ਜਲੰਧਰ- ਜੇਕਰ ਤੁਸੀਂ ਚੰਗੀਆਂ ਤਸਵੀਰਾਂ ਕੈਪਚਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਪ੍ਰੋਫੈਸ਼ਨਲ ਕੈਮਰਾ ਹੋਵੇ ਤੁਸੀਂ ਆਪਣੇ ਸਮਰਾਟਫੋਨ ਦੇ ਕੈਮਰੇ ਨਾਲ ਵੀ ਪ੍ਰੋਸ਼ੈਫਨਲ ਫੋਟੋਗ੍ਰਾਫੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਸਮਾਰਟਫੋਨ ਰਾਹੀਂ ਪ੍ਰੋਫੈਸ਼ਨਲ ਫੋਟੋਗ੍ਰਾਫੀ ਕਰਨ ਦੇ ਕੁਝ ਟਿਪਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਦੇ ਕੈਮਰੇ ਨਾਲ ਹੀ ਬਿਹਤਰੀਨ ਤਸਵੀਰਾਂ ਕੈਪਚਰ ਕਰ ਸਕਦੇ ਹੋ।
ਡਿਜੀਟਲ ਜ਼ੂਮ ਦੀ ਘੱਟ ਵਰਤੋਂ
ਜਦੋਂ ਵੀ ਸਮਾਰਟਫੋਨ ਰਾਹੀਂ ਫੋਟੋ ਕਲਿੱਕ ਕਰੋ ਤਾਂ ਧਿਆਨ ਰਹੇ ਕਿ ਡਿਜੀਟਲ ਜ਼ੂਮ ਦੀ ਵਰਤੋਂ ਘੱਟ ਤੋਂ ਘੱਟ ਹੋਵੇ। ਡਿਜੀਟਲ ਜ਼ੂਮ ਦੀ ਵਰਤੋਂ ਕਰਨ ਦੀ ਬਜਾਏ ਜੇਕਰ ਤੁਸੀਂ ਸਬਜੈੱਕਟ ਨੂੰ ਨਜ਼ਦੀਕ ਤੋਂ ਕਲਿੱਕ ਕਰੋਗੇ ਤਾਂ ਸ਼ਾਨਦਾਰ ਫੋਟੋ ਕਲਿੱਕ ਹੋਵੇਗੀ।
ਫਲੈਸ਼ ਦੀ ਘੱਟ ਵਰਤੋਂ
ਸਮਾਰਟਫੋਨ 'ਚ ਫਲੈਸ਼ ਦੀ ਸੁਵਿਧਾ ਹੈ ਤਾਂ ਜ਼ਰੂਰੀ ਨਹੀਂ ਕਿ ਹਰ ਫੋਟੋ ਲਈ ਫਲੈਸ਼ ਦੀ ਵਰਤੋਂ ਕੀਤੀ ਜਾਵੇ। ਕਈ ਵਾਰ ਕੁਦਰਤੀ ਲਾਈਟ 'ਚ ਖਿੱਚੀ ਗਈ ਫੋਟੋ ਵੀ ਚੰਗੀ ਕੁਆਲਿਟੀ ਪੇਸ਼ ਕਰਦੀ ਹੈ। ਘੱਟ ਰੋਸ਼ਨੀ 'ਚ ਫੋਟੋ ਕਲਿੱਕ ਕਰਨੀ ਹੈ ਤਾਂ ਉਸ ਲਈ ਤੁਸੀਂ ਕੈਮਰਾ ਸੈਟਿੰਗ 'ਚ ਜਾ ਕੇ ਐਕਸਪੋਜ਼ਰ ਜਾਂ ਆਈ.ਐੱਸ.ਓ. ਨੂੰ ਵਧਾ ਸਕਦੇ ਹੋ ਪਰ ਇਸ ਨੂੰ ਵਧਾਉਣ ਦੀ ਵੀ ਇਕ ਸੀਮਾ ਹੈ, ਜ਼ਿਆਦਾ ਵਧਾਉਣ ਨਾਲ ਵੀ ਫੋਟੋ ਖਰਾਬ ਹੋ ਜਾਂਦੀ ਹੈ।
ਐੱਚ.ਡੀ.ਆਰ. ਦੀ ਵਰਤੋਂ
ਸਟਿੱਲ ਫੋਟੋਗ੍ਰਾਫੀ ਲਈ ਐੱਚ.ਡੀ.ਆਰ. ਮੋਡ ਇਕ ਵਧੀਆ ਆਪਸ਼ਨ ਹੈ। ਜੇਕਰ ਤੁਸੀਂ ਜ਼ਿਆਦਾ ਰੋਸ਼ਨੀ ਜਾਂ ਚਮਕੀਲੀਆਂ ਤਸਵੀਰਾਂ ਦੀ ਫੋਟੋ ਲੈ ਰਹੇ ਹੋ ਤਾਂ ਇਸ ਮੋਡ ਦੀ ਵਰਤੋਂ ਕਰੋ।
ਕੈਮਰੇ ਦਾ ਰੈਜ਼ੋਲਿਊਸ਼ ਵਧਾਓ
ਸਮਾਰਟਫੋਨ 'ਚ ਫੋਟੋ ਕੁਆਲਿਟੀ ਹਮੇਸ਼ਾ ਕੈਮਰੇ ਦੇ ਰੈਜ਼ੋਲਿਊਸ਼ਨ 'ਤੇ ਨਿਰਭਰ ਕਰਦੀ ਹੈ। ਕੈਮਰਾ ਰੈਜ਼ੋਲਿਊਸ਼ਨ ਜਿੰਨਾ ਜ਼ਿਆਦਾ ਹੋਵੇਗਾ ਫੋਟੋ ਉਨੀ ਹੀ ਸ਼ਾਨਦਾਰ ਹੋਵੇਗੀ। ਇਸ ਨੂੰ ਵਧਾਉਣ ਲਈ ਤੁਹਾਨੂੰ ਕੈਮਰੇ ਦੀ ਸੈਟਿੰਗ 'ਚ ਜਾ ਕੇ ਰੈਜ਼ੋਲਿਊਸ਼ਨ ਆਪਸ਼ਨ 'ਤੇ ਜਾਣਾ ਹੋਵੇਗਾ।
ਫੋਟੋ ਫਿਲਟਰ ਦੀ ਵਰਤੋਂ
ਸਮਾਰਟਫੋਨ 'ਚ ਫੋਟੋ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਫਿਲਟਰ ਦੀ ਆਪਸ਼ਨ ਮਿਲੇਗੀ। ਇਸ ਦੀ ਵਰਤੋਂ ਤੁਸੀਂ ਕਲਿੱਕ ਕੀਤੀ ਗਈ ਫੋਟੋ 'ਚ ਇਸ ਦੇ ਸ਼ੇਡ ਆਦਿ ਨੂੰ ਬਦਲ ਸਕਦੇ ਹੋ। ਇਸ ਨਾਲ ਫੋਟੋ ਨੂੰ ਪ੍ਰੋਫੈਸ਼ਨਲ ਬਣਾਉਣਾ ਹੋਰ ਆਸਾਨ ਹੋ ਜਾਂਦਾ ਹੈ। ਉਥੇ ਹੀ ਜ਼ਿਆਦਾ ਫਿਲਟਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਥਰਡ ਪਾਰਟੀ ਐਪਸ ਦੀ ਵਰਤੋਂ ਕਰ ਸਕਦੇ ਹੋ।
ਕਿਸਾਨ ਦੀ ਮਦਦ ਕਰਨ ਲਈ ਅਮਰੀਕਾ ਨੇ ਵਿਕਸਿਤ ਕੀਤਾ ਸੁਪਰ ਡ੍ਰੋਨ
NEXT STORY