ਜਲੰਧਰ - ਅਮਰੀਕੀ ਕੰਪਿਊਟਰ ਨਿਰਮਾਤਾ ਕੰਪਨੀ ਡੈਲ ਦੀ ਇੰਸਪੀਰੋਨ 3162 ਨੋਟਬੁੱਕ 'ਤੇ 2,991 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਨੋਟਬੁੱਕ ਦੀ ਅਸਲ 'ਚ ਕੀਮਤ 16,490 ਰੁਪਏ ਹੈ ਪਰ ਇਸ ਨੂੰ 13,499 ਰੁਪਏ ਕੀਮਤ 'ਚ ਕਰੀਬ 18 ਫ਼ੀਸਦੀ ਦੇ ਡਿਸਕਾਊਂਟ ਦੇ ਨਾਲ ਸਨੈਪਡੀਲ 'ਤੇ ਉਪਲੱਬਧ ਕੀਤਾ ਗਿਆ ਹੈ। ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਵਿੰਡੋਜ 10 ਓ. ਐੱਸ 'ਤੇ ਅਧਾਰਿਤ ਡੈੱਲ ਇੰਸਪੀਰੋਨ ਨੋਟਬੁੱਕ 'ਚ 2.16 GHz 'ਤੇ ਕੰਮ ਕਰਨ ਵਾਲਾ ਇੰਟੈੱਲ ਸੇਲਰੋਨ ਪ੍ਰੋਸੈਸਰ ਲਗਾ ਹੈ ਅਤੇ ਇਸਦੀ 11.6 ਇੰਚ ਸਾਇਜ ਦੀ LED ਡਿਸਪਲੇ 1366x768 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ।
ਇਸ 'ਚ 2GB RAM ਦੇ ਨਾਲ 32GB eMMC ਸਟੋਰੇਜ਼ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 1x USB 3.0, 2xUSB 2.0, HDMI ਪੋਰਟ ਅਤੇ ਮਲਟੀ ਕਾਰਡ ਸਲਾਟ ਮੌਜੂਦ ਹੈ।
ਕਾਰਬਨ ਨੇ ਲਾਂਚ ਕੀਤੇ ਚਾਰ ਸਸਤੇ 4G ਸਮਾਰਟਫੋਨਜ਼
NEXT STORY