ਗੈਜੇਟ ਡੈਸਕ– ਘਰੇਲੂ ਕੰਪਨੀ ਫੇਂਡਾ ਆਡੀਓ ਨੇ ਤਿਉਹਾਰੀ ਸੀਜ਼ਨ ਲਈ ਨਵਾਂ Fenda PA300 ਬਲੂਟੁੱਥ ਸਪੀਕਰ ਲਾਂਚ ਕੀਤਾ ਹੈ। ਇਸ ਸਪੀਕਰ ਦੀ ਸਮਰੱਥਾ 100 ਵਾਟ ਦੀ ਹੈ। ਨਵਾਂ ਸਪੀਕਰ ਇਕ ਪਾਵਰਫੁਲ ਪਰਫਾਰਮੈਂਸ, ਮਲਟੀਪਲ ਇਨਪੁਟਸ, ਕੈਰੋਕੇ ਮੋਡ ਅਤੇ ਇਕ ਮਜ਼ਬੂਤ ਪੋਰਟੇਬਲ ਬਾਡੀ ਨਾਲ ਲੈਸ ਹੈ। ਇਨਡੋਰ ਅਤੇ ਆਊਟਡੋਰ ਦੋਵਾਂ ਤਰ੍ਹਾਂ ਨਾਲ ਇਸ ਸਪੀਕਰ ਦੀ ਵਰਤੋਂ ਕੀਤੀ ਜਾ ਸਕਦੀ ਹੈ। Fenda PA300 7-ਇੰਚ ਦੇ ਵੱਡੇ ਵੂਫਰ ਅਤੇ 2-ਇੰਚ ਦੇ ਟਵੀਟਰਸ ਨਾਲ 100 ਵਾਟ ਦੇ ਐਮਪਲੀਫਾਇਰ ਨਾਲ ਆਉਂਦਾ ਹੈ। Fenda PA300 ’ਚ ਕਲਰਫੁਲ ਡਿਸਕੋ ਲਾਈਟ ਹੈ ਜੋ ਮਿਊਜ਼ਿਕ ਦੇ ਮੁਤਾਬਕ ਕੰਮ ਕਰਦੀ ਹੈ। ਇਸ ਸਪੀਕਰ ਦੀ ਬਾਡੀ ਏ.ਡੀ.ਐੱਸ. ਪਲਾਸਟਿਕ ਨਾਲ ਬਣੀ ਹੈ ਜੋ ਇਸ ਨੂੰ ਪੂਰੀ ਤਰ੍ਹਾਂ ਸੁਰੱਖਿਆ ਪ੍ਰਦਾਨ ਕਰਦੀ ਹੈ। ਨਾਲ ਹੀ ਇਸ ਵਿਚ ਇਕ ਮੈਟਲ ਗਰਿੱਲ ਲੱਗੀ ਹੈ ਜੋ ਅਪ ਫਰੰਟ ਡ੍ਰਾਈਵਰਾਂ ਨੂੰ ਬਾਹਰੀ ਨੁਕਸਾਨ ਤੋਂ ਬਚਾਉਂਦੀ ਹੈ।
ਫੇਂਡਾ ਆਡੀਓ ਨੇ ਇਸ ਵਿਚ ਇਕ ਟਰਾਲੀ ਸਿਸਟਮ ਜੋੜਿਆ ਹੈ ਜਿਸ ਦੀ ਮਦਦ ਨਾਲ ਤੁਸੀਂ ਇਸ ਨੂੰ ਇਧਰ-ਓਧਰ ਲਿਜਾ ਕੇ ਆਪਣੀ ਪਾਰਟੀ ਦਾ ਸਾਥੀ ਬਣਾ ਸਕੋ। ਇਸ ਵਿਚ 7000mAh ਦੀ ਰੀਚਾਰਜੇਬਲ ਲੀਆਇਨ ਬੈਟਰੀ ਲੱਗੀ ਹੈ ਜਿਸ ਦੀ ਮਦਦ ਨਾਲ ਤੁਸੀਂ ਬਿਨਾਂ ਰੁਕੇ 5 ਘੰਟਿਆਂ ਤਕ ਆਪਣੇ ਪਸੰਦੀਦਾ ਸੰਗੀਤ ਦਾ ਮਜ਼ਾ ਲੈ ਸਕਦੇ ਹੋ।
Fenda PA300 ’ਚ ਕੁਨੈਕਟੀਵਿਟੀ ਲਈ ਯੂ.ਐੱਸ.ਬੀ., ਆਕਸ, ਬਲੂਟੁੱਥ, ਮਾਈਕ੍ਰੋਫੋਨ ਅਤੇ ਗਿਟਾਰ ਵਰਗੇ ਕਈ ਇਨਪੁਟ ਦਿੱਤੇ ਗਏ ਹਨ। ਇਸ ਸਪੀਕਰ ’ਚ ਉਨ੍ਹਾਂ ਲੋਕਾਂ ਲਈ ਇਕ ਇਨਬਿਲਟ ਐੱਫ.ਐੱਮ. ਰੇਡੀਓ ਵੀ ਹੈ, ਜਿਨ੍ਹਾਂ ਨੂੰ ਸਮਾਚਾਰ ਅਤੇ ਸੰਗੀਤ ਲਈ ਲੋਕਲ ਟੈਰੇਸਟੇਰੀਅਲ ਰੀਡੀਓ ਸਟੇਸ਼ਨਾਂ ’ਚ ਟਿਊਨ ਕਰਨ ਦੀ ਲੋੜ ਹੁੰਦੀ ਹੈ। ਇਸ ਦੀ ਕੀਮਤ 15,999 ਰੁਪਏ ਰੱਖੀ ਗਈ ਹੈ ਅਤੇ ਇਸ ਦੇ ਨਾਲ 12 ਮਹੀਨਿਆਂ ਦੀ ਵਾਰੰਟੀ ਵੀ ਮਿਲਦੀ ਹੈ।
iPhone 13: ਐਪਲ ਦੀ ਸਾਈਟ ਤੋਂ ਇਲਾਵਾ ਐਮਾਜ਼ਾਨ ਤੇ ਫਲਿਪਕਾਰਟ ’ਤੇ ਵੀ ਹੋਵੇਗਾ ਈਵੈਂਟ ਦਾ ਲਾਈਵ ਪ੍ਰਸਾਰਣ
NEXT STORY