ਜਲੰਧਰ- ਗਰਮੀ ਦੀਆਂ ਛੁੱਟੀਆਂ ਦਾ ਸਮਾਂ ਆ ਗਿਆ ਹੈ ਅਤੇ ਤੁਹਾਡੇ ਬੱਚੇ ਘਰ 'ਚ ਪੁੱਠੀਆਂ-ਸੱਦੀਆਂ ਹਰਕਤਾਂ ਕਰਨ ਲਈ ਹੁਣ ਆਜ਼ਾਦ ਹੋਣਗੇ। ਅਜਿਹੇ 'ਚ ਉਨ੍ਹਾਂ ਨੂੰ ਰੁੱਝੇ ਰੱਖਣ ਲਈ ਕੁਝ ਫਨ ਐਕਟੀਵਿਟੀਜ਼ ਜ਼ਰੂਰੀ ਹੈ। ਅਜਿਹੇ 'ਚ ਕੁਝ ਵੈੱਬਸਾਈਟਾਂ ਤੁਹਾਡੀ ਮਦਦ ਕਰ ਸਕਦੀਆਂ ਹਨ। ਆਓ ਤੁਹਨੂੰ ਅਜਿਹੀਆਂ ਹੀ ਕੁਝ ਫਨ ਐਕਟੀਵਿਟੀ ਵਾਲੀਆਂ ਵੈੱਬਸਾਈਟਸ ਬਾਰੇ ਦੱਸਦੇ ਹਾਂ ਜਿਨ੍ਹਾਂ ਦੀ ਸਰਵਿਸ ਫਰੀ ਹੈ।
ਪ੍ਰਿੰਟੇਬਲ ਬੋਰਡ ਗੇਮਜ਼
ਕੰਪਿਊਟਰ ਅਤੇ ਸਮਾਰਟਫੋਨ ਗੇਮ ਤੋਂ ਪਹਿਲਾਂ ਅਸੀਂ ਸਾਰੇ ਲੂਡੋ, ਸਨੇਕਸ ਅਤੇ ਲੈਡਰਸ ਬੈਟਲਸ਼ਿਪ, ਡਾਮੀਨੋਜ ਅਤੇ ਬੈਕ ਗੈਮਨ ਵਰਗੀਆਂ ਗੇਮਜ਼ ਖੇਡਦੇ ਸੀ। ਇਸ ਗਰਮੀਆਂ ਦੀਆਂ ਛੁੱਟੀਆਂ 'ਚ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹ ਗੇਮ ਦੇ ਸਕਦੇ ਹੋ। ਪ੍ਰਿੰਟੇਬਲ ਬੋਰਡ ਗੇਮਜ਼ 'ਚ ਪੀ.ਡੀ.ਐੱਫ. ਫਾਰਮੇਟ 'ਚ ਅਜਿਹੀਆਂ 39 ਫਰੀ ਗੇਮਜ਼ ਹਨ। ਤੁਸੀਂ ਇਨ੍ਹਾਂ ਸ਼ੀਟਸ ਨੂੰ ਪ੍ਰਿੰਟ ਕਰਕੇ ਅਤੇ ਕਾਰਡ ਬੋਰਡ 'ਤੇ ਪੇਸਟ ਕਰਕੇ ਆਪਣੇ ਬੱਚਿਆਂ ਨੂੰ ਦੇਖ ਸਕਦੇ ਹੋ।
ਵੈੱਬਸਾਈਟਸ : http:www.printableboardgames.net
ਫਰੀ ਕਲਰਿੰਗ ਸ਼ੀਟਸ ਅਤੇ ਡਾਟ-ਟੂ-ਡਾਟ
ਇਸ ਨਾਲ ਤੁਸੀਂ ਵੀ ਵੱਖ-ਵੱਖ ਕੈਟਾਗਰੀਜ਼ ਜਿਵੇਂ ਐਨੀਮਲਸ, ਫਲਾਵਰਜ਼, ਪੀਪਲਸ, ਸਪੋਰਟਸ, ਵ੍ਹੀਕਲਸ, ਆਬਜੈੱਕਟਸ ਅਤੇ ਬਿਲਡਿੰਗਸ ਨਾਲ ਸੰਬੰਧਿਤ ਕਲਰਿੰਗ ਗੇਮ ਡਾਊਨਲੋਡ ਕਰਦੇ ਹੋ। ਬੱਚਿਆਂ ਨੂੰ ਰੰਗ ਭਰਨ, ਪੇਂਟ ਕਰਨ ਅਤੇ ਡਾਟਸ ਜਾਇਨ ਕਰਨ ਲਈ ਦੇ ਸਕਦੇ ਹੋ। ਪੀ.ਡੀ.ਐੱਫ. ਫਾਰਮੇਟ 'ਚ ਤੁਸੀਂ ਬਾਲਗਾਂ ਲਈ ਵੀ ਫਨ ਐਕਟੀਵਿਟੀਜ਼ ਡਾਊਨਲੋਡ ਕਰ ਸਕਦੇ ਹੋ।
ਵੈੱਬਸਾਈਟਸ : children.http:www.freecoloringsheets.net
ਸਟੋਰੀਬੇਰੀਜ਼
ਬੱਚੇ ਸਟੋਰੀ ਪਸੰਦ ਕਰਦੇ ਹਨ ਅਤੇ ਸਟੋਰੀਬੇਰੀਜ਼ ਅਜਿਹੇ ਸਮੇਂ 'ਚ ਤੁਹਾਡੀ ਬਹੁਤ ਮਦਦ ਕਰ ਸਕਦੀ ਹੈ, ਜਦੋਂ ਤੁਹਾਡੇ ਬੱਚੇ ਪਰੀਆਂ ਦੀ ਕਹਾਣੀ ਸੁਣਨ ਦੀ ਜ਼ਿੱਦ ਕਰਨ। ਅਸਲੀਅਤ 'ਚ ਇਸ ਦੀ ਮਦਦ ਨਾਲ ਆਪਣੇ ਬੱਚੇ 'ਚ ਪੜ੍ਹਨ ਦੀ ਆਦਤ ਪਾ ਸਕਦੇ ਹੋ। ਇਥੇ ਹਰ ਉਮਰ ਦੇ ਬੱਚਿਆਂ ਲਈ ਕਈ ਕਈ ਟਾਪਿਕ 'ਤੇ ਕਹਾਣੀਆਂ ਤੁਹਾਨੂੰ ਮਿਲ ਜਾਣਗੀਆਂ।
ਵੈੱਬਸਾਈਟਸ : storyberries.com
ਸਾਇੰਸ ਕਿਡਸ
ਇਸ ਗਰਮੀਆਂ 'ਚ ਤੁਸੀਂ ਆਪਣੇ ਬੱਚੇ ਨੂੰ ਰੋਚਕ ਪ੍ਰਯੋਗਾਂ, ਸਾਇੰਸ ਦੇ ਦਿਲਚਸਪ ਫੈੱਕਟਸ, ਕੁਇੱਜ਼ ਅਤੇ ਵੀਡੀਓ ਦੀ ਦੁਨੀਆ ਦਿਖਾ ਸਕਦੇ ਹੋ। ਸਾਇੰਸ ਕਿਡਸ 'ਤੇ ਉਪਲੱਬਧ ਐਕਸਪੈਰੀਮੈਂਟਸ ਸਰਲ ਅਤੇ ਦਿਲਚਸਪ ਹੈ। ਤੁਸੀਂ ਸਿਰਫ ਸਿਰਕਾ ਅਤੇ ਬੇਕਿੰਗ ਸੋਡੇ ਦੀ ਮਦਦ ਨਾਲ ਜਵਾਲਾਮੁਖੀ ਬਣਾ ਸਕਦੇ ਹੋ, ਬੈਲੂਨ ਦਾ ਸਪੀਕਰ ਬਣਾ ਸਕਦੇ ਹੋ ਅਤੇ ਇਸ ਤਰ੍ਹਾਂ ਦੇ ਕਈ ਰੋਚਕ ਪ੍ਰਯੋਗ ਬੱਚਿਆਂ ਨੂੰ ਸਿਖਾ ਸਕਦੇ ਹੋ।
ਵੈੱਬਸਾਈਟਸ : http:www.sciencekids.co.nz
ਜੋ ਨਾਕਾਸ਼ਿਮਾ
ਪੇਪਰ ਨੂੰ ਮੋੜ ਕੇ ਤਰ੍ਹਾਂ-ਤਰ੍ਹਾਂ ਦੀਆਂ ਸ਼ਕਲਾਂ ਬਣਾਉਣ 'ਚ ਬੱਚਿਆਂ ਦੀ ਬਹੁਤ ਰੁਚੀ ਹੁੰਦੀ ਹੈ। ਇਥੇ 400 ਤੋਂ ਜ਼ਿਆਦਾ ਨਿਰਦੇਸ਼ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਬੱਚਿਆਂ ਨੂੰ ਕਾਗਜ਼
ਨੂੰ ਮੋੜ ਕੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ, ਜਿਵੇਂ ਕਿਸ਼ਤੀ, ਸੱਪ, ਪੈਂਗਵਿਨ ਦੇ ਆਕਾਰ ਦਾ ਬੁਕਮਾਰਕ ਬਣਾਉਣਾ ਸਿਖਾ ਸਕਦੇ ਹੋ।
ਵੈੱਬਸਾਈਟਸ : jonakashima.com.br
ਮਿਸਟਰ ਪ੍ਰਿੰਟੇਬਲਸ
ਇਸ ਵਿਚ ਵੀ ਪੂਰੇ ਪਰਿਵਾਰ ਲਈ ਪ੍ਰੈਜੈੱਕਟਸ ਹੈ। ਇਥੇ ਵੀ ਬੱਚਿਆਂ ਲਈ ਕਈ ਤ੍ਹਾਂ ਦੀ ਐਕਟੀਵਿਟੀਜ਼ ਹੈ। ਇਥੇ ਫਲੈਸ਼ ਕਾਰਡ ਵੀ ਹੁੰਦਾ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਛੋਟੇ ਬੱਚੇ ਨੂੰ ਇੰਗਲਿਸ਼ ਐਲਫਾਬੇਟ, ਕਲਰਜ਼, ਨੰਬਰਜ਼, ਫਲ ਅਤੇ ਸਬਜੀਆਂ ਦੇ ਨਾਂ ਤੋਂ ਜਾਣੂ ਕਰਾ ਸਕਦੇ ਹੋ। ਬੱਚੇ ਨੂੰ ਰੁੱਝੇ ਰੱਖਣ ਅਤੇ ਉਨ੍ਹਾਂ ਦੇ ਨਾਲ ਸਮਾਂ ਬਿਤਾਉਣ ਲਈ ਇਹ ਚੰਗੀ ਵੈੱਬਸਾਈਟ ਹੈ।
ਵੈੱਬਸਾਈਟਸ : mrprintables.com
ਬੈੱਡਟਾਈਮ ਐੱਫ.ਐੱਮ.
ਜੇਕਰ ਤੁਸੀਂ ਚਾਹੁੰਦੇ ਹੋ ਕਿ ਬੱਚਿਆਂ ਦੇ ਨਾਲ ਆਰਾਮ ਕਰੀਏ ਅਤੇ ਕੋਈ ਕਹਾਣੀ ਸੁਣਾਈਏ ਤਾਂ ਬੈੱਡਟਾਈਮ ਐੱਫ.ਐੱਮ. ਤੋਂ ਤੁਹਾਨੂੰ ਕਾਫੀ ਮਦਦ ਮਿਲ ਸਕਦੀ ਹੈ।
ਵੈੱਬਸਾਈਟਸ : bedtime.fm
Facebook ਤਿਅਰ ਕਰ ਰਿਹਾ ਹੈ ਤੁਹਾਡਾ ਸਹਿਯੋਗੀ ਆਇਰਨ ਮੈਨ Jarvis
NEXT STORY