ਨਵੀਂ ਦਿੱਲੀ– ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਸ਼ੁੱਕਰਵਰ ਨੂੰ ਕਿਹਾ ਕਿ ਦੇਸ਼ ’ਚ ਅਪਣਾਏ ਜਾ ਰਹੇ ਡਾਟਾ ਸੁਰੱਖਿਆ ਕਾਨੂੰਨ ਦੀ ਡਿਜੀਟਲ ਅਰਥਵਿਵਸਥਾ ਅਤੇ ਗਲੋਬਲ ਡਿਜੀਟਲ ਵਪਾਰ ਨੂੰ ਗਤੀ ਦੇਣ ਦੀ ਸਮਰੱਥਾ ਹੈ। ਕੰਪਨੀ ਦਾ ਇਹ ਬਿਆਨ ਡਾਟਾ ਸੁਰੱਖਿਆ ਬਿੱਲ 2019 ’ਤੇ ਸੰਸਦ ਦੀ ਸਾਂਝੀ ਕਮੇਟੀ ਦੀ ਸੁਣਵਾਈ ਤੋਂ ਬਾਅਦ ਆਇਆ ਹੈ। ਇਸ ਕਮੇਟੀ ਦੀ ਪ੍ਰਧਾਨ ਭਾਜਪਾ ਸਾਂਸਦ ਮੀਨਾਕਸ਼ੀ ਲੇਖੀ ਹਨ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਨਿੱਜੀ ਡਾਟਾ ਸੁਰੱਖਿਆ ਬਿੱਲ ’ਤੇ ਸੰਯੁਕਤ ਸਮੀਤੀ ਦੇ ਮੈਂਬਰ ਨਾਲ ਡਾਟਾ ਨਿਯਮ ਦੇ ਮੁੱਦਿਆਂ ’ਤੇ ਚਰਚਾ ਕਰਨ ਦਾ ਮੌਕਾ ਮਿਲਣ ਨਾਲ ਸਾਨੂੰ ਮਾਣ ਹੈ। ਸਾਨੂੰ ਭਰੋਸਾ ਹੈ ਕਿ ਦੇਸ਼ ਦੇ ਡਾਟਾ ਸੁਰੱਖਿਆ ਕਾਨੂੰਨ ’ਚ ਦੇਸ਼ ਦੀ ਡਿਜੀਟਲ ਅਰਥਵਿਵਸਥਾ ਅਤੇ ਗਲੋਬਲ ਡਿਜੀਟਲ ਵਪਾਰ ਨੂੰ ਗਤੀ ਦੇਣ ਦੀ ਸਮਰੱਥਾ ਹੈ। ਅਸੀਂ ਸਰਕਾਰ ਦੀ ਇਸ ਕੋਸ਼ਿਸ਼ ’ਚ ਪੂਰਾ ਸਹਿਯੋਗ ਦੇਵਾਂਗੇ।
ਸੰਸਦੀ ਸਮੀਤੀ ਦੀ ਬੈਠਕ ਦੀ ਜਾਣਕਾਰੀ ਰੱਖਣ ਵਾਲੇ ਸੂਤਰ ਨੇ ਦੱਸਿਆ ਕਿ ਸਮੀਤੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੂੰ ਉਸ ਦੇ ਮਾਲੀਆ, ਲਾਭ ਅਤੇ ਦੇਸ਼ ’ਚ ਕਰ ਦੇ ਭੁਗਤਾਨ ਨੂੰ ਲੈ ਕੇ ਸਵਾਲ-ਜਵਾਬ ਕੀਤੇ। ਕੰਪਨੀ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਆਮਦਨ ਦਾ ਕਿੰਨਾ ਹਿੱਸਾ ਦੇਸ਼ ’ਚ ਡਾਟਾ ਸੁਰੱਖਿਆ ਲਈ ਇਸਤੇਮਾਲ ਹੁੰਦਾ ਹੈ। ਕੰਪਨੀ ਦੇ ਨਿਤੀਗਤ ਪ੍ਰਮੁੱਖ ਅੰਖੀ ਦਾਸ ਨੇ ਸਮੀਤੀ ਦੇ ਸਾਹਮਣੇ ਉਸ ਦਾ ਪੱਖ ਰੱਖਿਆ। ਉਨ੍ਹਾਂ ਕੋਲੋਂ ਲਗਭਗ ਦੋ ਘੰਟਿਆਂ ਤਕ ਪੁੱਛ-ਗਿਛ ਕੀਤੀ ਗਈ ਅਤੇ ਕੁਝ ਸਖ਼ਤ ਸਵਾਲ ਪੁੱਛੇ ਗਏ। ਸਮੀਤੀ ’ਚ ਵੱਖ-ਵੱਖ ਰਾਜਨੀਤਿਕ ਦਲਾਂ ਦੇ ਪ੍ਰਤੀਨਿਧੀਆਂ ਨੇ ਸਵਾਲ-ਜਵਾਬ ਕੀਤੇ। ਸਮੀਤੀ ਦੇ ਇਕ ਮੈਂਬਰ ਨੇ ਬੈਠਕ ਦੌਰਾਨ ਸੁਝਾਅ ਦਿੱਤਾ ਕਿ ਸੋਸ਼ਲ ਮੰਚ ਨੂੰ ਉਪਭੋਗਤਾਵਾਂ ਦੇ ਡਾਟਾ ਦਾ ਉਪਯੋਦ ਆਪਣੇ ਵਿਗਿਆਪਨ ਦਾਤਾਵਾਂ ਦੇ ਵਾਣਜਿਕ ਲਾਭ ਜਾਂ ਚੁਣਾਵੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਨਹੀਂ ਕਰਨਾ ਚਾਹੀਦਾ।
ਅਸ਼ੋਕ ਲੇਲੈਂਡ ਨੇ ਲਾਂਚ ਕੀਤੀ BS6 ਟਰੱਕਾਂ ਦੀ ਨਵੀਂ ਰੇਂਜ, ਮਿਲੇਗੀ 7 ਫੀਸਦੀ ਤਕ ਜ਼ਿਆਦਾ ਮਾਈਲੇਜ
NEXT STORY