ਗੈਜੇਟ ਡੈਸਕ- ਐਲੋਨ ਮਸਕ ਗੂਗਲ, ਫੇਸਬੁੱਕ ਅਤੇ ਹੋਰ ਟੈੱਕ ਕੰਪਨੀਆਂ ਦਾ ਲੰਬੇ ਸਮੇਂ ਤੋਂ ਮਜ਼ਾਕ ਉਡਾਉਂਦੇ ਆ ਰਹੇ ਹਨ। ਐਲੋਨ ਮਸਕ ਗੂਗਲ ਜੈਮਿਨੀ 'ਤੇ ਬਣੇ ਮੀਮਸ ਨੂੰ ਵੀ ਸ਼ੇਅਰ ਕਰਦੇ ਹਨ। ਹੁਣ ਐਲੋਨ ਮਸਕ ਗੂਗਲ ਨਾਲ ਸਿੱਧੀ ਟੱਕਰ ਲੈਣ ਦੀ ਤਿਆਰੀ 'ਚ ਹਨ। ਐਲੋਨ ਮਸਕ ਜਲਦੀ ਹੀ Xmail ਲਾਂਚ ਕਰਨ ਵਾਲੇ ਹਨ ਜੋ ਕਿ ਐਕਸ ਦੀ ਇਕ ਈ-ਮੇਲ ਸਰਵਿਸ ਹੋਵੇਗੀ।
ਇਸਦੀ ਜਾਣਕਾਰੀ ਖੁਦ ਐਲੋਮ ਮਸਕ ਨੇ ਆਪਣੇ ਇਕ ਪੋਸਟ 'ਚ ਦਿੱਤੀ ਹੈ। ਐਕਸ ਦੇ ਹੀ ਇਕ ਇੰਜੀਨੀਅਰ ਨੇ ਐਕਸ 'ਤੇ ਇਕ ਸਵਾਲ ਪੁੱਛਿਆ ਸੀ ਕਿ ਅਸੀਂ Xmail ਕਦੋਂ ਬਣਾ ਰਹੇ ਹਾਂ। ਇਸਦੇ ਰਿਪਲਾਈ 'ਚ ਮਸਕ ਨੇ ਕਿਹਾ ਕਿ ਇਹ ਆ ਰਿਹਾ ਹੈ।
ਜੇਕਰ ਐਲੋਨ ਮਸਕ ਨੇ ਮਜ਼ਾਕ ਨਹੀਂ ਕੀਤਾ ਤਾਂ ਇਸਦਾ ਮਤਲਬ ਹੈ ਕਿ ਜਲਦੀ ਹੀ ਈ-ਮੇਲ ਬਾਜ਼ਾਰ 'ਚ ਇਕ ਤੀਜੀ ਕੰਪਨੀ ਦੀ ਐਂਟਰੀ ਹੋਣ ਵਾਲੀ ਹੈ। ਪਹਿਲਾਂ ਤੋਂ ਮਾਈਕ੍ਰੋਸਾਫਟ ਆਊਟਲੁਕ ਈਮੇਲ ਅਤੇ ਗੂਗਲ ਜੀਮੇਲ ਹਨ। ਯਾਹੂ ਮੇਲ ਲਗਭਗ ਖਤਮ ਹੋ ਚੁੱਕਾ ਹੈ।
ਉਂਝ ਵੀ ਐਲੋਨ ਮਸਕ ਆਪਣੇ ਫੈਸਲੇ ਨਾਲ ਹਮੇਸ਼ਾ ਹੀ ਲੋਕਾਂ ਨੂੰ ਹੈਰਾਨ ਕਰਦੇ ਰਹੇ ਹਨ। ਜੇਕਰ ਉਹ ਅਗਲੇ ਇਕ-ਦੋ ਮਹੀਨਿਆਂ 'ਚ Xmail ਲਾਂਚ ਕਰਦੇ ਹਨ ਤਾਂ ਇਸ ਵਿਚ ਹੈਰਾਨੀ ਵਾਲੀ ਗੱਲ ਨਹੀਂ ਹੈ। ਦੱਸ ਦੇਈਏ ਕਿ ਐਲੋਮ ਮਸਕ ਇਕ ਸੂਪਰ ਐਪ 'ਤੇ ਵੀ ਕੰਮ ਕਰ ਰਹੇ ਹਨ। ਇਸ ਐਪ ਨੂੰ ਕਿਸੇ ਵੀ ਸਮੇਂ ਲਾਂਚ ਕੀਤਾ ਜਾ ਸਕਦਾ ਹੈ।
ਕਰਦੇ ਹੋ Google Chrome ਦੀ ਵਰਤੋਂ ਤਾਂ ਜਲਦ ਕਰ ਲਓ ਇਹ ਕੰਮ, ਸਰਕਾਰ ਵੱਲੋ ਹਾਈ ਰਿਸਕ ਅਲਰਟ ਜਾਰੀ
NEXT STORY