ਲੁਧਿਆਣਾ (ਖੁਰਾਣਾ) : ਮਾਨ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨਾਲ 3 ਸਾਲ ਪਹਿਲਾਂ ਕੀਤੇ ਗਏ ਵਾਅਦੇ ਅਜੇ ਤੱਕ ਵਫ਼ਾ ਨਹੀਂ ਹੋ ਸਕੇ ਹਨ, ਜਿਸ ਕਾਰਨ ਹਜ਼ਾਰਾਂ ਪਰਿਵਾਰ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਅਸਲ ਵਿਚ ਪੂਰਾ ਮਾਮਲਾ ਸਰਕਾਰ ਵੱਲੋਂ ਪੰਜਾਬ ਭਰ ਵਿੱਚ 9422 ਨਵੇਂ ਰਾਸ਼ਨ ਡਿਪੂ ਅਲਾਟ ਕਰਨ ਸਬੰਧੀ ਚਾਹਵਾਨ ਪਰਿਵਾਰਾਂ ਤੋਂ ਮੰਗੀਆਂ ਗਈਆਂ ਅਰਜ਼ੀਆਂ ਨਾਲ ਜੁੜਿਆ ਹੋਇਆ ਹੈ। ਯਾਦ ਰਹੇ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਬਜਟ ਸੈਸ਼ਨ 2026 ਦੌਰਾਨ ਵੀ ਵਿੱਤ ਵੱਲੋਂ ਪੰਜਾਬ ਵਾਸੀਆਂ ਨੂੰ ਨਵੇਂ ਰਾਸ਼ਨ ਡਿਪੂਆਂ ਦੇ ਲਾਇਸੈਂਸ ਜਲਦ ਜਾਰੀ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਫਿਲਹਾਲ ਕਿਸੇ ਵੀ ਪਰਿਵਾਰ ਨੂੰ ਰਾਸ਼ਨ ਡਿਪੂ ਨਹੀਂ ਮਿਲ ਸਕਿਆ ਹੈ।
ਕਾਬਿਲੇ-ਗੌਰ ਹੈ ਕਿ ਸਰਕਾਰ ਵੱਲੋਂ ਪੰਜਾਬ ਭਰ ਦੇ 23 ਜ਼ਿਲfਆਂ ਵਿੱਚ ਤਿੰਨ ਵੱਖ-ਵੱਖ ਪੜਾਵਾਂ ਵਿੱਚ ਰਾਸ਼ਨ ਡਿਪੂ ਅਲਾਟ ਕਰਨ ਸਬੰਧੀ ਅਰਜ਼ੀਆਂ ਮੰਗੀਆਂ ਗਈਆਂ ਸਨ। ਪਹਿਲੇ ਪੜਾਅ ਦੌਰਾਨ ਰਾਸ਼ਨ ਡਿਪੂਆਂ ਦੀ ਗਿਣਤੀ 1201 ਨਿਰਧਾਰਿਤ ਕੀਤੀ ਗਈ ਸੀ, ਜਦੋਂ ਕਿ ਦੂਜੇ ਪੜਾਅ ਵਿੱਚ 22 ਅਪ੍ਰੈਲ 2023 ਨੂੰ ਇਹ ਗਿਣਤੀ ਵਧਾ ਕੇ 6061 ਕਰ ਦਿੱਤੀ ਗਈ ਤੇ ਤੀਜੀ ਵਾਰ ਯਾਨੀ ਕਿ ਅੰਤਿਮ ਪੜਾਅ ਵਿੱਚ 7 ਮਈ 2025 ਨੂੰ ਸਰਕਾਰ ਵੱਲੋਂ ਮੁੜ ਰਾਸ਼ਨ ਡਿਪੂਆਂ ਦੀ ਗਿਣਤੀ ਵਧਾ ਕੇ 9422 ਕਰ ਦਿੱਤੀ ਗਈ ਸੀ। ਸਰਕਾਰ ਵੱਲੋਂ ਨਵੇਂ ਰਾਸ਼ਨ ਡਿਪੂ ਅਲਾਟ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਤੇ ਬਾਕਾਇਦਾ ਉਨ੍ਹਾਂ ਸਾਰੇ ਪਰਿਵਾਰਾਂ ਵੱਲੋਂ ਸਾਰੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਆਪਣੀਆਂ ਫਾਈਲਾਂ ਖੁਰਾਕ ਤੇ ਸਪਲਾਈ ਵਿਭਾਗ ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਈਆਂ ਗਈਆਂ ਹਨ। ਇਨ੍ਹਾਂ ਫਾਈਲਾਂ ’ਤੇ ਹੁਣ ਸਮੇਂ ਦੀ ਧੂੜ ਜੰਮ ਚੁੱਕੀ ਹੈ ਤੇ ਬਿਨੈਕਾਰਾਂ ਦੀਆਂ ਅੱਖਾਂ ਨਵੇਂ ਰਾਸ਼ਨ ਡਿਪੂ ਮਿਲਣ ਦੀ ਰਾਹ ਤੱਕ-ਤੱਕ ਕੇ ਥੱਕ ਗਈਆਂ ਹਨ। ਇਨ੍ਹਾਂ ਪਰਿਵਾਰਾਂ ਨੇ ਰਾਸ਼ਨ ਡਿਪੂ ਮਿਲਣ ਦੇ ਰੂਪ ’ਚ ਆਪਣੇ ਬੱਚਿਆਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਹੋਣ ਦੀ ਉਮੀਦ ਲਗਾਈ ਹੋਈ ਸੀ।
ਕਿਸ ਕੈਟਾਗਰੀ ਲਈ ਕਿੰਨੇ ਰਾਸ਼ਨ ਡਿਪੂ ਕੀਤੇ ਗਏ ਤੈਅ
ਕੈਟਾਗਰੀ ਗਿਣਤੀ
1. ਜਨਰਲ 38482
ਐੱਸ.ਸੀ. 7923
ਬੀ.ਸੀ. 2314
ਸੁਤੰਤਰਤਾ ਸੈਨਾਨੀ 8985
ਦਿਵਿਆਂਗ ਵਰਗ 4026
ਸਾਬਕਾ ਫੌਜੀ 11747.
ਮਹਿਲਾਵਾਂ 3228
ਅੱਤਵਾਦ/ਦੰਗਾ ਪੀੜਤ1755
ਕਿਸ ਜ਼ਿਲੇ ਦੇ ਹਿੱਸੇ ਆਉਣੇ ਸਨ ਕਿੰਨੇ ਡਿਪੂ
ਜ਼ਿਲਾ ਗਿਣਤੀ
ਜਲੰਧਰ 10262.
ਪਟਿਆਲਾ 9963.
ਲੁਧਿਆਣਾ 7574.
ਅੰਮ੍ਰਿਤਸਰ 6925.
ਹੁਸ਼ਿਆਰਪੁਰ 6456.
ਕਪੂਰਥਲਾ 5677.
ਗੁਰਦਾਸਪੁਰ 5638.
ਰੋਪੜ 4809.
ਮੋਹਾਲੀ 46410.
ਫਾਜ਼ਿਲਕਾ 40311.
ਫ਼ਤਿਹਗੜ੍ਹ ਸਾਹਿਬ 33812.
ਮੋਗਾ 32513.
ਪਠਾਨਕੋਟ 30814.
ਫਿਰੋਜ਼ਪੁਰ 30415.
ਐੱਸ.ਬੀ.ਐੱਸ. ਨਗਰ 29116.
ਤਰਨ ਤਾਰਨ 23617.
ਸੰਗਰੂਰ 22418.
ਮਾਨਸਾ 22019.
ਸ੍ਰੀ ਮੁਕਤਸਰ ਸਾਹਿਬ 17120.
ਬਰਨਾਲਾ 16521.
ਫਰੀਦਕੋਟ 13522.
ਮਲੇਰਕੋਟਲਾ 11223.
ਬਠਿੰਡਾ 00
ਕੁੱਲ ਗਿਣਤੀ 9422
ਜ਼ਿਲਾ ਵਾਈਜ਼ ਮਹਿਲਾਵਾਂ ਲਈ ਰਾਸ਼ਨ ਡਿਪੂਆਂ ਦਾ ਅੰਕੜਾ
ਜ਼ਿਲਾ ਅੰਕੜਾ
ਜਲੰਧਰ 352.
ਗੁਰਦਾਸਪੁਰ 343.
ਪਟਿਆਲਾ 304.
ਹੁਸ਼ਿਆਰਪੁਰ 235.
ਫਾਜ਼ਿਲਕਾ 186.
ਫਿਰੋਜ਼ਪੁਰ 177.
ਪਠਾਨਕੋਟ 178.
ਸ੍ਰੀ ਮੁਕਤਸਰ ਸਾਹਿਬ 179.
ਬਰਨਾਲਾ 1610.
ਰੋਪੜ 1611.
ਕਪੂਰਥਲਾ 1612.
ਲੁਧਿਆਣਾ 1513.
ਤਰਨ ਤਾਰਨ 1514.
ਮੋਗਾ 1515
. ਫ਼ਤਿਹਗੜ੍ਹ ਸਾਹਿਬ 1216.
ਅੰਮ੍ਰਿਤਸਰ 1017.
ਮੋਹਾਲੀ 0818.
ਐੱਸ.ਬੀ.ਐੱਸ. ਨਗਰ 0619.
ਸੰਗਰੂਰ 0520.
ਮਾਨਸਾ 0221.
ਮਲੇਰਕੋਟਲਾ 0222.
ਫਰੀਦਕੋਟ 0123.
ਬਠਿੰਡਾ 00
ਕੁੱਲ ਅੰਕੜਾ 322
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲੀ ਪੜ੍ਹਾਈ 'ਚ ਵੱਡਾ ਫੇਰਬਦਲ! 6ਵੀਂ ਤੋਂ 10ਵੀਂ ਜਮਾਤ ਤੱਕ ਹੁਣ ਪੜ੍ਹਨੀਆਂ ਪੈਣਗੀਆਂ 3 ਭਾਸ਼ਾਵਾਂ
NEXT STORY