ਜਲੰਧਰ— ਜਿਓਨੀ ਨੇ ਸੋਮਵਾਰ ਨੂੰ ਸਪੇਨ ਦੇ ਬਾਰਸਿਲੋਨਾ 'ਚ ਹੋ ਰਹੇ MWC 2016 ਇਵੈਂਟ 'ਚ ਨਵੇਂ ਐੱਸ8 ਫਲੈਗਸ਼ਿਪ ਡਿਵਾਈਸ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਇਵੈਂਟ 'ਚ ਬ੍ਰਾਂਡ ਦਾ ਨਵਾਂ ਲੋਗੋ ਅਤੇ ਨਵੀਂ ਟੈਗ ਲਾਈਨ 'ਮੇਕ ਸਮਾਇਲਸ' ਨੂੰ ਪੇਸ਼ ਕੀਤਾ ਹੈ। ਜਿਓਨੀ ਐੱਸ8 ਨੂੰ 499 EUR (ਕਰੀਬ 34,000 ਰੁਪਏ) ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ ਜਿਸ ਦੀ ਵਿਕਰੀ ਮਾਰਚ ਦੇ ਅਖੀਰ ਤਕ ਰੋਜ ਗੋਲਡ, ਸਿਲਵਰ ਅਤੇ ਗੋਲਡ ਰੰਗਾਂ 'ਚ ਹੋਵੇਗੀ।
ਇਸ ਸਮਾਰਟਫੋਨ 'ਚ 3ਡੀ ਟੱਚ ਪ੍ਰੈਸ਼ਰ ਸੈਂਸਟਿਵ ਡਿਸਪਲੇ ਦਿੱਤੀ ਗਈ ਹੈ ਜੋ ਇਸ ਸਮਾਰਟਫੋਨ ਦਾ ਸਭ ਤੋਂ ਹਾਈਲਾਈਟ ਫੀਚਰ ਹੈ। ਪ੍ਰੈਸ਼ਰ ਸੈਂਸਟਿਵ ਡਿਸਪਲੇ ਨੂੰ ਪਹਿਲੀ ਵਾਰ ਐਪਲ ਕੰਪਨੀ ਨੇ ਐਪਲ ਵਾਚ 'ਚ ਪੇਸ਼ ਕੀਤਾ ਸੀ ਅਤੇ 3ਡੀ ਟੱਚ ਫੀਚਰ ਆਈਫੋਨ 6ਐੱਸ. ਅਤੇ 6ਐੱਸ. ਪਲੱਸ 'ਚ ਦਿੱਤਾ ਗਈ ਹੈ ਜਿਸ ਤੋਂ ਬਾਅਦ ਬਹੁਤ ਸਾਰੀਆਂ ਕੰਪਨੀਆਂ ਇਸ ਟੈਕਨਾਲੋਜੀ 'ਤੇ ਕੰਮ ਕਰ ਰਹੀਆਂ ਹਨ।
ਜਿਓਨੀ ਮੁਤਾਬਕ, ਐੱਸ8 'ਚ ਲੱਗੀ 3ਡੀ ਟੱਚ 3 ਲੈਵਲ 'ਤੇ ਫੋਰਸ ਨੂੰ ਸਮਰਝਦੀ ਹੈ ਜਿਸ ਵਿਚ ਐਪ ਨੂੰ ਸਿਲੈਕਟ ਕਰਨ ਲਈ ਟੱਚ ਕਰਨਾ, ਐਪ 'ਚ ਪਏ ਕੰਟੈਂਟ ਦੇਖਣ ਲਈ ਟੈਪ ਅਤੇ ਐਪ ਨੂੰ ਰਨ ਕਰਨ ਲਈ ਉਸ ਨੂੰ ਪ੍ਰੈੱਸ ਕਰਨਾ ਆਉਂਦਾ ਹੈ। ਇਸ ਤੋਂ ਇਲਾਵਾ ਇਸ ਦਾ ਹੋਰ ਫੀਚਰ ਲੂਪ ਮੈਟਲ ਡਿਜ਼ਾਈਨ ਹੈ। ਇਹ ਸਮਾਰਟਫੋਨ 4ਜੀ+ਕਨੈਕਟੀਵਿਟੀ ਅਤੇ ਡਿਊਲ ਸਿਮ (ਮਾਈਕ੍ਰੋ ਸਿਮ) ਦੇ ਨਾਲ ਆਏਗਾ। ਇਸ ਤੋਂ ਇਲਾਵਾ ਜਿਓਨੀ ਨੇ ਇਹ ਕਿਹਾ ਹੈ ਕਿ ਐੱਸ8 ਡਿਊਲ ਵਟਸਐਪ ਅਤੇ ਡਿਊਲ ਵੀਚੈਟ ਫੀਚਰਜ਼ ਦੇ ਨਾਲ ਆਏਗਾ ਜਿਸ ਨਾਲ ਯੂਜ਼ਰ ਇਕ ਸਮੇਂ 'ਚ ਦੋ ਵਟਸਐਪ ਅਤੇ ਵੀਚੈਟ ਦੀ ਵਰਤੋਂ ਕਰ ਸਕਣਗੇ।
ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਚੱਲਣ ਵਾਲੇ ਇਸ ਸਮਾਰਟਫੋਨ ਦੇ ਉੱਪਰ ਅਮੀਗੋ 3.2 ਓ.ਐੱਸ. ਸਕਿਨ ਕੰਮ ਕਰਦੀ ਹੈ। ਫੋਨ 'ਚ 64ਜੀ.ਬੀ. ਇਨਬਿਲਟ ਸਟੋਰੇਜ਼, 4ਜੀ.ਬੀ. ਰੈਮ, ਆਕਟੋ-ਕੋਰ ਮੀਡੀਆਟੈੱਕ ਹੇਲਿਓ ਪੀ10 ਪ੍ਰੋਸੈਸਰ ਦਿੱਤਾ ਗਿਆ ਹੈ। ਜਿਓਨੀ ਐੱਸ8 'ਚ f/1.8 ਅਪਰਚਰ ਵਾਲਾ 16MP ਰਿਅਰ ਕੈਮਰਾ, ਪੀ.ਡੀ.ਐਫ. ਲੇਜ਼ਰ ਆਟੋਫੋਕਸ ਅਤੇ ਐੱਲ.ਈ.ਡੀ. ਫਲੈਸ਼ ਦਿੱਤੀ ਗਈ ਹੈ ਇਸ ਦੇ ਨਾਲ ਹੀ 8MP ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਇਸ ਵਿਚ 3,000m1h ਦੀ ਬੈਟਰੀ ਦਿੱਤੀ ਗਈ ਹੈ। ਐੱਸ8 ਦਾ ਭਾਰ 148 ਗ੍ਰਾਮ ਹੈ ਅਤੇ ਹੋਮ ਬਟਨ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
ਸੰਸਾਰ ਦਾ ਪਹਿਲਾ ਸਮਾਰਟਫੋਨ, ਜਿਸ ਵਿਚ ਹੈ ਥਰਮਲ ਕੈਮਰਾ
NEXT STORY