ਇਕ ਚਾਰਜ ’ਚ ਤੈਅ ਕਰੇਗੀ 312 km ਦਾ ਸਫਰ
ਆਟੋ ਡੈਸਕ– ਵਧ ਰਹੇ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਚੀਨ ਵਿਚ ਅਜਿਹੀ ਛੋਟੀ ਇਲੈਕਟ੍ਰਿਕ ਕਾਰ ਬਣਾਈ ਗਈ ਹੈ, ਜੋ ਇਕ ਵਾਰ ਚਾਰਜ ਹੋ ਕੇ 312 km ਤਕ ਦਾ ਸਫਰ ਤੈਅ ਕਰਨ ਵਿਚ ਮਦਦ ਕਰੇਗੀ। ਇਹ ਖਰੀਦਣ ਵਿਚ ਵੀ ਮਹਿੰਗੀ ਨਹੀਂ ਪਵੇਗੀ। ਇਹ ਸ਼ਾਨਦਾਰ 4 ਦਰਵਾਜ਼ਿਆਂ ਵਾਲੀ ਕਾਰ ਚੀਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ‘ਗ੍ਰੇਟ ਵਾਲ ਮੋਟਰਸ’ ਨੇ ਬਣਾਈ ਹੈ। ਕੰਪਨੀ ਨੇ ਦੱਸਿਆ ਕਿ ਇਸ ਨੂੰ 2019 Ora R1 ਨਾਂ ਨਾਲ ਲਿਆਂਦਾ ਜਾਵੇਗਾ। ਇਸ ਦੀ ਕੀਮਤ 8,680 ਅਮਰੀਕੀ ਡਾਲਰ (ਲਗਭਗ 6 ਲੱਖ 10 ਹਜ਼ਾਰ ਰੁਪਏ) ਤੋਂ ਸ਼ੁਰੂ ਹੁੰਦੀ ਹੈ, ਜੋ 11,293 ਅਮਰੀਕੀ ਡਾਲਰ (ਲਗਭਗ 7 ਲੱਖ 93 ਹਜ਼ਾਰ ਰੁਪਏ) ਤਕ ਜਾਵੇਗੀ।
ਇਸ ਕਾਰਨ ਬਣਾਈ ਗਈ ਛੋਟੀ ਇਲੈਕਟ੍ਰਿਕ ਕਾਰ
ਚੀਨ ਵੱਡੀ ਆਬਾਦੀ ਵਾਲਾ ਦੇਸ਼ ਹੈ ਅਤੇ ਸੈਂਕੜੇ-ਹਜ਼ਾਰਾਂ ਲੋਕ ਇੱਥੇ ਹਵਾ ਦੇ ਪ੍ਰਦੂਸ਼ਣ ਦੇ ਸ਼ਿਕਾਰ ਹਨ। ਇਸੇ ਕਾਰਨ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਇਨ੍ਹਾਂ ਕਾਰਨਾਂ ਨੂੰ ਲੈ ਕੇ ਹੁਣ ਚੀਨ ਵਿਚ ਘੱਟ ਕੀਮਤ ਵਾਲੇ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ।
ਇੰਝ ਘੱਟ ਕੀਤੀ ਗਈ ਕੀਮਤ
ਇਹ ਕਾਰ ਕਿਸੇ ਵੀ ਡੀਲਰਸ਼ਿਪ ’ਤੇ ਨਹੀਂ, ਸਗੋਂ ਸਿੱਧੀ ਗਾਹਕ ਤਕ ਪਹੁੰਚਾਈ ਜਾਵੇਗੀ, ਜਿਸ ਨਾਲ ਡੀਲਰਸ਼ਿਪ ਦੇ ਮੁਨਾਫੇ ਤੋਂ ਬਚਿਆ ਜਾ ਸਕੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਛੋਟੀ ਇਲੈਕਟ੍ਰਿਕ ਕਾਰ 3 ਸਾਲ ਜਾਂ 1,20,000 km ਦੀ ਵਾਰੰਟੀ ਨਾਲ ਲਿਆਂਦੀ ਜਾਵੇਗੀ।
100km/h ਦੀ ਉੱਚ ਰਫਤਾਰ
ਇਸ ਕਾਰ ਵਿਚ 47hp ਵਾਲੀ ਮੋਟਰ ਲੱਗੀ ਹੈ। ਇਸ ਵਿਚ 35-kWh ਕਿਲੋਵਾਟ ਦੀ ਬੈਟਰੀ ਵੀ ਲੱਗੀ ਹੈ। ਕਾਰ ਦੀ ਉੱਚ ਰਫਤਾਰ 100 km/h ਹੈ।
ਨਿਊ ਈਅਰ ਵਿਸ਼ ਕਰਨ ਦੇ ਚੱਕਰ 'ਚ Huawei ਤੋਂ ਹੋਈ ਇਹ ਵੱਡੀ ਗਲਤੀ
NEXT STORY