ਜਲੰਧਰ-ਨਾਸਾ ਅਤੇ ਫੇਸਬੁਕ ਵੱਲੋਂ ਏਲੀਅਨ ਦੇ ਜੀਵਨ ਦੀ ਖੋਜ ਤੋਂ ਬਾਅਦ ਹੁਣ ਯੂ.ਐੱਫ.ਓ. ਬਲਾਗਰ ਦੇ ਅਨੁਸਾਰ ਗੂਗਲ ਅਰਥ ਦੀ ਵਰਤੋਂ ਕਰ ਕੇ ਪਾਣੀ ਦੇ ਅੰਦਰ ਇਕ ਵੱਡੀ ਏਲੀਅਨ ਸਿਟੀ ਦੇ ਹੋਣ ਦੀ ਆਸ਼ੰਕਾ ਜ਼ਾਹਿਰ ਕੀਤੀ ਗਈ ਹੈ। ਯੂ.ਐੱਫ.ਓ. ਹੰਟਰਜ਼ ਨੇ ਗੂਗਲ ਅਰਥ ਦੀ ਵਰਤੋਂ ਕਰ ਕੇ ਕੈਲੀਫੋਰਨੀਆ ਦੀ ਖਾੜੀ 'ਚ ਇਕ ਏਲੀਅਨ ਸਿਟੀ ਲੱਭਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਿਕ 76 ਮੀਲ ਲੰਬੇ ਸ਼ਹਿਰ ਨੂੰ ਮੈਕਸਿਕਨ ਤੱਟ ਤੋਂ 45 ਮੀਲ ਦੀ ਦੂਰੀ ਨਾਲ ਦੇਖਿਆ ਜਾ ਸਕਦਾ ਹੈ ਜੋ ਕਿ 2.4 ਮੀਲ ਚੌੜਾ ਹੈ।
ਮੈਕਸਿਕੋ ਗੀਕ ਯੂਟਿਊਬ ਨੇ ਵੀਡੀਓ ਸ਼ੇਅਰਿੰਗ ਸਾਈਟ 'ਤੇ ਗੂਗਲ ਅਰਥ ਡਿਸਕਵਰੀ ਦੀ ਫੁਟੇਜ ਨੂੰ ਦਿਖਾਇਆ ਗਿਆ ਹੈ। ਇਹ ਵੀਡੀਓ ਕੈਲੀਫੋਰਨੀਆਂ ਦੀ ਖਾੜੀ ਨੂੰ ਜ਼ੂਮ ਕਰਨ ਤੋਂ ਪਹਿਲਾਂ ਗ੍ਰਹਿ ਦੇ ਗੂਗਲ ਅਰਥ ਨੂੰ ਦਿਖਾਉਂਦਾ ਹੈ ਅਤੇ ਉਸ ਤੋਂ ਬਾਅਦ ਏਲੀਅਨ ਸਿਟੀ। ਬਲਾਗਰ ਨੇ ਸਾਈਟ 'ਤੇ ਲਿਖਿਆ ਹੈ ਕਿ ਇਸ ਨੂੰ ਕੁੱਝ ਆਰ.ਸੀ. ਡ੍ਰੋਨਜ਼ ਨਾਲ ਐਕਸਪਲੋਰ ਕਰਨ ਦੀ ਲੋੜ ਹੈ। ਇਸ ਫੁਟੇਜ ਨੂੰ ਤੁਸੀਂ ਉਪੱਰ ਦਿੱਤੀ ਵੀਡੀਓ 'ਚ ਦੇਖ ਸਕਦੇ ਹੋ।
ਫਲਾਇੰਗ ਡ੍ਰੋਨ ਕੈਮਰੇ ਤੋਂ ਬਾਅਦ ਹੁਣ ਆਏਗਾ "Balloon Cam"
NEXT STORY