ਗੈਜੇਟ ਡੈਸਕ—ਸੋਸ਼ਲ ਵੀਡੀਓ ਐਪ TikTok ਕਾਫੀ ਘੱਟ ਸਮੇਂ 'ਚ ਲੋਕਪ੍ਰਸਿੱਧ ਹੋ ਗਈ ਹੈ। ਇਕ ਰਿਪੋਰਟ ਮੁਤਾਬਕ ਇਸ ਐਪ ਨੂੰ ਹੁਣ ਤੱਕ 100 ਕਰੋੜ ਐਂਡ੍ਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਡਾਊਨਲੋਡ ਕਰ ਚੁੱਕੇ ਹਨ। ਇਸ ਐਪ ਦੀ ਮਲਕੀਅਤ ਚੀਨ ਦੀ ਕੰਪਨੀ ByteDance ਕੋਲ ਹੈ। ਕੰਪਨੀ ਨੇ ਇਸ ਐਪ ਦੇ ਫੁਲ ਅਤੇ ਲਾਈਟ ਵਰਜ਼ਨ ਲਾਂਚ ਕੀਤੇ ਹਨ ਦੋਵੇਂ ਵਰਜ਼ਨਸ ਨੂੰ ਮਿਲਾ ਕੇ ਦੁਨੀਆਭਰ 'ਚ ਹੁਣ ਇਸ ਦੇ ਕਰੀਬ 100 ਕਰੋੜ ਯੂਜ਼ਰਸ TikTok ਡਾਊਨਲੋਡ ਕਰ ਚੁੱਕੇ ਹਨ।
TikTok ਐਪ ਡਾਊਨਲੋਡ ਕਰਨ ਵਾਲੇ ਇਹ ਯੂਜ਼ਰ ਜੋ ਚੀਨ 'ਚ ਐਂਡ੍ਰਾਇਡ ਡਿਵਾਈਸ ਯੂਜ਼ ਕਰਦੇ ਹਨ ਉਹ ਇਸ 'ਚ ਸ਼ਾਮਲ ਨਹੀਂ ਕੀਤੇ ਗਏ ਹਨ। ਅਜਿਹੇ 'ਚ ਇਸ ਐਪ ਨੂੰ ਡਾਊਨਲੋਡ ਕਰਨ ਵਾਲਿਆਂ ਦੀ ਅਸਲ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ। TikTok ਨੂੰ ਕਰੀਬ 100 ਕਰੋੜ ਯੂਜ਼ਰਸ ਡਾਊਨਲੋਡ ਕਰ ਚੁੱਕੇ ਹਨ ਇਹ ਦਾਅਵਾ ਸੈਂਸਰ ਟਾਵਰ ਸਟੋਰ ਇੰਟੈਲੀਜੈਂਸ ਨੇ ਕੀਤਾ ਹੈ। ਇਹ ਐਪ ਐਨਾਲਿਟਿਕਸ ਇੰਟੈਲੀਜੈਂਸੀ ਪਲੇਟਫਾਰਮ ਹੈ ਜੋ ਵੱਖ-ਵੱਖ ਮੋਬਾਇਲ ਪਲੇਟਫਾਰਮ 'ਤੇ ਮੌਜੂਦ ਐਪ ਦੀ ਨਿਗਰਾਨੀ ਕਰਦਾ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ TikTok ਐਪ ਡਾਊਨਲੋਡ ਕਰਨ 'ਚ ਭਾਰਤੀ ਯੂਜ਼ਰਸ ਕਾਫੀ ਅਗੇ ਹਨ। ਭਾਰਤ 'ਚ ਇਸ ਐਪ ਨੂੰ 25 ਕਰੋੜ ਲੋਕ ਯੂਜ਼ ਕਰਦੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ 2018 'ਚ TikTok ਐਪ ਨੂੰ ਐਂਡ੍ਰਾਇਡ ਅਤੇ ਆਈ.ਓ.ਐੱਸ. ਪਲੇਟਫਾਰਮ 'ਤੇ ਕਰੀਬ 66.3 ਕਰੋੜ ਯੂਜ਼ਰਸ ਨੇ ਡਾਊਨਲੋਡ ਕੀਤਾ ਸੀ। ਉੱਥੇ ਫੇਸਬੁੱਕ ਨੂੰ 71.1 ਕਰੋੜ ਅਤੇ ਇੰਸਟਾਗ੍ਰਾਮ ਨੂੰ 44.4 ਕਰੋੜ ਨਵੀਂ ਡਿਵਾਈਸ 'ਚ ਇੰਸਟਾਲ ਕੀਤਾ ਗਿਆ ਸੀ।
TikTok ਇਕ ਤਰ੍ਹਾਂ ਦੀ ਸੋਸ਼ਲ ਮੀਡੀਆ ਐਪ ਹੈ। ਜਿਸ 'ਚ ਯੂਜ਼ਰਸ ਆਪਣੀ ਵੀਡੀਓ ਬਣਾ ਕੇ ਸ਼ੇਅਰ ਕਰਦੇ ਹਨ। ਇਹ ਐਪ ਦੁਨੀਆ ਭਰ ਸਮੇਤ ਭਾਰਤ ਦੇ ਨੌਜਵਾਨਾਂ ਵਿਚਾਲੇ ਕਾਫੀ ਲੋਕਪ੍ਰਸਿੱਧ ਹੈ। ਐਪ ਦੀ ਵਰਤੋਂ ਕਰ ਯੂਜ਼ਰਸ ਆਪਣੀ ਵੀਡੀਓ ਇਸ 'ਚ ਅਪਲੋਡ ਕਰਦੇ ਹਨ, ਜਿਸ 'ਤੇ ਫੇਸਬੁੱਕ ਜਾਂ ਦੂਜੀ ਸੋਸ਼ਲ ਮੀਡੀਆ ਸਾਈਟ ਦੀ ਤਰ੍ਹਾਂ ਯੂਜ਼ਰਸ ਲਾਈਕ ਕਰਦੇ ਹਨ।
ਵਟਸਐਪ ਤੇ ਟਵੀਟਰ 'ਤੇ ਆਉਣ ਵਾਲੀ ਹਰ ਚੀਜ਼ 'ਤੇ ਨਾ ਕਰੋ ਭਰੋਸਾ, ਹੋ ਸਕਦੈ ਭਾਰੀ ਨੁਕਸਾਨ
NEXT STORY