ਹੈਲਥ ਡੈਸਕ - ਸਰੀਰ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਸਭ ਤੋਂ ਮਹੱਤਵਪੂਰਨ ਤੱਤ ਹੈ। ਇਹ ਨਾ ਸਿਰਫ਼ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਦਾ ਹੈ, ਸਗੋਂ ਦਿਲ ਦੀ ਧੜਕਣ ਅਤੇ ਮਾਸਪੇਸ਼ੀਆਂ ਦੇ ਕੰਮਕਾਜ ਲਈ ਵੀ ਜ਼ਰੂਰੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੀਆਂ ਹੀ ਕੁਝ ਗਲਤੀਆਂ ਕਾਰਨ ਸਰੀਰ 'ਚ ਕੈਲਸ਼ੀਅਮ ਦਾ ਪੱਧਰ ਡਿੱਗਣਾ ਸ਼ੁਰੂ ਹੋ ਜਾਂਦਾ ਹੈ?
ਕੈਲਸ਼ੀਅਮ ਦੀ ਕਮੀ ਦੇ ਮੁੱਖ ਕਾਰਨ :-
ਖ਼ੁਰਾਕ 'ਚ ਕਮੀ
- ਸਭ ਤੋਂ ਵੱਡਾ ਕਾਰਨ ਭੋਜਨ 'ਚ ਕੈਲਸ਼ੀਅਮ ਭਰਪੂਰ ਚੀਜ਼ਾਂ (ਜਿਵੇਂ ਦੁੱਧ, ਦਹੀਂ, ਪਨੀਰ, ਹਰੀਆਂ ਸਬਜ਼ੀਆਂ) ਦੀ ਘਾਟ ਹੋਣਾ ਹੈ।
ਵਿਟਾਮਿਨ-ਡੀ ਦੀ ਘਾਟ
- ਜੇਕਰ ਸਰੀਰ 'ਚ ਵਿਟਾਮਿਨ-ਡੀ ਦੀ ਕਮੀ ਹੈ, ਤਾਂ ਸਰੀਰ ਕੈਲਸ਼ੀਅਮ ਨੂੰ ਸੋਖ ਨਹੀਂ ਪਾਉਂਦਾ, ਭਾਵੇਂ ਤੁਸੀਂ ਕਿੰਨੀ ਵੀ ਚੰਗੀ ਖ਼ੁਰਾਕ ਕਿਉਂ ਨਾ ਲੈ ਲਓ।
ਵਧਦੀ ਉਮਰ
- ਉਮਰ ਵਧਣ ਦੇ ਨਾਲ ਸਰੀਰ ਦੀ ਕੈਲਸ਼ੀਅਮ ਸੋਖਣ ਦੀ ਸਮਰੱਥਾ ਘੱਟ ਜਾਂਦੀ ਹੈ, ਜਿਸ ਨਾਲ ਹੱਡੀਆਂ ਪੋਲੀਆਂ ਹੋਣ ਲੱਗਦੀਆਂ ਹਨ।
ਹਾਰਮੋਨਲ ਬਦਲਾਅ
- ਔਰਤਾਂ 'ਚ ਮੀਨੋਪੌਜ਼ (ਮਾਹਵਾਰੀ ਬੰਦ ਹੋਣ) ਤੋਂ ਬਾਅਦ ਐਸਟ੍ਰੋਜਨ ਹਾਰਮੋਨ ਦਾ ਪੱਧਰ ਡਿੱਗਣ ਨਾਲ ਕੈਲਸ਼ੀਅਮ ਦੀ ਤੇਜ਼ੀ ਨਾਲ ਕਮੀ ਹੁੰਦੀ ਹੈ।
ਬਾਹਰਲਾ ਖਾਣਾ ਅਤੇ ਸੋਡਾ
- ਜ਼ਿਆਦਾ ਕੋਲਡ ਡਰਿੰਕਸ, ਕੈਫੀਨ (ਚਾਹ-ਕੌਫੀ) ਅਤੇ ਜ਼ਿਆਦਾ ਨਮਕ ਵਾਲਾ ਭੋਜਨ ਕੈਲਸ਼ੀਅਮ ਨੂੰ ਪਿਸ਼ਾਬ ਰਾਹੀਂ ਸਰੀਰ 'ਚੋਂ ਬਾਹਰ ਕੱਢ ਦਿੰਦਾ ਹੈ।
ਕੈਲਸ਼ੀਅਮ ਦੀ ਕਮੀ ਦੇ ਲੱਛਣ :-
- ਜੇਕਰ ਤੁਹਾਨੂੰ ਵਾਰ-ਵਾਰ ਮਾਸਪੇਸ਼ੀਆਂ 'ਚ ਖਿਚਾਅ , ਹੱਥਾਂ-ਪੈਰਾਂ 'ਚ ਸੁੰਨ ਹੋਣਾ, ਕਮਜ਼ੋਰ ਨਹੁੰ, ਜਾਂ ਹੱਡੀਆਂ 'ਚ ਦਰਦ ਰਹਿੰਦਾ ਹੈ, ਤਾਂ ਇਹ ਕੈਲਸ਼ੀਅਮ ਦੀ ਕਮੀ ਦੇ ਸੰਕੇਤ ਹੋ ਸਕਦੇ ਹਨ।
ਮਾਹਿਰਾਂ ਦੀ ਸਲਾਹ - ਰੋਜ਼ਾਨਾ 10-15 ਮਿੰਟ ਧੁੱਪ 'ਚ ਬੈਠੋ ਤਾਂ ਜੋ ਵਿਟਾਮਿਨ-ਡੀ ਮਿਲੇ ਅਤੇ ਖ਼ੁਰਾਕ ਵਿੱਚ ਡੇਅਰੀ ਉਤਪਾਦਾਂ ਦੇ ਨਾਲ-ਨਾਲ ਬਦਾਮ, ਤਿਲ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਰੂਰ ਸ਼ਾਮਲ ਕਰੋ।
ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਹਾਈ BP ਨੂੰ ਕੰਟਰੋਲ ਕਰਨ ਲਈ ਵਰਦਾਨ ਹੈ ਗਰਮੀਆਂ ਦਾ ਇਹ ਖਾਸ ਫਲ, ਅੱਜ ਹੀ ਕਰੋ ਡਾਇਟ 'ਚ ਸ਼ਾਮਲ
NEXT STORY