ਬਿਜਨੈੱਸ ਡੈਸਕ - ਦੁਨੀਆ ਦੇ ਸਭ ਤੋਂ ਮਸ਼ਹੂਰ ਬ੍ਰਾਊਜ਼ਰ ਗੂਗਲ ਕਰੋਮ ਦੀ ਵਰਤੋਂ ਕਰਨ ਵਾਲੇ ਲੱਖਾਂ ਲੋਕਾਂ ਲਈ 'ਹਾਈ ਰਿਸਕ ਅਲਰਟ' ਜਾਰੀ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਅਲਰਟ ਭਾਰਤ ਸਰਕਾਰ ਦੀ ਇੱਕ ਮਹੱਤਵਪੂਰਨ ਏਜੰਸੀ- ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ CERT-In) ਨੇ ਜਾਰੀ ਕੀਤਾ ਹੈ। ਦੇਸ਼ ਦੀ ਸਾਈਬਰ ਸੁਰੱਖਿਆ ਲਈ ਕੰਮ ਕਰਨ ਵਾਲੀ ਇਹ ਟੀਮ ਭਾਰਤ ਸਰਕਾਰ ਦੀ ਚੋਟੀ ਦੀ ਏਜੰਸੀ ਹੈ ਜੋ ਸਾਈਬਰ ਹਮਲਿਆਂ ਵਰਗੇ ਖ਼ਤਰਿਆਂ ਨੂੰ ਚੇਤਾਵਨੀ ਦੇਣ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਜ਼ਿੰਮੇਵਾਰ ਹੈ। ਅਜਿਹੇ 'ਚ ਉਸ ਵੱਲੋਂ ਜਾਰੀ ਹਾਈ ਰਿਸਕ ਅਲਰਟ ਨੂੰ ਗੰਭੀਰਤਾ ਨਾਲ ਲੈਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ, ਆਓ ਜਾਣਦੇ ਹਾਂ ਕਿ ਸਰਟ-ਇਨ ਦੁਆਰਾ ਗੂਗਲ ਕਰੋਮ ਵਿੱਚ ਲੁਕੇ ਕਿਹੜੇ ਖ਼ਤਰੇ ਬਾਰੇ ਗੱਲ ਕੀਤੀ ਗਈ ਹੈ, ਤਾਂ ਜੋ ਤੁਸੀਂ ਇਸ ਤੋਂ ਬਚਣ ਲਈ ਜ਼ਰੂਰੀ ਕਦਮ ਚੁੱਕ ਸਕੋ।
ਕੀ ਹੈ ਹਾਈ ਰਿਸਕ ਅਲਰਟ?
ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ ਨੇ ਆਪਣੀ ਤਾਜ਼ਾ ਸੁਰੱਖਿਆ ਸਲਾਹ ਵਿੱਚ ਕਿਹਾ ਹੈ ਕਿ ਗੂਗਲ ਕਰੋਮ ਵਿੱਚ ਕਈ ਖ਼ਾਮੀਆਂ ਦਾ ਪਤਾ ਲੱਗਾ ਹੈ, ਜਿਸ ਕਾਰਨ ਰਿਮੋਟ ਹਮਲਾਵਰ ਕਿਸੇ ਵੀ ਟਾਰਗੇਟ ਸਿਸਟਮ 'ਤੇ ਸਾਈਬਰ ਹਮਲੇ ਕਰ ਸਕਦੇ ਹਨ ਅਤੇ ਹਮਲਾ ਕਰਕੇ ਉਹ ਆਪਣੇ ਕਿਸੇ ਵੀ ਕੋਡ ਨੂੰ ਚਲਾ ਸਕਦੇ ਹਨ। ਸਧਾਰਨ ਸ਼ਬਦਾਂ ਵਿੱਚ ਕਹੀਏ ਤਾਂ ਉਹ ਤੁਹਾਡਾ ਸਿਸਟਮ 'ਹੈਕ' ਕਰ ਸਕਦੇ ਹਨ। CERT-In ਦੇ ਅਨੁਸਾਰ, ਗੂਗਲ ਕਰੋਮ ਦੀਆਂ ਇਹ ਕਮਜ਼ੋਰੀਆਂ ਤਿੰਨੋਂ ਓਪਰੇਟਿੰਗ ਸਿਸਟਮਾਂ - ਵਿੰਡੋਜ਼, ਮੈਕ ਅਤੇ ਲੀਨਕਸ 'ਤੇ ਚੱਲ ਰਹੇ ਕੰਪਿਊਟਰਾਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਐਡਵਾਈਜ਼ਰੀ ਦੇ ਅਨੁਸਾਰ, ਇਹਨਾਂ ਕਮਜ਼ੋਰੀਆਂ ਦਾ ਜ਼ਿਆਦਾ ਪ੍ਰਭਾਵ v122.0.6261.57 ਜਾਂ ਗੂਗਲ ਕਰੋਮ ਦੇ ਪੁਰਾਣੇ ਸੰਸਕਰਣਾਂ ਵਿੱਚ ਦੇਖਿਆ ਗਿਆ ਹੈ। ਐਡਵਾਈਜ਼ਰੀ ਦੇ ਅਨੁਸਾਰ, ਗੂਗਲ ਨੇ ਕਿਹਾ ਹੈ ਕਿ ਉਸਨੇ ਖੋਜਕਰਤਾਵਾਂ ਨੂੰ ਇਨ੍ਹਾਂ ਖ਼ਾਮੀਆਂ ਦਾ ਪਤਾ ਲਗਾਉਣ ਲਈ $28,000 ਦਾ ਭੁਗਤਾਨ ਕੀਤਾ ਹੈ।
ਕੀ ਕਰਨਾ ਚਾਹੀਦਾ ਹੈ?
ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ CERT-In ਨੇ ਗੂਗਲ ਕ੍ਰੋਮ ਦੀ ਵਰਤੋਂ ਕਰਨ ਵਾਲੇ ਸਾਰੇ ਲੋਕਾਂ ਨੂੰ ਤੁਰੰਤ ਆਪਣੇ ਬ੍ਰਾਊਜ਼ਰ ਨੂੰ ਅਪਡੇਟ ਕਰਨ ਅਤੇ ਨਵਾਂ ਵਰਜ਼ਨ ਅਪਡੇਟ ਕਰਨ ਲਈ ਕਿਹਾ ਹੈ। ਇਹ ਹਦਾਇਤ ਵਿੰਡੋਜ਼ ਓਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਕੰਪਿਊਟਰਾਂ ਦੇ ਨਾਲ-ਨਾਲ ਐਪਲ ਦੁਆਰਾ ਬਣਾਏ ਗਏ ਮੈਕ ਕੰਪਿਊਟਰਾਂ ਦੇ ਉਪਭੋਗਤਾਵਾਂ ਅਤੇ ਲੀਨਕਸ ਓਪਰੇਟਿੰਗ ਸਿਸਟਮ ਦੇ ਉਪਭੋਗਤਾਵਾਂ ਲਈ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
50MP ਕੈਮਰਾ ਤੇ 5000mAh ਦੀ ਬੈਟਰੀ ਵਾਲਾ Vivo Y200e 5G ਭਾਰਤ 'ਚ ਲਾਂਚ, ਜਾਣੋ ਕੀਮਤ
NEXT STORY