ਐਪ ਨਾਲ ਰੱਖ ਸਕੋਗੇ ਨਵੀਂ ਮਸਟੈਂਗ 'ਤੇ ਨਜ਼ਰ
ਜਲੰਧਰ- ਅਮਰੀਕੀ ਮਲਟੀਨੈਸ਼ਨਲ ਕੰਪਨੀ ਫੋਰਡ ਦੀ ਮਸਟੈਂਗ ਲੋਕਪ੍ਰਿਅ ਸਪੋਰਟਸ ਕਾਰਾਂ 'ਚੋਂ ਇਕ ਹੈ ਅਤੇ ਕੰਪਨੀ ਨੇ 2018 ਮਸਟੈਂਗ ਨੂੰ ਪੇਸ਼ ਕਰ ਦਿੱਤਾ ਹੈ। ਨਵੀਂ ਮਸਟੈਂਗ ਦੇ ਕਰੰਟ ਡਿਜ਼ਾਈਨ 'ਚ ਕੁਝ ਬਦਲਾਅ ਕਰਦੇ ਹੋਏ ਨਵੀਂ ਲੁੱਕ ਦਿੱਤੀ ਗਈ ਹੈ ਅਤੇ ਇਹ ਪਹਿਲੀ ਨਜ਼ਰੇ ਹੀ ਤੁਹਾਡੇ ਦਿਲ ਨੂੰ ਛੂਹ ਲਵੇਗੀ।
ਡਿਜ਼ਾਈਨ
ਨਵੀਂ ਮਸਟੈਂਗ ਦੇ ਡਿਜ਼ਾਈਨ 'ਚ ਬਹੁਤ ਸਾਰੇ ਅਜਿਹੇ ਬਦਲਾਅ ਕੀਤੇ ਗਏ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ 2018 ਮਸਟੈਂਗ ਹੈ ਜਿਸ ਵਿਚ ਬਹੁਤ ਸਾਰੇ ਲਾਈਟ ਐਡਜਸਟਮੈਂਟਸ ਸ਼ਾਮਲ ਹਨ। ਫਰੰਟ 'ਤੇ ਨਵੇਂ ਹੁਡ ਅਤੇ ਗਰਿੱਲ ਦੀ ਪੇਸ਼ਕਸ਼ ਕੀਤੀ ਗਈ ਹੈ। ਰਿਅਰ 'ਤੇ ਨਵੀਂ ਐੱਲ. ਈ. ਡੀ. ਟੇਲ ਲਾਈਟਸ ਅਤੇ ਐਡਜਸਟਿਡ ਬੰਪਰ ਲੱਗਾ ਹੈ। ਪਾਵਰਫੁੱਲ ਇੰਜਣ ਦੇ ਨਾਲ 4 ਐਗਜਾਸਟ ਪਾਈਪਾਂ ਲੱਗੀਆਂ ਹਨ। ਇਸ ਦੇ ਨਾਲ ਹੀ ਇਸ ਵਾਰ ਨਵੇਂ ਰੰਗ (ਓਰੇਂਜ ਫਿਊਰੀ) ਦੀ ਪੇਸ਼ਕਸ਼ ਕੀਤੀ ਗਈ ਹੈ।
ਇੰਟੀਰੀਅਰ ਦੀ ਗੱਲ ਕਰੀਏ ਤਾਂ 12-ਇੰਚ ਦੀ ਡਿਸਪਲੇ, ਆਲ-ਡਿਜ਼ਾਈਨ ਐੱਲ. ਸੀ. ਡੀ. ਡੈਸ਼ਬੋਰਡ ਸਕਰੀਨ ਖਾਸ ਹੈ। ਡੈਸ਼ਬੋਰਡ ਸਕਰੀਨ ਨੂੰ 3 ਮੋਡਸ (ਨਾਰਮਲ, ਸਪੋਰਟ ਅਤੇ ਟਰੈਕ ਮੋਡਸ) 'ਚ ਕਸਟਮਾਈਜ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨਵੀਂ ਮਸਟੈਂਗ ਨੂੰ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਵਾ ਸਕੋਗੇ।
ਐਪ ਨਾਲ ਕਰ ਸਕਦੇ ਹੋ ਲੋਕੇਟ
ਸਿੰਕ 3 ਇੰਫੋਟੇਨਮੈਂਟ ਸਿਸਟਮ 'ਚ ਹੁਣ ਸਿੰਕ ਕੁਨੈਕਟ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਨਾਲ ਮਸਟੈਂਗ ਦਾ ਮਾਲਕ ਸਮਾਰਟਫੋਨ ਐਪ (ਫੋਰਡਪਾਸ ਐਪ) ਦੀ ਮਦਦ ਨਾਲ ਇਸ ਨੂੰ ਲਾਕ, ਅਨਲਾਕ, ਲੋਕੇਟ ਅਤੇ ਸਟਾਰਟ ਕਰ ਸਕੇਗਾ।
ਪਰਫਾਰਮੈਂਸ ਅਪਗ੍ਰੇਡ
ਮਸਟੈਂਗ ਦੇ ਪਰਫਾਰਮੈਂਸ ਪੈਕੇਟ 'ਚ magnetorheological ਸ਼ਾਕਸ ਲੱਗੇ ਹਨ ਜੋ ਸੜਕ ਬਦਲਣ ਦੇ ਨਾਲ ਡੈਂਪਿੰਗ ਫੋਰਸ ਨੂੰ ਐਡਜਸਟ ਕਰਦੇ ਹਨ। ਸਾਰੇ ਵੇਰੀਅੰਟਸ 'ਚ ਸ਼ਾਕ ਆਬਜ਼ਰਵਰ ਲੱਗੇ ਹਨ। 2018 ਮਸਟੈਂਗ 'ਚ ਨਿਊ ਐਕਟਿਵ ਐਗਜਾਸਟ ਸਿਸਟਮ ਵੀ ਲੱਗਾ ਹੈ।
ਇਸ ਦੇ ਬੇਸ ਵੀ6 ਵੇਰੀਅੰਟ ਦੀ ਥਾਂ 2.3-ਲੀਟਰ ਆਈ4 ਇੰਜਣ ਨੇ ਲੈ ਲਈ ਹੈ। ਇਸ ਦੇ ਨਾਲ ਜ਼ਿਆਦਾ ਪਾਵਰ ਅਤੇ ਟਾਰਕ ਲਈ 5.0-ਲੀਟਰ ਵੀ8 ਇੰਜਣ ਆਪਸ਼ਨ ਉਪਲੱਬਧ ਹੈ। 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਦੋਵੇਂ ਮਾਡਲਸ 'ਚ ਉਪਲੱਬਧ ਹੈ ਅਤੇ ਫੋਰਡ ਦਾ ਨਵਾਂ 10-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਵੀ ਉਪਲੱਬਧ ਹੈ। ਫਿਲਹਾਲ ਇੰਜਣ ਦੀ ਪਾਵਰ (ਹਾਰਸਪਾਵਰ, ਟਾਰਕ, ਟਾਪ ਸਪੀਡ) ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ ਨੂੰ ਇਸ ਸਾਲ ਦੀ ਤੀਜੀ ਤਿਮਾਹੀ 'ਚ ਨਾਰਥ ਅਮਰੀਕਾ 'ਚ ਉਤਾਰਿਆ ਜਾਵੇਗਾ। ਫਿਲਹਾਲ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
6GB ਰੈਮ ਵਾਲਾ Nokia P1 ਸਮਾਰਟਫੋਨ ਹੋਵੇਗਾ ਲਾਂਚ
NEXT STORY