ਮਾਨਸਾ (ਮਿੱਤਲ) : ਸਰਹੱਦੀ ਖੇਤਰਾਂ ਅੰਦਰ ਸਕੂਲਾਂ ਵਿੱਚ ਪੜ੍ਹਾਉਂਦੇ ਦੂਰ-ਦੁਰਾਂਢਿਆਂ ਤੋਂ ਨਿਯੁਕਤ ਹੋਏ ਅਧਿਆਪਕਾਂ ਲਈ ਸਰਕਾਰੀ ਛੁੱਟੀਆਂ ਕੋਈ ਜ਼ਿਆਦਾ ਮਹੱਤਤਾ ਨਹੀਂ ਰੱਖਦੀਆਂ ਕਿਉਂਕਿ ਸਰਕਾਰ ਦੇ ਸਿੱਖਿਆ ਵਿਭਾਗ ਛੁੱਟੀਆਂ ਦੌਰਾਨ ਇਨ੍ਹਾਂ ਅਧਿਆਪਕਾਂ ਦੀ ਸਕੂਲਾਂ ਵਿੱਚ ਡਿਊਟੀ ਲਗਾ ਦਿੰਦਾ ਹੈ। ਜਿਸ ਕਰਕੇ ਇਹ ਆਪਣੇ ਘਰਾਂ ਨੂੰ ਨਹੀਂ ਪਰਤ ਸਕਦੇ। ਹੁਣ ਸ਼ੁੱਕਰਵਾਰ 15 ਅਗਸਤ, ਫਿਰ ਸ਼ਨੀਵਾਰ ਅਤੇ ਫਿਰ ਐਤਵਾਰ ਦੀਆਂ 3 ਛੁੱਟੀਆਂ ਇੱਕਠੀਆਂ ਆ ਰਹੀਆਂ ਹਨ। ਤਰਨ-ਤਾਰਨ, ਅਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਬਟਾਲਾ, ਹੁਸ਼ਿਆਰਪੁਰ ਆਦਿ ਸਰਹੱਦੀ ਖੇਤਰਾਂ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਸ਼ੁੱਕਰਵਾਰ 15 ਅਗਸਤ ਨੂੰ ਵੀ ਸਰਕਾਰੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਆਦੇਸ਼ ਦਿੱਤੇ ਗਏ ਹਨ। ਇਹ ਅਧਿਆਪਕ ਜੋ ਦੂਰ-ਦੁਰਾਂਢਿਆ ਤੋਂ ਇਨ੍ਹਾਂ ਸਰਹੱਦੀ ਖੇਤਰਾਂ ਦੇ ਸਕੂਲਾਂ ਵਿੱਚ ਤਾਇਨਾਤ ਹੋਏ ਹਨ। ਉਹ ਛੁੱਟੀਆਂ ਵਿੱਚ ਆਪਣੇ ਘਰਾਂ ਨੂੰ ਨਹੀਂ ਪਰਤ ਸਕਣਗੇ।
ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੇ ਇੰਚਾਰਜ ਪਰਮਪਾਲ ਕੌਰ ਸਿੱਧੂ ਅਤੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕਿਹਾ ਕਿ ਪਹਿਲੀ ਗੱਲ ਤਾਂ ਸਰਕਾਰ ਨੂੰ ਇਨ੍ਹਾਂ ਅਧਿਆਪਕਾਂ ਦੀ ਉਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਨਿਯੁਕਤੀ ਕਰਨੀ ਬਣਦੀ ਹੈ। ਹੁਣ ਕੁਝ ਛੁੱਟੀਆਂ ਇੱਕਠੀਆਂ ਆਉਣ ਤੇ ਉਨ੍ਹਾਂ ਦੀ ਛੁੱਟੀ ਵਾਲੇ ਦਿਨ ਸਕੂਲ ਜਾਂ ਸਰਕਾਰੀ ਸਮਾਗਮ ਵਿੱਚ ਹਾਜ਼ਰੀ ਲਗਾਉਣਾ ਇੱਕ ਥੋਪਿਆ ਹੋਇਆ ਆਦੇਸ਼ ਹੈ। ਜਿਸ ਨਾਲ ਇਹ ਅਧਿਆਪਕ ਨਾ ਤਾਂ ਛੁੱਟੀਆਂ ਦਾ ਕੋਈ ਲੁਤਫ ਲੈ ਸਕਦੇ ਹਨ ਅਤੇ ਨਾ ਹੀ ਉਹ ਆਪਣੇ ਦੂਰ-ਦੁਰਾਂਢੇ ਘਰਾਂ ਨੂੰ ਪਰਤ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਘਰ ਜਾਣ ਲਈ ਪੂਰਾ ਦਿਨ ਲੱਗ ਜਾਂਦਾ ਹੈ ਅਤੇ ਫਿਰ ਵਾਪਸ ਆਉਣ ਤੇ ਵੀ 1 ਦਿਨ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ 15 ਅਗਸਤ ਦੇ ਦਿਨ ਇਹ ਅਧਿਆਪਕ ਜੋ ਦੂਰ-ਦੁਰਾਂਢਿਆਂ ਤੋਂ ਨਿਯੁਕਤ ਹੋਏ ਹਨ ਤਾਂ ਇਸ ਸਮਾਗਮ ਤੋਂ ਵਿਹਲੇ ਹੋ ਕੇ ਆਪਣੇ ਘਰ ਨਹੀਂ ਪਰਤ ਸਕਣਗੇ। ਅਗਲੇ ਦਿਨ ਜੇਕਰ ਉਹ ਆਪਣੇ ਘਰ ਮੁੜਦੇ ਹਨ ਤਾਂ 1 ਦਿਨ ਬਾਅਦ ਉਨ੍ਹਾਂ ਨੂੰ ਆਪਣੀ ਡਿਊਟੀ ਤੇ ਪਰਤਣਾ ਪਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਅਧਿਆਪਕਾਂ ਪ੍ਰਤੀ ਅਜਿਹੀ ਨੀਤੀ, ਆਦੇਸ਼ ਨਹੀਂ ਰੱਖਣੇ ਚਾਹੀਦੇ। ਉਨ੍ਹਾਂ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜੋ ਵੀ ਅਧਿਆਪਕ ਬਾਰਡਰ ਦੇ ਉਪਰੋਕਤ ਜ਼ਿਲਿ੍ਹਆ ਵਿੱਚ ਮਾਲਵੇ ਦੇ ਲੜਕੇ-ਲੜਕੀਆਂ ਅਧਿਆਪਕ ਹਨ। ਉਨ੍ਹਾਂ ਦੀ ਡਿਊਟੀ 15 ਅਗਸਤ ਵਾਲੇ ਦਿਨ ਨਾ ਲਗਾਈ ਜਾਵੇ ਅਤੇ ਉਨ੍ਹਾਂ ਨੂੰ ਰਿਆਇਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਘਰ ਜਾ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੈਰਿਜ ਪੈਲੇਸ ਦੀ ਆੜ 'ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਚ ਨੌਜਵਾਨ ਦਾ ਕਤਲ!
NEXT STORY