ਗੈਜੇਟ ਡੈਸਕ– ਸੈਮਸੰਗ ਨੇ ਭਾਰਤ ’ਚ ਆਪਣੀ ਗਲੈਕਸੀ ਐੱਸ-21 ਸੀਰੀਜ਼ ਲਈ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਗਲੈਕਸੀ ਐੱਸ-21 ਅਲਟਰਾ ਨੂੰ ਕੰਪਨੀ ਪ੍ਰੋ-ਗ੍ਰੇਡ ਕੈਮਰਾ ਸਿਸਟਮ ਨਾਲ ਲੈ ਕੇ ਆਈ ਹੈ, ਉਥੇ ਹੀ ਸਭ ਤੋਂ ਅਤਿ ਆਧੁਨਿਕ ਪ੍ਰੋਸੈਸਰ ਨਾਲ ਗਲੈਕਸੀ ਐੱਸ-21 ਅਤੇ ਗਲੈਕਸੀ ਐੱਸ-21 ਪਲੱਸ ਨੂੰ ਲਿਆਇਆ ਗਿਆ ਹੈ। ਤਿੰਨੇ ਡਿਵਾਈਸ ਹਾਈਪਰ ਫਾਸਟ 5ਜੀ ਰੈਡੀ ਹਨ ਅਤੇ ਸੈਮਸੰਗ ਦੇ ਆਪਣੇ ਐਕਸੀਨੋਸ 2100 ਚਿਪਸੈੱਟ ਨਾਲ ਲੈਸ ਹਨ। ਗਲੈਕਸੀ ਐੱਸ-21 ਸੀਰੀਜ਼ ਨੂੰ 6 ਰੰਗਾਂ- ਫੈਂਟਮ ਬਲੈਕ, ਫੈਂਟਮ ਸਿਲਵਰ, ਫੈਂਟਮ ਵਾਇਲੇਟ, ਫੈਂਟਮ ਵਾਈਟ, ਫੈਂਟਮ ਗ੍ਰੇਅ ਅਤੇ ਫੈਂਟਮ ਪਿੰਕ ’ਚ ਮੁਹੱਈਆ ਕੀਤਾ ਜਾਵੇਗਾ।
ਗਾਹਕ ਗਲੈਕਸੀ ਐੱਸ-21 ਸੀਰੀਜ਼ ਨੂੰ ਸੈਮਸੰਗ ਦੇ ਵਿਸ਼ੇਸ਼ ਸਟੋਰਾਂ, ਰਿਟੇਲ ਸਟੋਰਾਂ, ਸੈਮਸੰਗ ਡਾਟ ਕਾਮ ਅਤੇ ਪ੍ਰਮੁੱਖ ਆਨਲਾਈਨ ਪੋਰਟਲਾਂ ਰਾਹੀਂ ਪ੍ਰੀ-ਬੁੱਕ ਕਰ ਸਕਦੇ ਹਨ। ਪ੍ਰੀ-ਬੁੱਕ ਕਰਨ ਵਾਲੇ ਗਾਹਕਾਂ ਨੂੰ 25 ਜਨਵਰੀ ਤੋਂ ਡਿਲੀਵਰੀ ਮਿਲਣੀ ਸ਼ੁਰੂ ਹੋ ਜਾਵੇਗੀ, ਜਦਕਿ ਗਲੈਕਸੀ ਐੱਸ-21 ਸੀਰੀਜ਼ 29 ਜਨਵਰੀ ਤੋਂ ਭਾਰਤ ’ਚ ਵਿਕਰੀ ਲਈ ਉਪਲੱਬਧ ਹੋਵੇਗੀ।
ਭਾਰਤ ’ਚ ਗਲੈਕਸੀ ਐੱਸ-21 ਸੀਰੀਜ਼ ਦੀ ਕੀਮਤ
- ਗਲੈਕਸੀ S21 (8 + 128GB): INR 69,999 (ਫੈਂਟਮ ਵਾਇਲੇਟ, ਵਾਈਟ, ਪਿੰਕ, ਗ੍ਰੇਅ)
- ਗਲੈਕਸੀ S21 (8 + 256GB): INR 73999 (ਫੈਂਟਮ ਵਾਇਲੇਟ, ਵਾਈਟ, ਗ੍ਰੇਅ)
- ਗਲੈਕਸੀ S21+ (8 + 128GB): INR 81999 (ਫੈਂਟਮ ਵਾਇਲੇਟ, ਸਿਲਵਰ, ਬਲੈਕ)
- ਗਲੈਕਸੀ S21 + (8 + 256GB): INR 85999 (ਫੈਂਟਮ ਵਾਇਲੇਟ, ਸਿਲਵਰ, ਬਲੈਕ)
- ਗਲੈਕਸੀ S21 ਅਲਟਰਾ (12 + 256GB): INR 105999 (ਫੈਂਟਮ ਬਲੈਕ, ਸਿਲਵਰ)
- ਗਲੈਕਸੀ S21 ਅਲਟਰਾ (16 + 512GB): INR 116999 (ਫੈਂਟਮ ਬਲੈਕ)
ਭਾਰਤ ’ਚ ਗਲੈਕਸੀ S21 ਨਾਲ ਮਿਲਣ ਵਾਲੇ ਆਫਰ
-ਗਲੈਕਸੀ S21 ਅਲਟਰਾ: INR 10000 ਦਾ ਕੈਸ਼ਬੈਕ
- ਗਲੈਕਸੀ S21 +: INR 7000 ਦਾ ਕੈਸ਼ਬੈਕ
- ਗਲੈਕਸੀ S21: INR 5000 ਦਾ ਕੈਸ਼ਬੈਕ
ਨੋਟ: ਸੈਮਸੰਗ ਦੀ ਨਵੀਂ ਗਲੈਕਸੀ S21 ਸੀਰੀਜ਼ ਦੇ ਫੋਨ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਲੋਕਾਂ ’ਚ ਵੱਧ ਰਹੀ ਨਾਰਾਜ਼ਗੀ ਨੂੰ ਵੇਖ਼ਦਿਆਂ WhatsApp ਨੇ ਪਹਿਲੀ ਵਾਰ ਖ਼ੁਦ ਦਾ ਸਟੇਟਸ ਲਗਾ ਕੇ ਦਿੱਤੀ ਸਫ਼ਾਈ
NEXT STORY