ਗੈਜੇਟ ਡੈਸਕ—ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਆਪ 'ਚ ਪੂਰੀ ਦੁਨੀਆ ਹੈ। ਅਪਣੇ ਇਕ ਅਰਬ ਤੋਂ ਜ਼ਿਆਦਾ ਅਕਾਊਂਟਸ ਹੋਲਡਰ ਦੀ ਗਿਣਤੀ ਦੇ ਚੱਲਦੇ ਆਬਾਦੀ ਦੇ ਮਾਮਲੇ 'ਚ ਇਹ ਦੁਨੀਆ ਦਾ ਤੀਸਰਾ ਵੱਡਾ ਦੇਸ਼ ਹੋ ਸਕਦਾ ਹੈ। ਇਨ੍ਹਾਂ ਖਾਤਾਧਾਰਕਾਂ ਦਾ ਇਕ ਵੱਡਾ ਹਿੱਸਾ ਮਹੀਨੇ 'ਚ ਘਟੋ-ਘੱਟ ਇਕ ਵਾਰ ਫੇਸਬੁੱਕ 'ਤੇ ਲਾਗ ਇਨ ਕਰਕੇ ਉਸ ਦੇ ਕੁਝ ਫੀਚਰ ਦਾ ਇਸਤੇਮਾਲ ਕਰਦਾ ਹੈ। ਕੰਪਨੀ ਇਨ੍ਹਾਂ ਨੂੰ ਆਪਣਾ ਮੰਥਲੀ ਐਕਟੀਵ ਯੂਜ਼ਰ ਮੰਨਦੀ ਹੈ। ਪਰ ਜਦ ਏਸੇ ਐੱਮ.ਏ.ਯੂ. ਦੀ ਗੱਲ ਕੀਤੀ ਜਾਂਦੀ ਹੈ ਤਾਂ ਕੰਪਨੀ ਦੇ ਅੰਕੜੇ ਕਹਿੰਦੇ ਹਨ ਕਿ ਇਸ 'ਚ ਨਕਲੀ ਖਾਤਿਆਂ ਦੀ ਗਿਣਤੀ ਕਰੀਬ 25 ਕਰੋੜ ਤੱਕ ਹੋ ਸਕਦੀ ਹੈ।
ਕੰਪਨੀ ਨੇ 2018 ਦੀ ਆਪਣੀ ਸਾਲਾਨਾ ਰਿਪੋਰਟ 'ਚ ਚੌਥੀ ਤਿਮਾਹੀ (ਅਕਤੂਬਰ-ਦਸੰਬਰ) 'ਚ ਉਸ ਦੇ ਐੱਮ.ਏ.ਯੂ. 'ਚ 11 ਫੀਸਦੀ ਨਕਲੀ ਜਾਂ ਗਲਤ ਖਾਤੇ ਹਨ। ਜਦਕਿ 2015 'ਚ ਇਹ ਉਸ ਦੇ ਐੱਮ.ਏ.ਯੂ. ਦਾ ਪੰਜ ਫੀਸਦੀ ਹੀ ਸੀ। ਦਸੰਬਰ 2015 'ਚ ਕੰਪਨੀ ਦੇ ਐੱਮ.ਏ.ਯੂ. ਦੀ ਗਿਣਤੀ 1.59 ਅਰਬ ਸੀ ਜੋ ਦਸੰਬਰ 2018 ਦੇ ਆਖਿਰ ਤਕ ਵਧ ਕੇ 2.32 ਅਰਬ ਹੋ ਗਈ। ਕੰਪਨੀ ਦੀ ਰਿਪੋਰਟ ਮੁਤਾਬਕ ਅਜਿਹੇ ਖਾਤਿਆਂ ਦੀ ਪਛਾਣ ਉਸ ਦੀ ਇੰਟਰਨਲ ਰਿਵਿਊ ਨਾਲ ਕੀਤੀ ਜਾਂਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਫੇਕ ਅਕਾਊਂਟਸ, ਅਜਿਹੇ ਅਕਾਊਂਟਸ ਹਨ ਜੋ ਕਿਸੇ ਯੂਜ਼ਰਸ ਰਾਹੀਂ ਆਪਣੇ ਪ੍ਰਮੁੱਖ ਖਾਤਿਆਂ ਤੋਂ ਇਲਾਵਾ ਬਣਾਏ ਜਾਂਦੇ ਹਨ। ਉੱਥੇ ਗਲਤ ਖਾਤੇ, ਅਜਿਹੇ ਖਾਤੇ ਹਨ ਜੋ ਆਮ ਤੌਰ 'ਤੇ ਕਾਰੋਬਾਰ, ਕਿਸੇ ਸੰਗਠਨ ਜਾਂ ਗੈਰ-ਮਨੁੱਖਾ ਇਕਾਈ ਰਾਹੀਂ ਬਣਾਏ ਜਾਂਦੇ ਹਨ।
ਇਸ 'ਚ ਫੇਸਬੁੱਕ ਪੇਜ਼ ਦਾ ਇਸਤੇਮਾਲ ਕਰਨ ਵਾਲੇ ਖਾਤੇ ਵੀ ਸ਼ਾਮਲ ਹਨ। ਗਲਤ ਖਾਤਿਆਂ 'ਚ ਦੂਜੀ ਸ਼੍ਰੇਣੀ ਅਜਿਹੇ ਖਾਤਿਆਂ ਦੀ ਹੈ ਜੋ ਇਕ ਦਮ ਫਰਜ਼ੀ ਹੁੰਦੇ ਹਨ। ਇਹ ਕਿਸੇ ਉਦੇਸ਼ ਲਈ ਬਣਾਏ ਜਾਂਦੇ ਹਨ ਜੋ ਫੇਸਬੁੱਕ 'ਤੇ ਸਪੈਮ ਦਾ ਕ੍ਰਿਏਸ਼ਨ ਕਰਦੇ ਹਨ ਅਤੇ ਉਸ ਦੀ ਸੇਵਾ ਦੇ ਨਿਯਮ-ਕਾਨੂੰਨਾਂ ਦਾ ਉਲੰਘਣ ਕਰਦੇ ਹਨ। ਕੰਪਨੀ ਨੇ ਕਿਹਾ ਕਿ ਦੁਨੀਆਭਰ 'ਚ ਉਸ ਦੇ ਰੋਜ਼ਾਨਾ ਐਕਟੀਵ ਯੂਜ਼ਰਸ ਦੀ ਔਸਤ ਗਿਣਤੀ 9 ਫੀਸਦੀ ਵਧ ਕੇ 2018 'ਚ 1.52 ਅਰਬ ਰਹੀ ਜੋ 2017 'ਚ 1.40 ਅਰਬ ਸੀ। ਕੰਪਨੀ ਦੇ ਰੋਜ਼ਾਨਾ ਐਕਟੀਵ ਯੂਜ਼ਰਸ ਦੀ ਗਿਣਤੀ ਵਧਾਉਣ 'ਚ ਭਾਰਤ, ਇੰਡੋਨੇਸ਼ੀਆ ਅਤੇ ਫਿਲੀਪੀਂਸ ਵਰਗੇ ਦੇਸ਼ਾਂ ਦੀ ਅਹਿਮ ਭੂਮੀਕਾ ਹੈ।
ਹਰ ਚੌਥਾ ਭਾਰਤੀ ਕਰਦਾ ਹੈ TikTok ਦੀ ਵਰਤੋਂ
NEXT STORY