ਗੈਜੇਟ ਡੈਸਕ– ਜੇਕਰ ਤੁਸੀਂ ਵੀ ਕਿਸੇ ਕਾਲਿੰਗ ਫੀਚਰ ਵਾਲੀ ਸਮਾਰਟਵਾਚ ਦੀ ਭਾਲ ’ਚ ਹੋ ਤਾਂ Fire-Boltt ਨੇ ਤੁਹਾਡੇ ਲਈ Fire-Boltt Ring Pro ਨੂੰ ਲਾਂਚ ਕਰ ਦਿੱਤਾ ਹੈ। Fire-Boltt Ring Pro ਦੇ ਨਾਲ 1.75 ਇੰਚ ਦੀ ਫੁਲ ਟੱਚ ਡਿਸਪਲੇਅ ਦਿੱਤੀ ਗਈ ਹੈ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ ਕਾਲਿੰਗ ਫੀਚਰ ਵੀ ਹੈ। Fire-Boltt Ring Pro ’ਚ 25 ਸਪੋਰਟਸ ਮੋਡ ਦਿੱਤੇ ਗਏ ਹਨ। ਇਸਤੋਂ ਇਲਾਵਾ ਇਸ ਵਿਚ 27x7 ਹਾਰਟ ਰੇਟ ਮਾਨਿਟਰਿੰਗ ਦੀ ਸੁਵਿਧਾ ਹੈ। ਇਸਦੀ ਬੈਟਰੀ ਨੂੰ ਲੈ ਕੇ 28 ਦਿਨਾਂ ਦੇ ਸਟੈਂਡਬਾਈ ਦਾ ਦਾਅਵਾ ਕੀਤਾ ਗਿਆ ਹੈ।
Fire-Boltt Ring Pro ਦੀ ਕੀਮਤ
Fire-Boltt Ring Pro ਦੀ ਕੀਮਤ 3,999 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ 16 ਜੂਨ ਤੋਂ ਐਮਾਜ਼ੋਨ ’ਤੇ ਸ਼ੁਰੂ ਹੋ ਰਹੀ ਹੈ। Fire-Boltt Ring Pro ਨੂੰ ਕਾਲੇ, ਨੀਲੇ, ਹਰੇ, ਗ੍ਰੇਅ, ਲਾਲ ਅਤੇ ਚਿੱਟੇ ਰੰਗ ’ਚ ਖਰੀਦਿਆ ਜਾ ਸਕੇਗਾ।
Fire-Boltt Ring Pro ਦੀਆਂ ਖੂਬੀਆਂ
Fire-Boltt Ring Pro ’ਚ 1.75 ਇੰਚ ਦੀ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 230x385 ਪਿਕਸਲ ਹੈ। ਇਸ ਵਿਚ ਡਿਊਲ ਮੋਡ ਬਲੂਟੁੱਥ ਹੈ ਅਤੇ ਕਾਲਿੰਗ ਲਈ ਮਾਈਕ ਦੇ ਨਾਲ ਸਪੀਕਰ ਵੀ ਦਿੱਤਾ ਗਿਆ ਹੈ। ਇਸ ਵਿਚ ਇਕ ਬਟਨ ਹੈ ਜਿਸਦੀ ਮਦਦ ਨਾਲ ਨੈਵੀਗੇਸ਼ਨ ਦਾ ਇਸਤੇਮਾਲ ਹੋਵੇਗਾ। ਇਸ ਵਾਚ ’ਚ ਬਲੱਡ ਆਕਸੀਜਨ ਟ੍ਰੈਕਿੰਗ ਦੇ ਨਾਲ-ਨਲ ਸਲੀਪ ਟ੍ਰੈਕਿੰਗ ਅਤੇ ਬ੍ਰਿਦਿੰਗ ਲਈ ਵੀ ਫੀਚਰਜ਼ ਦਿੱਤੇ ਗਏ ਹਨ। ਇਹ ਵਾਚ ਪਿੰਨ ਲਾਕ ਸਿਸਟਮ ਦੇ ਨਾਲ ਵੀ ਆਉਂਦੀ ਹੈ।
Fire-Boltt Ring Pro ਦੇ ਨਾਲ 25 ਸਪੋਰਟਸ ਮੋਡ ਮਿਲਦੇ ਹਨ ਜਿਨ੍ਹਾਂ ’ਚ ਵਾਕਿੰਗ, ਰਨਿੰਗ, ਸਾਈਕਲਿੰਗ ਆਦਿ ਸ਼ਾਮਿਲ ਹਨ। ਇਸ ਵਾਚ ’ਤੇ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਮਿਲਣਗੇ। Fire-Boltt Ring Pro ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਦੇ ਨਾਲ ਇਸਤੇਮਾਲ ਕੀਤਾ ਜਾ ਸਕੇਗਾ। ਇਸਨੂੰ Da Fit ਐਪ ਨਾਲ ਪੇਅਰ ਕਰਨਾ ਹੋਵੇਗਾ। ਬੈਟਰੀ ਨੂੰ ਲੈ ਕੇ 5 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ।
Nothing Phone 1 ਦੀ ਦਿਸੀ ਪਹਿਲੀ ਝਲਕ, ਫੀਚਰਜ਼ ਵੀ ਹੋਏ ਲੀਕ
NEXT STORY