ਨਵੀਂ ਦਿੱਲੀ : ਦਿੱਲੀ-NCR ਦਾ ਪ੍ਰਦੂਸ਼ਣ ਖ਼ਤਰਨਾਕ ਪੱਧਰ ’ਤੇ ਬਣਿਆ ਹੋਇਆ ਹੈ। ਪ੍ਰਦੂਸ਼ਣ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ਨੂੰ ਘੇਰ ਰਹੀ ਹੈ ਕਿ 11 ਮਹੀਨੇ ਦੀ ਭਾਜਪਾ ਸਰਕਾਰ ਨੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਿਹੜੇ ਕਦਮ ਚੁੱਕੇ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਰਾਜਧਾਨੀ ’ਚ ਜਨਤਕ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਮੈਟਰੋ ਦੇ 5ਵੇਂ ਪੜਾਅ ’ਚ 3 ਨਵੀਆਂ ਲਾਈਨਾਂ ਨੂੰ ਹਰੀ ਝੰਡੀ ਦਿਖਾਉਂਦਿਆਂ 12 ਹਜ਼ਾਰ ਕਰੋੜ ਰੁਪਏ ਨੂੰ ਮਨਜ਼ੂਰੀ ਦੇ ਦਿੱਤੀ ਹੈ, ਤਾਂ ਕਿ ਦਿੱਲੀ ’ਚ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕੇ। ਜਦਕਿ ਦਿੱਲੀ ਸਰਕਾਰ ਨੇ ਮੌਜੂਦਾ 3500 ਤੋਂ ਦੁੱਗਣੀਆਂ ਇਲੈਕਟ੍ਰਿਕ ਬੱਸਾਂ ਚਲਾਉਣ ਦਾ ਟੀਚਾ ਰੱਖਿਆ ਹੈ। ਪ੍ਰਦੂਸ਼ਣ ਖਿਲਾਫ ਪੰਜਾਬ ਕੇਸਰੀ ਦੀ ਮੁਹਿੰਮ ’ਚ ਅੱਜ ਅਸੀਂ ਕਈ ਸਵਾਲਾਂ ਦੇ ਜਵਾਬ ਜਾਣਨ ਲਈ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ।
ਪੜ੍ਹੋ ਇਹ ਵੀ - ਯੂਪੀ : ਸਟੇਜ 'ਤੇ ਸੰਬੋਧਨ ਕਰ ਰਹੇ ਸੀ MP ਮਣੀ, ਕਰ 'ਤਾ ਮੱਧੂਮੱਖੀਆਂ ਨੇ ਹਮਲਾ
• ਹੁਣ ਦਿੱਲੀ ਸਰਕਾਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਿਹੜੇ ਕੰਮ ਕਰ ਰਹੀ ਹੈ, ਜੋ ਤੁਰੰਤ ਰਾਹਤ ਵਜੋਂ ਸਾਬਤ ਹੋ ਸਕਣ?
ਸਾਨੂੰ ਇਹ ਸਮੱਸਿਆ ਵਿਰਾਸਤ ’ਚ ਮਿਲੀ ਹੈ। ਅਸੀਂ ਤਾਂ 27 ਸਾਲਾਂ ਬਾਅਦ ਸਰਕਾਰ ’ਚ ਆਏ ਹਾਂ ਅਤੇ ਇਹ ਬੀਮਾਰੀ ਵੀ 27 ਸਾਲ ਪੁਰਾਣੀ ਹੈ। ਪਿਛਲੇ 10 ਸਾਲ ‘ਆਪ’ ਦੀ ਸਰਕਾਰ ਰਹੀ ਅਤੇ ਹਰ ਸਾਲ ਇਹੀ ਕਿਹਾ ਗਿਆ ਕਿ ਪ੍ਰਦੂਸ਼ਣ ਖਤਮ ਕਰਾਂਗੇ ਪਰ ਅਸਲੀਅਤ ’ਚ ਕੁਝ ਨਹੀਂ ਕੀਤਾ ਗਿਆ। ਜੇ ਉਨ੍ਹਾਂ ਨੇ 10 ਸਾਲਾਂ ’ਚ 5 ਵੱਡੇ ਕੰਮ ਵੀ ਕੀਤੇ ਹੁੰਦੇ, ਤਾਂ ਅੱਜ ਸਾਨੂੰ ਬਾਕੀ 5 ਕਰਨੇ ਪੈਂਦੇ ਪਰ ਜਦੋਂ ਕੁਝ ਵੀ ਨਹੀਂ ਕੀਤਾ ਗਿਆ, ਤਾਂ ਅੱਜ ਸਾਨੂੰ ਉਹ ਸਾਰੇ ਕੰਮ ਇਕੋ ਵਾਰ ਕਰਨੇ ਪੈ ਰਹੇ ਹਨ।
• ਉਹ ਕਿਹੜੇ ਕੰਮ ਸਨ, ਜੋ ਪਹਿਲਾਂ ਹੋਣੇ ਚਾਹੀਦੇ ਸਨ ਅਤੇ ਹੁਣ ਤੁਸੀਂ ਕਰ ਰਹੇ ਹੋ?
ਦਿੱਲੀ ’ਚ ਜੋ ਕੂੜੇ ਦੇ ਪਹਾੜ ਤੁਸੀਂ ਦੇਖਦੇ ਹੋ, ਉਹ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹਨ। ਪਹਿਲਾਂ, ਇਨ੍ਹਾਂ ਨੂੰ ਹਟਾਉਣ ਲਈ ਕੋਈ ਗੰਭੀਰ ਕੰਮ ਨਹੀਂ ਹੋਇਆ। ਅਸੀਂ ਸੱਤਾ ’ਚ ਆਉਂਦੇ ਹੀ ਕੰਮ ਸ਼ੁਰੂ ਕੀਤਾ ਹੈ ਅਤੇ ਲੱਗਭਗ 40 ਫੀਸਦੀ ਕੂੜੇ ਦੇ ਪਹਾੜਾਂ ਨੂੰ ਹਟਾ ਦਿੱਤਾ ਗਿਆ ਹੈ। ਡਸਟ ਮਿਟੀਗੇਸ਼ਨ ’ਤੇ ਪਿਛਲੀ ਸਰਕਾਰ ਨੇ ਕੰਮ ਕਰਨਾ ਤਾਂ ਦੂਰ, ਉਸ ਦੀ ਚਰਚਾ ਤੱਕ ਨਹੀਂ ਕੀਤੀ। ਅਸੀਂ ਹੁਣ ਸੜਕਾਂ ਦੀ ਦੁਬਾਰਾ ਲੇਅਰਿੰਗ ਸ਼ੁਰੂ ਕੀਤੀ ਹੈ ਅਤੇ ਕੰਮ ਕੀਤਾ ਜਾ ਰਿਹਾ ਹੈ। ਜਿੱਥੇ ਵੀ ਬਰਾਊਨ ਏਰੀਆ ਜਾਂ ਮਿੱਟੀ ਵਾਲਾ ਹਿੱਸਾ ਹੈ, ਉਸ ਨੂੰ ਖਤਮ ਕੀਤਾ ਜਾ ਰਿਹਾ ਹੈ-ਕਿਤੇ ਫੁੱਟਪਾਥ ਬਣਾਏ ਜਾ ਰਹੇ ਹਨ, ਕਿਤੇ ਕਵਰ ਕੀਤਾ ਜਾ ਰਿਹਾ ਹੈ, ਕਿਤੇ ਬੂਟੇ ਲਾਏ ਜਾ ਰਹੇ ਹਨ ਕਿਉਂਕਿ ਮਿੱਟੀ ਹੀ ਧੂੜ ਬਣ ਕੇ ਪ੍ਰਦੂਸ਼ਣ ਦਾ ਵੱਡਾ ਸਰੋਤ ਬਣਦੀ ਹੈ।
ਪੜ੍ਹੋ ਇਹ ਵੀ - ਹਾਈਕੋਰਟ: ਭਾਰਤ 'ਚ 16 ਸਾਲਾਂ ਤੋਂ ਘੱਟ ਉਮਰ ਦੇ ਨਿਆਣੇ ਨਾ ਚਲਾਉਣ FB, INSTA, ਲੱਗੇ ਸੋਸ਼ਲ ਮੀਡੀਆ 'ਤੇ ਪਾਬੰਦੀ
• ਦਿੱਲੀ ਐੱਨ. ਸੀ. ਆਰ. ’ਚ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਵਾਹਨਾਂ ਕਾਰਨ ਹੋਣ ਵਾਲਾ ਪ੍ਰਦੂਸ਼ਣ ਹੈ, ਉਸ ਨਾਲ ਨਜਿੱਠਣ ਲਈ ਹੁਣ ਤੱਕ ਤੁਸੀਂ ਕੀ ਕਦਮ ਉਠਾਏ?
ਵਾਹਨ ਪ੍ਰਦੂਸ਼ਣ ਵੀ ਇਕ ਵੱਡੀ ਸਮੱਸਿਆ ਹੈ, ਪੁਰਾਣੀਆਂ ਗੱਡੀਆਂ, ਟਰੱਕਾਂ, ਬੱਸਾਂ ਜੇ ਪਹਿਲਾਂ ਇਸ ’ਤੇ ਕੰਮ ਹੋ ਗਿਆ ਹੁੰਦਾ ਤਾਂ ਬੀਮਾਰੀ ਕਾਫੀ ਹੱਦ ਤੱਕ ਖਤਮ ਹੋ ਜਾਂਦੀ। ਇਸ ਲਈ ਅਸੀਂ ਤੇਜ਼ੀ ਨਾਲ ਇਲੈਕਟ੍ਰਿਕ ਬੱਸਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਸਾਡਾ ਟੀਚਾ ਲੱਗਭਗ 4,000 ਬੱਸਾਂ ਤੱਕ ਪਹੁੰਚਣ ਦਾ ਹੈ ਅਤੇ 2026 ਤੱਕ 7,500 ਬੱਸਾਂ ਦਾ ਬੇੜਾ ਤਿਆਰ ਕਰਨ ਦਾ ਟੀਚਾ ਹੈ।
• 11 ਮਹੀਨਿਆਂ ਤੋਂ ਦਿੱਲੀ ’ਚ ਭਾਜਪਾ ਦੀ ਸਰਕਾਰ ਹੈ ਪਰ ਕਦੋਂ ਤੱਕ ਤੁਸੀਂ ਪਿਛਲੀਆਂ ਸਰਕਾਰਾਂ ਨੂੰ ਦੋਸ਼ ਦਿੰਦੇ ਰਹੋਗੇ?
ਦੋਸ਼ ਨਹੀਂ ਦੇ ਰਹੇ, ਸੱਚਾਈ ਦੱਸ ਰਹੇ ਹਾਂ। ਜੇ ਪਹਿਲਾਂ ਕੁਝ ਨਹੀਂ ਕੀਤਾ ਗਿਆ, ਤਾਂ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਬਿਮਾਰੀ ਆਈ ਕਿੱਥੋਂ?। ਹਰ ਮਹੀਨੇ ਅਸੀਂ ਪਿਛਲੇ ਸਾਲ ਦੇ ਮੁਕਾਬਲੇ 40-50 ਏ. ਕਿਊ. ਆਈ. ਪੁਆਇੰਟ ਘੱੱਟ ਕਰਨ ’ਚ ਸਫਲ ਰਹੇ ਹਾਂ। ਘੱਟ ਤੋਂ ਘੱਟ ਅਸੀਂ ਹਾਲਾਤ ਨੂੰ ਵਿਗੜਨ ਨਹੀਂ ਦਿੱਤਾ ਹੈ।
ਪੜ੍ਹੋ ਇਹ ਵੀ - ਅਗਲੇ 48 ਘੰਟੇ ਅਹਿਮ! ਭਾਰੀ ਮੀਂਹ ਦੇ ਨਾਲ-ਨਾਲ ਪਵੇਗੀ ਹੰਢ ਚੀਰਵੀਂ ਠੰਡ, ਅਲਰਟ 'ਤੇ ਇਹ ਸੂਬੇ
• ਤੁਸੀਂ ਵਾਤਾਵਰਣ ਮੰਤਰੀ ਹੋ। ਕੀ ਤੁਹਾਨੂੰ ਨਹੀਂ ਲੱਗਦਾ ਕਿ ਪ੍ਰਦੂਸ਼ਣ ਦਾ ਕੋਈ ਸਥਾਈ ਹੱਲ ਹੋਣਾ ਚਾਹੀਦਾ?
ਬਿਲਕੁਲ ਹੋਣਾ ਚਾਹੀਦਾ ਹੈ ਪਰ ਜਦੋਂ ਸਮੱਸਿਆ 25-27 ਸਾਲ ਪੁਰਾਣੀ ਹੋਵੇ ਤਾਂ ਉਹ 5-7 ਮਹੀਨਿਆਂ ’ਚ ਖ਼ਤਮ ਨਹੀਂ ਹੋ ਸਕਦੀ। ਪ੍ਰਦੂਸ਼ਣ ਖਤਮ ਕਰਨ ਲਈ 5 ਵੱਡੇ ਕਦਮ ਜ਼ਰੂਰੀ ਹਨ। ਪਹਿਲਾਂ ਸਾਰੇ ਵਾਹਨਾਂ ਨੂੰ ਪ੍ਰਦੂਸ਼ਣ ਰਹਿਤ ਬਣਾਉਣਾ, ਬੀ.ਐੱਸ.-6 ਅਤੇ ਇਲੈਕਟ੍ਰਿਕ ਵਾਹਨਾਂ ਵੱਲ ਜਾਣਾ। ਇਸ ਲਈ ਚਾਰਜਿੰਗ ਸਟੇਸ਼ਨ ਅਤੇ ਪੂਰੇ ਇਨਫ੍ਰਾਸਟਰੱਕਚਰ ਦੀ ਲੋੜ ਹੈ, ਜਿਸ ’ਤੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਅੱਜ ਅਸੀਂ ਦਿੱਲੀ ਦੇ ਅੰਦਰ ਕੇਜਰੀਵਾਲ ਸਰਕਾਰ ਦਾ 35,000 ਮੀਟ੍ਰਿਕ ਟਨ ਪੁਰਾਣਾ ਕੂੜਾ ਚੁੱਕ ਰਹੇ ਹਾਂ, ਜੋ 10 ਸਾਲ ਦਾ ਸਾਨੂੰ ਛੱਡ ਕੇ ਗਏ ਹਨ ਅਤੇ ਦਿੱਲੀ ਵਿਚ ਹਰ ਰੋਜ਼ 8,000 ਮੀਟ੍ਰਿਕ ਟਨ ਕੂੜਾ ਚੁੱਕ ਰਹੇ ਹਾਂ। ਜੇਕਰ ਅਸੀਂ ਦੋਵਾਂ ਨੂੰ ਜੋੜਦੇ ਹਾਂ, ਤਾਂ ਰੋਜ਼ਾਨਾ 43,000 ਮੀਟ੍ਰਿਕ ਟਨ ਕੂੜੇ ਨੂੰ ਪ੍ਰੋਸੈੱਸ ਕਰਨਾ ਅਤੇ ਇਸ ਨੂੰ ਦਿੱਲੀ ਤੋਂ ਹਟਾਉਣਾ ਇਕ ਬਹੁਤ ਵੱਡਾ ਕੰਮ ਹੈ। ਦੁਨੀਆ ਵਿਚ ਸ਼ਾਇਦ ਹੀ ਕੋਈ ਇਕ ਵੀ ਸ਼ਹਿਰ ਹੋਵੇ, ਜੋ ਰੋਜ਼ਾਨਾ 42,000-43,000 ਮੀਟ੍ਰਿਕ ਟਨ ਕੂੜਾ ਹਟਾਉਂਦਾ ਹੋਵੇ।
• ਰਾਜਧਾਨੀ ’ਚ ਉਦਯੋਗਾਂ ਤੋਂ ਨਿਕਲਣ ਵਾਲਾ ਕੂੜਾ ਵੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ, ਉਸ ਲਈ ਤੁਸੀਂ ਕੀ ਕਦਮ ਉਠਾਏ?
ਹੁਣ ਕੇਜਰੀਵਾਲ ਨੇ ਤਾਂ ਕੁਝ ਕੀਤਾ ਹੀ ਨਹੀਂ, ਤਾਂ ਫਿਰ ਕੁਝ ਕਹਿਣਾ ਤਾਂ ਪਵੇਗਾ ਹੀ, ਕਿਵੇਂ ਨਾ ਕਹੀਏ। 2 ਵਾਰ ਸ਼ੀਲਾ ਦੀਕਸ਼ਿਤ ਦੀ ਸਰਕਾਰ ਸੀ, ਉਦੋਂ ਇਹ ਇੰਡਸਟਰੀ ਏਰੀਆ ਗੈਰ-ਕਾਨੂੰਨੀ ਸੀ। ਇਸ ਨੂੰ ਨਿਯਮਤ ਕਰਨ ਦੀ ਗੱਲ ਹੋਈ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਕੁਝ ਨਹੀਂ ਕੀਤਾ ਗਿਆ। ਨਾ ਤਾਂ ਨਕਸ਼ੇ ਪ੍ਰਦਾਨ ਕੀਤੇ ਗਏ ਅਤੇ ਨਾ ਹੀ ਉਨ੍ਹਾਂ ਨੂੰ ਪ੍ਰਦੂਸ਼ਣ ਕੰਟਰੋਲ ਹੇਠ ਲਿਆਂਦਾ ਗਿਆ। ਹੁਣ ਅਸੀਂ ਆ ਕੇ ਆਪਣੀ ਸਰਕਾਰ ’ਚ ਅਜਿਹੀਆਂ 9,000 ਇੰਡਸਟਰੀਆਂ ਨੂੰ ਪ੍ਰਦੂਸ਼ਣ ਦੇ ਦਾਇਰੇ ’ਚ ਲਿਆਂਦਾ ਹੈ। ਉਨ੍ਹਾਂ ਦੇ ਮਿਆਰ ਠੀਕ ਕੀਤੇ ਹਨ ਅਤੇ ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਆਪਣਾ ਪ੍ਰਦੂਸ਼ਣ ਠੀਕ ਕਰਨਾ ਹੋਵੇਗਾ। ਸਾਡੇ ਨਾਲ-ਨਾਲ ਗਾਜ਼ੀਆਬਾਦ, ਮੇਰਠ, ਅਤੇ ਪੂਰਾ ਹਰਿਆਣਾ- ਸੋਨੀਪਤ, ਪਾਣੀਪਤ, ਰੋਹਤਕ, ਗੁਰੂਗ੍ਰਾਮ, ਫਰੀਦਾਬਾਦ ਅਤੇ ਪਲਵਲ ਸਾਰੇ ਲੋਕਾਂ ਨੂੰ ਮਿਲਾ ਕੇ ਹੀ ਅਜਿਹੇ ਕਦਮ ਚੁੱਕਣੇ ਪੈਣਗੇ।
ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
• ਵਿਰੋਧੀ ਧਿਰ ਦੋਸ਼ ਲਾਉਂਦੀ ਹੈ ਕਿ AQI ’ਚ ਹੇਰਾਫੇਰੀ ਕੀਤੀ ਜਾ ਰਹੀ ਹੈ?
ਹਾਂ, ਕੁਝ ਲੋਕ ਕਹਿੰਦੇ ਹਨ ਕਿ AQI ਮੀਟਰ ’ਤੇ ਪਾਣੀ ਪਾ ਕੇ ਕੰਮ ਖਤਮ ਕੀਤਾ ਜਾ ਰਿਹਾ ਹੈ, ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਵਾਟਰ ਸਪ੍ਰਿੰਕਲਿੰਗ ਦਾ ਕੰਮ ਜਾਰੀ ਹੈ ਅਤੇ ਸਹੀ ਢੰਗ ਨਾਲ ਸਪ੍ਰਿੰਕਲਰ ਲਾਏ ਗਏ ਹਨ। ਜਦੋਂ ਤੱਕ ਡਸਟ ਕੰਟਰੋਲ ਪੂਰੀ ਤਰ੍ਹਾਂ ਨਹੀਂ ਹੋ ਜਾਂਦੀ, ਇਹ ਤਰੀਕਾ ਜ਼ਰੂਰੀ ਹੈ ਇਹ ਸਾਰੇ ਸਪ੍ਰਿੰਕਲਰ ਸਾਡੀ ਟੀਮ ਨੇ ਖੁਦ ਲਾਏ ਹਨ ਅਤੇ ਕੋਈ ਵੀ ਇਨ੍ਹਾਂ ਨਾਲ ਛੇੜਛਾੜ ਨਹੀਂ ਕਰ ਸਕਦਾ। ਸੁਪਰੀਮ ਕੋਰਟ ਵੀ ਇਸ ਦੀ ਮਾਨੀਟਰਿੰਗ ਕਰਦੀ ਹੈ।
• ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪ੍ਰਦੂਸ਼ਣ ’ਚ 40 ਫੀਸਦੀ ਟਰਾਂਸਪੋਰਟ ਸੈਕਟਰ ਦਾ ਯੋਗਦਾਨ ਹੈ। ਹਰ ਜ਼ਿਲੇ ’ਚ ਵ੍ਹੀਕਲ ਨਾਲ ਸਬੰਧਤ ਸਮੱਸਿਆਵਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਜੇ ਪ੍ਰਦੂਸ਼ਣ ਜਾਂਚ ਨਹੀਂ ਕੀਤੀ ਜਾਂਦੀ, ਤਾਂ ਬੈਰੋਮੀਟਰ ਸਹੀ ਨਹੀਂ ਹੋਣਗੇ। ਇਸ ਲਈ, ਵਾਹਨਾਂ ਨਾਲ ਸਬੰਧਤ ਪ੍ਰਦੂਸ਼ਣ ਨੂੰ ਹੱਲ ਕਰਨ ਲਈ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ।
• ਸੰਸਦ ’ਚ ਰਾਹੁਲ ਗਾਂਧੀ ਨੇ ਪ੍ਰਦੂਸ਼ਣ ਦਾ ਮੁੱਦਾ ਉਠਾਇਆ ਪਰ ਚਰਚਾ ਨਹੀਂ ਹੋ ਸਕੀ, ਆਖਿਰ ਕਿਉਂ?
ਰਾਹੁਲ ਗਾਂਧੀ ਨੇ ਸੰਸਦ ’ਚ ਮੁੱਦਾ ਉਠਾਇਆ ਪਰ ਜਦੋਂ ਕੇਜਰੀਵਾਲ ਸਰਕਾਰ ਸੀ, ਉਦੋਂ ਇਸ ’ਤੇ ਕੋਈ ਚਰਚਾ ਕਿਉਂ ਨਹੀਂ ਹੋਈ? ਹੁਣ ਸੰਸਦ ਮੈਂਬਰਾਂ ਨੂੰ ਸਮਝਾਉਣਾ ਪੈਂਦਾ ਹੈ ਕਿ ਕਿਵੇਂ ਦਿੱਲੀ ਦਾ ਪ੍ਰਦੂਸ਼ਣ ਵਧਿਆ। ਪ੍ਰਦੂਸ਼ਣ ਤਾਂ ਸ਼ੀਲਾ ਦੀਕਸ਼ਿਤ ਦੀ ਸਰਕਾਰ ਦੌਰਾਨ ਵੀ ਸੀ, ਉਦੋਂ ਕੋਈ ਚਰਚਾ ਕਿਉਂ ਨਹੀਂ ਹੋਈ? ਕੇਂਦਰ ਸਰਕਾਰ ਨੇ ਕਦੇ ਵੀ ਇਸ ’ਤੇ ਚਰਚਾ ਕਰਨ ਤੋਂ ਇਨਕਾਰ ਨਹੀਂ ਕੀਤਾ।
ਪੜ੍ਹੋ ਇਹ ਵੀ - 24 ਘੰਟਿਆਂ ਲਈ ਮੋਬਾਇਲ ਇੰਟਰਨੈਟ ਬੰਦ! ਚੋਮੂ ਹਿੰਸਾ ਭੜਕਣ ਪਿੱਛੋਂ ਪਾਬੰਦੀਆਂ ਲਾਗੂ
• ਕੀ ਤੁਹਾਨੂੰ ਨਹੀਂ ਲੱਗਦਾ ਕਿ ਯੋਜਨਾਵਾਂ ਤਾਂ ਬਹੁਤ ਹਨ, ਪਰ ਸਿਸਟਮ ਵਿਚ ਬੈਠੇ ਅਧਿਕਾਰੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ?
ਅਧਿਕਾਰੀ ਕੰਮ ਕਰਦੇ ਹਨ। ਹੁਣ ਕੋਈ ਟਕਰਾਅ ਨਹੀਂ ਹੈ। ਸਭ ਤੋਂ ਵੱਡੀ ਭੂਮਿਕਾ ਮੁੱਖ ਸਕੱਤਰ ਦੀ ਹੁੰਦੀ ਹੈ। ਜਦੋਂ ਲੜਨਾ ਚਾਹੀਦਾ ਤਾਂ ਲੜਦੇ ਹਨ। ਕੇਜਰੀਵਾਲ ਵੀ ਹਰ ਜਗ੍ਹਾ ਜਾ ਕੇ ਲੜਦੇ ਰਹਿੰਦੇ ਸਨ ਪਰ ਹੁਣ ਅਜਿਹੀ ਕੋਈ ਸਥਿਤੀ ਨਹੀਂ ਹੈ, ਜੋ ਅਧਿਕਾਰੀ ਕੰਮ ਨਹੀਂ ਕਰੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪ੍ਰਦੂਸ਼ਣ ਨੂੰ ਲੈ ਕੇ ਮੈਂ ਖੁਦ ਜ਼ਮੀਨੀ ਪੱਧਰ ’ਤੇ ਸਮੀਖਿਆ ਕਰ ਰਿਹਾ ਹਾਂ।
‘ਪੰਜਾਬ ’ਚ ਪਰਾਲੀ ਘੱੱਟ ਸੜੀ, ਫਿਰ ਵੀ AQI 400 ਕਿਉਂ?’
ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਰਿਕਾਰਡ ਗਿਰਾਵਟ ਦੇ ਸਵਾਲ ’ਤੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਵਾਤਾਵਰਣ ਦੇ ਵਿਰੁੱਧ ਜੋ ਵੀ ਚੀਜ਼ਾਂ ਹਨ, ਉਨ੍ਹਾਂ ’ਤੇ ਰੋਕ ਲਾਉਣੀ ਹੀ ਪਵੇਗੀ। ਪੰਜਾਬ ਲਈ ਤੁਸੀਂ ਦੇਖੋ-ਕੇਂਦਰ ਸਰਕਾਰ ਨੇ ਕਿੰਨਾ ਵੱਡਾ ਕੰਮ ਕੀਤਾ ਹੈ। ਮੈਂ ਸਮਝਦਾ ਹਾਂ ਕਿ ਜੇ ਹੁਣ ਤੱਕ ਪਰਾਲੀ ’ਤੇ ਸਭ ਤੋਂ ਵੱਡਾ ਕੰਮ ਹੋਇਆ ਹੈ, ਤਾਂ ਉਹ ਕੇਂਦਰ ਸਰਕਾਰ ਨੇ ਕੀਤਾ ਹੈ। 10 ਲੱਖ ਤੋਂ ਵੱਧ ਮਸ਼ੀਨਾਂ ਭੇਜੀਆਂ ਗਈਆਂ ਹਨ ਅਤੇ ਇਹ ਤੁਹਾਡੇ ਧਿਆਨ ’ਚ ਰਹਿਣਾ ਚਾਹੀਦਾ ਹੈ ਕਿ ਇਸ ਦਾ ਅਸਰ ਅੰਕੜਿਆਂ ’ਤੇ ਵੀ ਪੈਂਦਾ ਹੈ। ਭਾਵੇਂ ਅੰਕੜੇ ਘੱਟ ਆਏ ਹੋਣ ਪਰ ਪ੍ਰਦੂਸ਼ਣ ਲਈ ਪਰਾਲੀ ਵੀ ਜ਼ਿੰਮੇਦਾਰ ਹੈ। ਜੇ ਪੰਜਾਬ ’ਚ ਪਰਾਲੀ ਦੇ ਮਾਮਲੇ ਘੱਟ ਆਏ ਹਨ ਤਾਂ ਉਥੋਂ ਦਾ ਏ. ਕਿਊ. ਆਈ. 400 ਦੇ ਆਸ-ਪਾਸ ਕਿਉਂ ਹੈ?
ਦਿੱਲੀ ਵਿਚ ਲੱਗਭਗ 12 ਲੱਖ ਗੱਡੀਆਂ ਦੀ ਐਂਟਰੀ ਬੈਨ ਹੈ, ਇਸ ਨਾਲ ਪ੍ਰਦੂਸ਼ਣ ਕਿੰਨਾ ਘਟੇਗਾ? ਬਿਲਕੁਲ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਇਸ ’ਚ ਤੁਸੀਂ ਕੋਈ ਫ਼ਰਕ ਨਹੀਂ ਪਾ ਸਕਦੇ ਕਿਉਂਕਿ ਅਾਸਮਾਨ ਦੀ ਹੱਦ ਨਹੀਂ ਬਣਾਈ ਜਾ ਸਕਦੀ ਪਰ ਘੱਟੋ-ਘੱਟ ਸਿੱਧਾ ਦਿੱਲੀ ’ਚ ਆ ਕੇ ਪ੍ਰਦੂਸ਼ਣ ਨਾ ਕਰਨ, ਇਸ ’ਤੇ ਰੋਕ ਲਾਉਣ ਦਾ ਕੰਮ ਕੀਤਾ ਗਿਆ ਹੈ। ਉਹ ਵੀ ਗ੍ਰੈਪ-4 ਦੌਰਾਨ ਕੀਤਾ ਗਿਆ ਹੈ। ਜੇ ਤੁਸੀਂ ਆਪਣਾ ਵਾਹਨ ਲੈ ਕੇ ਆ ਰਹੇ ਹੋ, ਇੱਥੇ ਪ੍ਰਦੂਸ਼ਣ ਨਾ ਕਰੋ—ਇਹ ਕਦਮ ਇਸ ਨੂੰ ਰੋਕਣ ਲਈ ਚੁੱਕਿਆ ਗਿਆ ਹੈ ਪਰ ਇਹ ਪਰਮਾਨੈਂਟ ਨਹੀਂ ਹੈ।
ਪੜ੍ਹੋ ਇਹ ਵੀ - ਅੱਜ ਤੋਂ ਹੀ ਬੰਦ ਸਾਰੇ ਸਕੂਲ! ਇਸ ਸੂਬੇ ਦੇ 1 ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ
ਪਿਛਲੀ ਸਰਕਾਰ ’ਚ ਦੋਸ਼ ਲੱਗਦੇ ਸਨ, ਹੁਣ ਗੁਆਂਢੀ ਸੂਬਿਆਂ ਨਾਲ ਪ੍ਰਦੂਸ਼ਣ ਨੂੰ ਲੈ ਕੇ ਤਾਲਮੇਲ ਕਿਸ ਤਰ੍ਹਾਂ ਦਾ ਹੈ?
2-3 ਸਾਲ ’ਚ ਇਕ ਬਹੁਤ ਵੱਡੀ ਤਬਦੀਲੀ ਤੁਹਾਨੂੰ ਦਿਖਾਈ ਦੇਵੇਗੀ। ਜਦੋਂ ਤੁਸੀਂ ਸੂਬੇ ਦੀ ਗੱਲ ਕਰਦੇ ਹੋ, ਤਾਂ ਪਹਿਲਾਂ ਜੋ ਤੁਹਾਡੀ ਸਰਕਾਰ ਸੀ ਤਾਂ ਉਨ੍ਹਾਂ ਨੇ ਦੋਸ਼ ਲਾਉਣ ਤੇ ਲੜਾਈ-ਝਗੜੇ ’ਚ ਪੂਰਾ ਸਮਾਂ ਖਤਮ ਕਰ ਦਿੱਤਾ ਪਰ ਹੁਣ ਕੋਈ ਸਮੱਸਿਆ ਨਹੀਂ ਹੈ। ਜਦੋਂ ਭੂਪੇਂਦਰ ਯਾਦਵ ਜੀ ਮੀਟਿੰਗਾਂ ਕਰਦੇ ਹਨ, ਤਾਂ ਸਾਰੇ ਸੂਬੇ ਸ਼ਾਮਲ ਹੁੰਦੇ ਹਨ - ਇੱਥੋਂ ਤੱਕ ਕਿ ਪੰਜਾਬ ਵੀ। ਸਾਰੇ ਸੂਬਿਆਂ ਨੂੰ ਦਿੱਤੇ ਗਏ ਟੀਚੇ ਲੱਗਭਗ ਪੂਰੇ ਕੀਤੇ ਜਾ ਰਹੇ ਹਨ। ਅਰਾਵਲੀ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਿਰੋਧੀ ਧਿਰ ਨੇ ਉਸ ਨੂੰ ਇਕ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਕਈ ਵਾਰ ਸਾਨੂੰ ਲੱਗਦਾ ਹੈ ਕਿ ਇਹ ਕੋਈ ਵੱਡਾ ਮੁੱਦਾ ਨਹੀਂ ਹੈ ਪਰ ਜਦੋਂ ਸਰਕਾਰ ਨੂੰ ਪਤਾ ਲੱਗਿਆ ਕਿ ਇਸ ਨੂੰ ਮੁੱਦਾ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਭੂਪੇਂਦਰ ਯਾਦਵ ਨੇ ਸਪੱਸ਼ਟ ਤੌਰ ’ਤੇ ਕਹਿ ਦਿੱਤਾ ਕਿ ਅਰਾਵਲੀ ਨੂੰ ਕੋਈ ਖ਼ਤਰਾ ਨਹੀਂ ਹੈ। ਉਸ ਨੂੰ ਕੋਈ ਛੇੜ ਨਹੀਂ ਸਕਦਾ, ਅਰਾਵਲੀ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PAN-Aadhaar ਲਿੰਕ ਕਰਨ ਦੀ ਇਹ ਹੈ ਆਖ਼ਰੀ ਤਾਰੀਖ਼, ਜੇਕਰ ਨਹੀਂ ਕੀਤਾ ਤਾਂ ਹੋ ਸਕਦਾ ਹੈ ਇਨਐਕਟਿਵ
NEXT STORY