ਗੈਜੇਟ ਡੈਸਕ - ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਆਪਣੇ ਯੂਜ਼ਰਸ ਲਈ ਇਕ ਬਹੁਤ ਹੀ ਦਿਲਚਸਪ ਅਪਡੇਟ ਲੈ ਕੇ ਆਇਆ ਹੈ। ਹੁਣ ਤੁਹਾਡੀ ਸਾਧਾਰਨ ਪ੍ਰੋਫਾਈਲ ਫੋਟੋ ਸਿਰਫ਼ ਇਕ ਸਥਿਰ ਤਸਵੀਰ ਨਹੀਂ ਰਹੇਗੀ, ਸਗੋਂ Meta AI ਦੀ ਮਦਦ ਨਾਲ ਇਹ ਹਿਲਦੀ-ਜੁਲਦੀ ਅਤੇ ਮੁਸਕਰਾਉਂਦੀ ਹੋਈ ਨਜ਼ਰ ਆਵੇਗੀ। ਕੰਪਨੀ ਨੇ ਯੂਜ਼ਰਸ ਦੇ ਅਨੁਭਵ ਨੂੰ ਹੋਰ ਬਿਹਤਰ ਅਤੇ ਕ੍ਰਿਏਟਿਵ ਬਣਾਉਣ ਲਈ ਇਹ ਨਵੇਂ AI ਟੂਲਸ ਲਾਂਚ ਕੀਤੇ ਹਨ।
ਪ੍ਰੋਫਾਈਲ ਫੋਟੋ 'ਚ ਇੰਝ ਆਵੇਗੀ 'ਜਾਨ'
ਫੇਸਬੁੱਕ ਦੇ ਇਸ ਨਵੇਂ ਫੀਚਰ ਰਾਹੀਂ ਯੂਜ਼ਰਸ ਆਪਣੀ ਸਿੰਗਲ ਫੋਟੋ ਨੂੰ ਐਨੀਮੇਟਡ ਵੀਡੀਓ 'ਚ ਬਦਲ ਸਕਦੇ ਹਨ। Meta AI ਫੋਟੋ 'ਚ ਹੱਥ ਹਿਲਾਉਣ, ਹਾਰਟ ਸਾਈਨ ਬਣਾਉਣ ਜਾਂ ਡਿਜੀਟਲ ਪਾਰਟੀ ਹੈਟ ਵਰਗੇ ਕਈ ਸ਼ਾਨਦਾਰ ਇਫੈਕਟਸ ਜੋੜ ਦਿੰਦਾ ਹੈ। ਇਸ ਦੇ ਲਈ ਯੂਜ਼ਰਸ ਨੂੰ ਸਿਰਫ ਇਕ ਸਾਫ਼ ਅਤੇ ਸਾਹਮਣੇ ਵੱਲ ਦੇਖਦੀ ਹੋਈ ਫੋਟੋ ਅਪਲੋਡ ਕਰਨੀ ਪਵੇਗੀ। ਤੁਸੀਂ ਆਪਣੀ ਫੋਨ ਗੈਲਰੀ ਜਾਂ ਫੇਸਬੁੱਕ 'ਤੇ ਪਹਿਲਾਂ ਤੋਂ ਮੌਜੂਦ ਫੋਟੋ ਦੀ ਵਰਤੋਂ ਕਰਕੇ ਵੀ ਅਜਿਹੀ ਐਨੀਮੇਟਡ ਤਸਵੀਰ ਬਣਾ ਸਕਦੇ ਹੋ।
ਟੈਕਸਟ ਪੋਸਟਾਂ ਨੂੰ ਮਿਲੇਗਾ ਨਵਾਂ ਰੰਗ-ਰੂਪ
ਸਿਰਫ਼ ਪ੍ਰੋਫਾਈਲ ਫੋਟੋ ਹੀ ਨਹੀਂ, ਸਗੋਂ ਫੇਸਬੁੱਕ ਨੇ ਟੈਕਸਟ ਪੋਸਟਾਂ ਨੂੰ ਵੀ ਨਵਾਂ ਲੁੱਕ ਦਿੱਤਾ ਹੈ। ਹੁਣ ਪੋਸਟ ਲਿਖਣ ਵੇਲੇ ਯੂਜ਼ਰਸ ਐਨੀਮੇਟਡ ਬੈਕਗ੍ਰਾਊਂਡ ਦੀ ਚੋਣ ਕਰ ਸਕਦੇ ਹਨ, ਜਿਸ 'ਚ ਡਿੱਗਦੇ ਹੋਏ ਪੱਤੇ ਜਾਂ ਸਮੁੰਦਰੀ ਲਹਿਰਾਂ ਵਰਗੇ ਵਿਜ਼ੂਅਲ ਸ਼ਾਮਲ ਹਨ। ਇਹ ਫੀਚਰ ਪੋਸਟ ਲਿਖਣ ਵੇਲੇ 'ਰੇਨਬੋ ਰੰਗ' ਦੇ A ਆਈਕਨ 'ਤੇ ਟੈਪ ਕਰਕੇ ਵਰਤਿਆ ਜਾ ਸਕਦਾ ਹੈ। ਕੰਪਨੀ ਆਉਣ ਵਾਲੇ ਸਮੇਂ 'ਚ ਮੌਸਮ ਅਤੇ ਤਿਉਹਾਰਾਂ ਨਾਲ ਜੁੜੇ ਹੋਰ ਵੀ ਕਈ ਬੈਕਗ੍ਰਾਊਂਡ ਜੋੜਨ ਦੀ ਯੋਜਨਾ ਬਣਾ ਰਹੀ ਹੈ।
ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼
ਦੁਨੀਆ ਭਰ 'ਚ ਫੇਸਬੁੱਕ ਦੇ ਲਗਭਗ 2.1 ਅਰਬ ਰੋਜ਼ਾਨਾ ਐਕਟਿਵ ਯੂਜ਼ਰਸ ਹਨ ਪਰ ਨੌਜਵਾਨਾਂ ਨੂੰ ਆਪਣੇ ਨਾਲ ਜੋੜੀ ਰੱਖਣਾ ਕੰਪਨੀ ਲਈ ਇਕ ਚੁਣੌਤੀ ਬਣਿਆ ਹੋਇਆ ਹੈ। ਅਜਿਹੇ 'ਚ, AI 'ਤੇ ਆਧਾਰਿਤ ਇਹ ਫੀਚਰਜ਼ ਪਲੇਟਫਾਰਮ ਨੂੰ ਹੋਰ ਤਾਜ਼ਾ ਅਤੇ ਆਕਰਸ਼ਕ ਬਣਾਉਣ ਦੀ ਇਕ ਕੋਸ਼ਿਸ਼ ਹੈ। ਇਸ ਨਾਲ ਨਾ ਸਿਰਫ਼ ਯੂਜ਼ਰ ਐਂਗੇਜਮੈਂਟ ਵਧੇਗੀ, ਸਗੋਂ ਸੋਸ਼ਲ ਮੀਡੀਆ 'ਤੇ ਚੀਜ਼ਾਂ ਸ਼ੇਅਰ ਕਰਨਾ ਪਹਿਲਾਂ ਨਾਲੋਂ ਜ਼ਿਆਦਾ ਮਜ਼ੇਦਾਰ ਹੋ ਜਾਵੇਗਾ।
ਇਹ ਫੀਚਰ ਹੌਲੀ-ਹੌਲੀ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਆਪਣੀ ਪ੍ਰੋਫਾਈਲ ਨੂੰ ਦੂਜਿਆਂ ਨਾਲੋਂ ਵੱਖਰਾ ਦਿਖਾਉਣਾ ਚਾਹੁੰਦੇ ਹੋ, ਤਾਂ ਇਹ AI ਟੂਲ ਤੁਹਾਡੇ ਲਈ ਬਹੁਤ ਕੰਮ ਦਾ ਸਾਬਤ ਹੋ ਸਕਦਾ ਹੈ।
ਨੌਕਰੀਆਂ ਖਾ ਜਾਏਗਾ AI ! ਇਨ੍ਹਾਂ ਲੋਕਾਂ ਦੀਆਂ Jobs 'ਤੇ ਛਾਏ ਸੰਕਟ ਦੇ ਬੱਦਲ, ਹੈਰਾਨ ਕਰ ਦੇਵੇਗੀ ਰਿਪੋਰਟ
NEXT STORY