ਜਲੰਧਰ : ਐੱਫ. ਬੀ. ਆਈ. ਬਿਨਾਂ ਕਿਸੇ ਵਰੰਟ ਦੇ ਹੀ ਤੁਹਾਡੇ ਕੰਪਿਊਟਪ ਨੂੰ ਹੈਕ ਕਰ ਸਕਦੀ ਹੈ। ਇਹ ਅਸੀਂ ਨਹੀਂ ਅਮਰੀਕੀ ਡਿਸਟ੍ਰਿਕ ਜੱਜ ਹੈਨਕੀ ਕੋਕ ਮੋਰਗਨ ਦਾ ਕਹਿਣਾ ਹੈ। ਜੇ ਇਹ ਅਪੀਲ ਅਮਰੀਕਾ 'ਚ ਪਾਸ ਹੋ ਗਈ ਤਾਂ ਐੱਫ. ਬੀ. ਆਈ. ਹਰ ਕਿਸੇ ਦੇ ਕੰਪਿਊਟਰ 'ਚ ਘੁਸਪੈਠ ਕਰ ਸਕੇਗੀ, ਉਹ ਵੀ ਬਿਨਾਂ ਕਿਸੇ ਵਰੰਟ ਦੇ। ਇਸ ਫੈਸਲੇ ਨੂੰ ਸੁਣਾਉਣ ਸਮੇਂ ਕੋਰਟ 'ਚ ਚਾਈਲਡ ਪੋਰਨੋਗ੍ਰਾਫੀ ਨਾਲ ਸਬੰਧਿਤ ਇਕ ਦੋਸ਼ੀ ਦੇ ਕੰਪਿਊਟਰ ਦੀ ਛਾਣਬੀਣ ਦਾ ਮਾਮਲਾ ਚੱਲ ਰਿਹਾ ਸੀ। ਜ਼ਿਕਰਯੋਗ ਹੈ ਕਿ ਡਾਰਕ ਵੈੱਬ 'ਚ ਐੱਫ. ਬੀ. ਆਈ. ਵੱਲੋਂ ਘੁਸਪੈਠ ਕਰ ਕੇ 1500 ਅਜਿਹੇ ਲੋਕਾਂ ਦੇ ਆਈਪੀ ਐਡ੍ਰੈੱਸ ਹੈਕ ਕੀਤੇ ਗਏ ਸੀ। ਇਹ 1500 ਲੋਕ ਚਾਈਲਡ ਪੋਰਨੋਗ੍ਰਾਫੀ 'ਚ ਸਸਪੈਕਟ ਪਾਏ ਗਏ ਸੀ।
ਸੈਮਸੰਗ ਦੇ ਇਸ ਸਮਾਰਟਫੋਨ ਦੀ ਕੀਮਤ 'ਚ ਹੋਈ 1000 ਰੁਪਏ ਦੀ ਕਟੌਤੀ
NEXT STORY