ਨਵੀਂ ਦਿੱਲੀ: ਰੋਜ਼ਾਨਾ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਕੋਲਡ ਡਰਿੰਕ ਦੀਆਂ ਬੋਤਲਾਂ ਦਾ ਅਚਾਨਕ ਫਟਣਾ ਕਿਸੇ ਭਿਆਨਕ ਹਾਦਸੇ ਤੋਂ ਘੱਟ ਨਹੀਂ ਹੈ। ਅਜਿਹਾ ਹੀ ਇੱਕ ਮਾਮਲਾ ਦਿੱਲੀ ਦੇ ਕਰੋਲ ਬਾਗ ਇਲਾਕੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨਾਲ ਵਾਪਰਿਆ, ਜਿਸ 'ਤੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਨਵੀਂ ਦਿੱਲੀ ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ ਨੇ ਕੋਕਾ-ਕੋਲਾ ਨਾਲ ਜੁੜੀਆਂ ਕੰਪਨੀਆਂ ਨੂੰ 1.5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ : 4 ਲੱਖ ਤੋਂ ਪਾਰ ਹੋਈ ਚਾਂਦੀ, ਸੋਨੇ ਨੇ ਵੀ ਤੋੜ 'ਤੇ ਸਾਰੇ ਰਿਕਾਰਡ
ਜਾਣੋ ਪੂਰਾ ਮਾਮਲਾ
ਇਹ ਘਟਨਾ ਸਾਲ 2012 ਦੀ ਹੈ, ਜਦੋਂ ਬਾਇਓ-ਟੈਕਨਾਲੋਜੀ ਦੇ ਵਿਦਿਆਰਥੀ ਤਰੁਣ ਰਾਜਪਾਲ ਨੇ ਪੂਸਾ ਰੋਡ ਸਥਿਤ ਰਿਲਾਇੰਸ ਫਰੈਸ਼ ਤੋਂ ਕੋਕਾ-ਕੋਲਾ ਦੀਆਂ 2-2 ਲੀਟਰ ਵਾਲੀਆਂ ਛੇ ਬੋਤਲਾਂ ਖਰੀਦੀਆਂ ਸਨ। 11 ਅਗਸਤ 2012 ਨੂੰ ਰਸੋਈ ਵਿੱਚ ਰੱਖੀ ਇੱਕ ਬੋਤਲ ਦੇ ਅਚਾਨਕ ਫੱਟ ਜਾਣ ਕਾਰਨ ਧਮਾਕਾ ਹੋਇਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰ ਦਾ ਸਾਮਾਨ ਮਾਈਕ੍ਰੋਵੇਵ, ਵਾਟਰ ਪਿਊਰੀਫਾਇਰ ਅਤੇ ਫੋਨ ਖ਼ਰਾਬ ਹੋ ਗਏ। ਇਸ ਧਮਾਕੇ ਕਾਰਨ ਤਰੁਣ ਦੀ 68 ਸਾਲਾ ਮਾਂ, ਜੋ ਹਾਈ ਬਲੱਡ ਪ੍ਰੈਸ਼ਰ ਦੀ ਮਰੀਜ਼ ਸੀ, ਬੁਰੀ ਤਰ੍ਹਾਂ ਘਬਰਾ ਗਈ। ਡਰ ਦੇ ਕਾਰਨ ਉਸਦੀ ਸਿਹਤ ਵਿਗੜ ਗਈ।
ਇਹ ਵੀ ਪੜ੍ਹੋ : ਇਕ ਤੋਂ ਬਾਅਦ ਇਕ ਕਈ ਵਾਰ ਹੋਏ ਧਮਾਕੇ ! ਚਸ਼ਮਦੀਦ ਨੇ ਦੱਸਿਆ ਅਜੀਤ ਪਵਾਰ ਦੇ ਜਹਾਜ਼ ਦਾ ਡਰਾਉਣਾ ਮੰਜ਼ਰ
ਚਾਰ ਦਿਨਾਂ ਬਾਅਦ ਦੂਜੀ ਘਟਨਾ ਵਾਪਰੀ
ਇਸ ਘਟਨਾ ਤੋਂ ਚਾਰ ਦਿਨਾਂ ਬਾਅਦ ਯਾਨੀ 16 ਅਗਸਤ ਨੂੰ ਕੋਕਾ-ਕੋਲਾ ਦੀ ਦੂਜੀ ਬੋਤਲ ਵੀ ਫਟ ਗਈ। ਇਸ ਘਟਨਾ ਕਾਰਨ ਤਰੁਣ ਦੇ 75 ਸਾਲਾ ਪਿਤਾ, ਜੋ ਦਿਲ ਦੇ ਮਰੀਜ਼ ਸਨ, ਨੂੰ ਦਿਲ ਦਾ ਦੌਰਾ ਪੈਣ ਵਰਗੀ ਸਥਿਤੀ ਬਣ ਗਈ। ਇਸ ਦੌਰਾਨ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
ਕੰਪਨੀ ਦੀ ਲਾਪਰਵਾਹੀ
ਪੀੜਤ ਪਰਿਵਾਰ ਨੇ ਕੰਪਨੀ ਨੂੰ ਕਈ ਈ-ਮੇਲ ਅਤੇ ਫੋਨ ਕੀਤੇ ਪਰ ਕੰਪਨੀ ਵੱਲੋਂ ਕੋਈ ਗੰਭੀਰ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਅਧਿਕਾਰੀਆਂ ਨੇ ਨਾ ਤਾਂ ਕੋਈ ਤਸੱਲੀਬਖਸ਼ ਜਵਾਬ ਦਿੱਤਾ ਅਤੇ ਨਾ ਹੀ ਮੌਕੇ 'ਤੇ ਕੋਈ ਹੱਲ ਕੱਢਿਆ। ਅੰਤ ਵਿੱਚ ਮਜਬੂਰ ਹੋ ਕੇ ਤਰੁਣ ਨੇ 2013 ਵਿੱਚ ਉਪਭੋਗਤਾ ਅਦਾਲਤ ਦਾ ਦਰਵਾਜ਼ਾ ਖੜਕਾਇਆ।
ਇਹ ਵੀ ਪੜ੍ਹੋ : ਰਾਤੋ-ਰਾਤ ਮਹਿੰਗਾ ਹੋਇਆ Gold-Silver, 20 ਹਜ਼ਾਰ ਰੁਪਏ ਤੱਕ ਵਧੀਆਂ ਕੀਮਤਾਂ
ਅਦਾਲਤ ਦਾ ਫ਼ੈਸਲਾ
ਕਮਿਸ਼ਨ ਦੀ ਪ੍ਰਧਾਨ ਪੂਨਮ ਚੌਧਰੀ ਅਤੇ ਮੈਂਬਰ ਬਰੀਕ ਅਹਿਮਦ ਤੇ ਸ਼ੇਖਰ ਚੰਦਰਾ ਦੀ ਪੀਠ ਨੇ 12 ਜਨਵਰੀ ਨੂੰ ਸੁਣਾਏ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਜੇਕਰ ਆਮ ਹਾਲਾਤ ਵਿੱਚ ਕੋਕਾ-ਕੋਲਾ ਦੀਆਂ ਬੋਤਲਾਂ ਫਟਦੀਆਂ ਹਨ, ਤਾਂ ਇਸਦੀ ਪੂਰੀ ਜ਼ਿੰਮੇਵਾਰੀ ਨਿਰਮਾਤਾ ਕੰਪਨੀ ਦੀ ਹੁੰਦੀ ਹੈ। ਇਹ ਸਿਰਫ਼ ਮਾਲੀ ਨੁਕਸਾਨ ਦਾ ਨਹੀਂ, ਸਗੋਂ ਉਪਭੋਗਤਾਵਾਂ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮੁੱਦਾ ਹੈ। ਅਦਾਲਤ ਨੇ ਹਿੰਦੁਸਤਾਨ ਕੋਕਾ-ਕੋਲਾ ਬੇਵਰੇਜ ਪ੍ਰਾਈਵੇਟ ਲਿਮਟਿਡ ਅਤੇ ਕੋਕਾ-ਕੋਲਾ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਸਾਂਝੇ ਤੌਰ 'ਤੇ 1 ਲੱਖ ਰੁਪਏ ਮੁਆਵਜ਼ਾ ਅਤੇ 50 ਹਜ਼ਾਰ ਰੁਪਏ ਮੁਕੱਦਮੇ ਦੇ ਖਰਚੇ ਵਜੋਂ ਚਾਰ ਹਫ਼ਤਿਆਂ ਦੇ ਅੰਦਰ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਤੈਅ ਸਮੇਂ 'ਤੇ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਕੰਪਨੀ ਨੂੰ 9 ਫੀਸਦੀ ਦੀ ਦਰ ਨਾਲ ਵਿਆਜ ਦੇਣ ਲਈ ਵੀ ਕਿਹਾ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ ਪਲੇਨ ਕ੍ਰੈਸ਼ 'ਚ ਡਿਪਟੀ CM ਸਣੇ 5 ਲੋਕਾਂ ਦੀ ਮੌਤ, ਦੇਖੋ ਰੂਹ ਕੰਬਾਊ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੈਂਬ੍ਰਿਜ ਯੂਨੀਵਰਸਿਟੀ ਨੇ ਭਾਰਤ 'ਚ ਵਧਾਈ ਆਪਣੀ ਪਹੁੰਚ ! ਨਵੇਂ ਖੋਜ ਕੇਂਦਰ ਦੀ ਕੀਤੀ ਸ਼ੁਰੂਆਤ
NEXT STORY