ਗੈਜੇਟ ਡੈਸਕ - Vivo ਭਾਰਤੀ ਬਾਜ਼ਾਰ ’ਚ V50 ਸੀਰੀਜ਼ ਦਾ ਇਕ ਨਵਾਂ ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਫੋਨ Vivo V50e ਨਾਮ ਨਾਲ ਸੁਰਖੀਆਂ ’ਚ ਹੈ। ਫੋਨ ਸਬੰਧੀ ਲੀਕ ਅਤੇ ਅਪਡੇਟਸ ਲਗਾਤਾਰ ਮਿਲ ਰਹੇ ਹਨ। Vivo V50 ਦੇ ਲਾਂਚ ਤੋਂ ਬਾਅਦ, ਇਹ ਸੀਰੀਜ਼ ਦਾ ਅਗਲਾ ਜੋੜ ਹੋਵੇਗਾ ਜਿਸ ਦੇ ਸਪੈਸੀਫਿਕੇਸ਼ਨ ਹੁਣ ਲਾਂਚ ਤੋਂ ਪਹਿਲਾਂ ਹੀ ਲੀਕ ਹੋ ਗਏ ਹਨ। ਫੋਨ ਦੇ ਪਿਛਲੇ ਪਾਸੇ 50 ਮੈਗਾਪਿਕਸਲ ਦਾ ਕੈਮਰਾ ਹੋਵੇਗਾ, ਜਿਸ ’ਚ ਭਾਰਤ ਲਈ ਇਕ ਖਾਸ ਕੈਮਰਾ ਮੋਡ ਹੋਵੇਗਾ। ਆਓ ਜਾਣਦੇ ਹਾਂ ਕੰਪਨੀ ਦਾ ਇਹ ਨਵਾਂ ਮਿਡ-ਰੇਂਜ ਫੋਨ ਕਿਹੋ ਜਿਹਾ ਹੋਵੇਗਾ।
Vivo V50e ਜਲਦੀ ਹੀ ਭਾਰਤ ’ਚ ਲਾਂਚ ਹੋ ਸਕਦਾ ਹੈ। Vivo V50e ਸਬੰਧੀ ਤਾਜ਼ਾ ਲੀਕ ਇਸ ਦੇ ਫੀਚਰਜ਼ ਦਾ ਖੁਲਾਸਾ ਕਰਦੀ ਹੈ। ਰਿਪੋਰਟ ਦੇ ਅਨੁਸਾਰ, Vivo V50e ਫੋਨ ਕੰਪਨੀ ਦਾ ਨਵਾਂ ਮਿਡ-ਰੇਂਜ ਫੋਨ ਹੋਵੇਗਾ ਜੋ ਆਕਰਸ਼ਕ ਫੀਚਰ ਦੇ ਨਾਲ ਆਵੇਗਾ। ਫ਼ੋਨ ’ਚ ਟਿਕਾਊ ਬਿਲਡ ਕੁਆਲਿਟੀ ਹੋਵੇਗੀ। ਇਹ ਫੋਨ IP68 + IP69 ਰੇਟਿੰਗ ਨਾਲ ਲੈਸ ਹੋਵੇਗਾ। ਫੋਨ ਦੇ ਅਗਲੇ ਅਤੇ ਪਿਛਲੇ ਪਾਸੇ ਡਾਇਮੰਡ ਸ਼ੀਲਡ ਗਲਾਸ ਦੇਖਿਆ ਜਾ ਸਕਦਾ ਹੈ।
Vivo V50e ਸੰਭਾਵੀ ਤੌਰ 'ਤੇ MediaTek Dimensity 7300 ਚਿੱਪਸੈੱਟ ਦੁਆਰਾ ਸੰਚਾਲਿਤ ਹੋ ਸਕਦਾ ਹੈ। ਫੋਨ ’ਚ 5,600mAh ਬੈਟਰੀ ਪੈਕ ਮਿਲ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ 90W ਵਾਇਰਡ ਫਾਸਟ ਚਾਰਜਿੰਗ ਉਪਲਬਧ ਹੋਵੇਗੀ। ਇਹ ਫੋਨ ਐਂਡਰਾਇਡ 15 ਦੇ ਨਾਲ ਆਵੇਗਾ ਜਿਸ 'ਤੇ ਫਨਟਚ ਓਐਸ 15 ਕਸਟਮ ਸਕਿਨ ਮੌਜੂਦ ਹੋਵੇਗੀ। ਫੋਨ ਦੇ ਪਿਛਲੇ ਹਿੱਸੇ ’ਚ 50MP ਦਾ Sony IMX882 ਮੁੱਖ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ’ਚ OIS ਸਪੋਰਟ ਵੀ ਹੋਵੇਗਾ। ਇਸ ਫੋਨ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 50 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਣ ਦੀ ਉਮੀਦ ਹੈ।
ਇਸ ਦੇ ਨਾਲ ਹੀ, ਫੋਨ ਦੇ ਰੀਅਰ ਕੈਮਰੇ ਦੀ ਖਾਸ ਗੱਲ ਇਹ ਹੋਵੇਗੀ ਕਿ ਇਹ ਵੈਡਿੰਗ ਪੋਰਟਰੇਟ ਸਟੂਡੀਓ ਮੋਡ ਫੀਚਰ ਦੇ ਨਾਲ ਆਵੇਗਾ ਜੋ ਕਿ ਖਾਸ ਤੌਰ 'ਤੇ ਭਾਰਤੀ ਬਾਜ਼ਾਰ ਲਈ ਹੋਵੇਗਾ। Vivo V50e ’ਚ 6.7-ਇੰਚ ਦਾ AMOLED ਡਿਸਪਲੇਅ ਪੈਨਲ ਦੇਖਿਆ ਜਾ ਸਕਦਾ ਹੈ। ਇਹ ਫੁੱਲਐਚਡੀ ਪਲੱਸ ਰੈਜ਼ੋਲਿਊਸ਼ਨ ਨਾਲ ਲੈਸ ਹੋਵੇਗਾ। ਫੋਨ ਨੂੰ 120Hz ਦਾ ਰਿਫ੍ਰੈਸ਼ ਰੇਟ ਦਿੱਤਾ ਜਾ ਸਕਦਾ ਹੈ। ਇਹ ਫੋਨ ਭਾਰਤ ਵਿੱਚ ਅਪ੍ਰੈਲ ’ਚ ਲਾਂਚ ਹੋ ਸਕਦਾ ਹੈ। ਕੰਪਨੀ ਜਲਦੀ ਹੀ ਇਸ ਬਾਰੇ ਅਧਿਕਾਰਤ ਐਲਾਨ ਕਰ ਸਕਦੀ ਹੈ।
ਹੁਣ AI ਦੱਸੇਗਾ ਸ਼ਹਿਰ ਦੇ ਹਰ ਕੋਨੇ ਦਾ ਤਾਪਮਾਨ! ਗਰਮੀ ਤੇ ਹੀਟ ਵੇਵ ਨਾਲ ਲੜਨ ਮਿਲੇਗੀ ਮਦਦ
NEXT STORY