ਗੈਜੇਟ ਡੈਸਕ—ਫੈਸਟਿਵ ਸੀਜ਼ਨ ਸੇਲ ਦੌਰ ਜਾਰੀ ਹੈ ਅਤੇ ਦੇਸ਼ ਦੀ ਸਭ ਤੋਂ ਮਸ਼ਹੂਰ ਸ਼ਾਪਿੰਗ ਸਾਈਟਸ ’ਚ ਸ਼ਾਮਲ ਫਲਿੱਪਕਾਰਟ ਬੇਹਦ ਖਾਸ ਕਾਨਟੈਕਟ ਬਾਇਰਸ ਲਈ ਲੈ ਕੇ ਆਈ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਤੁਸੀਂ ਸੇਲ ਦੌਰਾਨ ਕਿਸੇ ਵੀ ਸਮਾਰਟਫੋਨ ਨੂੰ ਘਟ ਤੋਂ ਘੱਟ ਕੀਮਤ ’ਚ ਖਰੀਦਣਾ ਚਾਹੁੰਦੇ ਹੋ ਪਰ ਕਿਵੇਂ ਦਾ ਹੋਵੇਗਾ ਜੇਕਰ ਤੁਸੀਂ ਆਪਣੇ ਮਨ ਪਸੰਦ ਦਾ ਫੋਨ ਫ੍ਰੀ ’ਚ ਖਰੀਦ ਸਕੋ। ਫਲਿੱਪਕਾਰਟ ਵੱਲੋਂ ਅਜਿਹਾ ਹੀ ਆਫਰ ਦਿੱਤਾ ਜਾ ਰਿਹਾ ਹੈ ਜਿਸ ’ਚ ਬਾਇਰਸ ਨੂੰ 100 ਫੀਸਦੀ ਕੈਸ਼ਬੈਕ ਮਿਲੇਗਾ।
ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਦੇ ਐਪਲ ’ਤੇ ਇਕ ਖਾਸ ਆਫਰ ਦਿਖ ਰਿਹਾ ਹੈ ਜਿਸ ਦਾ ਨਾਂ 'Phone For Free' ਰੱਖਿਆ ਗਿਆ ਹੈ। ਦਰਅਸਲ ਇਹ ਇਕ ਕਾਨਟੈਕਟ ਹੈ ਜਿਸ ’ਚ ਕੁੱਲ 100 ਜੇਤੂ ਹੋਣਗੇ ਜਿਨ੍ਹਾਂ ਨੂੰ ਆਪਣਾ ਸਮਾਰਟਫੋਨ ਫ੍ਰੀ ’ਚ ਖਰੀਦਣਾ ਹੋਵੇਗਾ ਅਤੇ ਫੋਨ ਦੀ ਕੀਮਤ ਉਨ੍ਹਾਂ ਨੂੰ ਕੈਸ਼ਬੈਕ ਦੇ ਤੌਰ ’ਤੇ ਵਾਪਸ ਕਰ ਦਿੱਤੀ ਜਾਵੇਗੀ। ਹਾਲਾਂਕਿ ਇਸ ਕਾਨਟੈਕਟ ਦਾ ਫਾਇਦਾ ਲੈਣ ਲਈ ਇਕ ਪ੍ਰੋਸੈਸ ਫਾਲੋਅ ਕਰਨਾ ਹੋਵੇਗਾ ਅਤੇ ਲੱਕ ਵਧੀਆ ਹੋਇਆ ਤਾਂ ਤੁਸੀਂ 100 ਜੇਤੂਆਂ ’ਚੋਂ ਇਕ ਬਣ ਸਕਦੇ ਹੋ।
ਇੰਝ ਮਿਲੇਗਾ ਫਾਇਦਾ
ਫਲਿੱਪਕਾਰਟ ‘ਫੋਨ ਫਾਰ ਫ੍ਰੀ’ ਕਾਨਟੈਸਟ ਦਾ ਫਾਇਦਾ ਲੈਣ ਲਈ ਤੁਹਾਨੂੰ ਦੁਪਹਿਰ 12 ਵਜੇਂ ਤੋਂ ਰਾਤ 12 ਵਜੇ ਵਿਚਾਲੇ ਫੋਨ ਆਰਡਰ ਕਰਨਾ ਹੋਵੇਗਾ। ਤੁਸੀਂ ਆਪਣੀ ਪਸੰਦ ਦਾ ਕੋਈ ਵੀ ਸਮਾਰਟਫੋਨ ਆਰਡਰ ਕਰ ਸਕਦੇ ਹੋ। ਇਸ ਤੋਂ ਬਾਅਦ ਫਲਿੱਪਕਾਰਟ 100 ਲੱਕੀ ਜੇਤੂ ਚੁਣੇਗਾ ਜਿਨ੍ਹਾਂ ਨੂੰ ਫੋਨ ’ਤੇ 100 ਫੀਸਦੀ ਮਨੀ ਕੈਸ਼ਬੈਕ ਮਿਲ ਜਾਵੇਗੀ। ਭਾਵ ਕਿ ਉਨ੍ਹਾਂ ਦੇ ਨਵੇਂ ਫੋਨ ਦੇ ਬਦਲੇ ਉਨ੍ਹਾਂ ਨੂੰ ਫਲਿੱਪਕਾਰਟ ਨੂੰ 0 ਰੁਪਏ ਦੇਣਗੇ ਪੈਣਗੇ ਅਤੇ ਫੋਨ ਫ੍ਰੀ ’ਚ ਉਨ੍ਹਾਂ ਦਾ ਹੋਵੇਗਾ।
ਕਦੋਂ ਪਤਾ ਚਲਣਗੇ ਜੇਤੂ?
ਸ਼ਾਪਿੰਗ ਪਲੇਟਫਾਰਮ ਇਸ ਕਾਨਟੈਸਟ ਦੇ ਜੇਤੂ 10 ਦਸੰਬਰ 2020 ਨੂੰ ਅਨਾਊਂਸ ਕਰੇਗਾ। ਇਸ ਤੋਂ ਇਲਾਵਾ ਸਾਫ ਕੀਤਾ ਗਿਆ ਹੈ ਕਿ ਸਿਰਫ ਉਨ੍ਹਾਂ ਦੇ ਆਰਡਰ ਨੂੰ ਕਾਨਟੈਸਟ ਦਾ ਹਿੱਸਾ ਮੰਨਿਆ ਜਾਵੇਗਾ ਜੋ ਡਿਲਿਵਰੀ ਹੋ ਚੁੱਕੇ ਹਨ। ਭਾਵ ਕਿ ਫੋਨ ਆਰਡਰ ਕਰਨ ਤੋਂ ਬਾਅਦ ਕੈਂਸਲ ਕਰਨ ਵਾਲੇ ਬਾਇਰਸ ਇਸ ਕਾਨਟੈਸਟ ਤੋਂ ਬਾਹਰ ਹੋ ਜਾਣਗੇ। ਦੱਸ ਦੇਈਏ ਕਿ ਬਿਗ ਦੀਵਾਲੀ ਸੇਲ ਦੌਰਾਨ ਹਰੇਕ ਬੈਂਕ ਦੇ ਕਾਰਡਸ ਤੋਂ ਪੇਮੈਂਟ ਕਰਨ ’ਤੇ ਬਾਇਰਸ ਨੂੰ 5 ਫੀਸਦੀ ਦਾ ਕੈਸ਼ਬੈਕ ਮਿਲ ਰਿਹਾ ਹੈ।
ਮਹਿੰਦਰਾ ਭਾਰਤ ’ਚ ਲਾਂਚ ਕਰੇਗੀ 9 ਲੱਖ ਰੁਪਏ ਤੋਂ ਵੀ ਘੱਟ ਕੀਮਤ ’ਚ ਇਲੈਕਟ੍ਰਿਕ ਕਾਰ
NEXT STORY