: Mobile ਗੇਮ ’ਤੇ ਵੀ ਬੈਨ ਲੱਗ ਸਕਦਾ ਹੈ ਕਿਉਂਕਿ ਇਸ ਨੂੰ ਬਣਾਉਣ ਵਾਲੀ ਕੰਪਨੀ Activision ਦੀ Tencent Gamesਨਾਲ ਪਾਰਟਨਰਸ਼ਿਪ ਰਹੀ ਹੈ।
ਕੀ PUBG ਤੋਂ ਹਟ ਸਕਦਾ ਹੈ ਬੈਨ?
ਭਾਰਤ ’ਚ ਪਬਜੀ ਦੇ ਬੈਨ ਹੋ ਜਾਣ ਤੋਂ ਬਾਅਦ ਪਬਜੀ ਕਰੋਪ ਵੱਲੋਂ ਚੀਨੀ ਕੰਪਨੀ ਟੈਂਸੇਂਟ ਗੇਮਜ਼ ਤੋਂ ਭਾਰਤ ’ਚ ਗੇਮ ਪਬਲਿਸ਼ ਕਰਨ ਦੇ ਰਾਈਟਸ ਖੋਹ ਲਏ ਗਏ ਹਨ। ਭਾਵ ਹੁਣ ਚੀਨੀ ਕੰਪਨੀ ਇਸ ਗੇਮ ਨੂੰ ਭਾਰਤ ’ਚ ਆਫਰ ਹੀ ਨਹੀਂ ਕਰ ਸਕੇਗੀ। ਪਬਜੀ ਕਾਰਪੋਰੇਸ਼ਨ ਸਾਊਥ ਕੋਰੀਅਨ ਕੰਪਨੀ ਹੈ ਜਦਕਿ ਸਿੱਧੇ ਹੀ ਭਾਰਤ ’ਚ ਇਹ ਗੇਮ ਆਫਰ ਕਰਨ ਦੀ ਤਿਆਰੀ ਕਰ ਰਿਹਾ ਹੈ।
ਸ਼ਾਓਮੀ ਦੇ ਨਵੇਂ ਫੋਨ ’ਚ ਹੋਣਗੇ ਖ਼ਾਸ ਡਿਜ਼ਾਇਨ ਵਾਲੇ 2 ਪਾਪ-ਅਪ ਕੈਮਰੇ (ਦੇਖੋ ਤਸਵੀਰਾਂ)
NEXT STORY