ਨਵੀਂ ਦਿੱਲੀ (ਭਾਸ਼ਾ) - ਸੈਮੀਕੰਡਕਟਰ ਦੇ ਮਾਮਲੇ ’ਚ ਆਤਮਨਿਰਭਰ ਬਣਨ ਲਈ ਭਾਰਤ ਨੇ ਵੱਡੀ ਛਾਲ ਮਾਰੀ ਹੈ। ਦੇਸ਼ ’ਚ 23 ਚਿੱਪ ਡਿਜ਼ਾਈਨ ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਦੱਸਿਆ ਕਿ ਡਿਜ਼ਾਈਨ ਲਿੰਕਡ ਇਨਸੈਂਟਿਵ (ਡੀ. ਐੱਲ. ਆਈ.) ਯੋਜਨਾ ਤਹਿਤ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਜਾਰੀ ਕੀਤੇ ਨਵੇਂ ਨਿਯਮ, ਜਾਣੋ ਕਿੰਨੀ ਹੋਵੇਗੀ ਫ਼ੀਸ
ਇਸ ਯੋਜਨਾ ਤਹਿਤ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਲੈ ਕੇ ਬਿਜਲੀ ਮੀਟਰ ਤੱਕ ’ਚ ਵਰਤੀਆਂ ਜਾਣ ਵਾਲੀਆਂ ਚਿੱਪਾਂ ਭਾਰਤ ’ਚ ਬਣਨਗੀਆਂ। ਇਸ ਦੇ ਲਈ ਘਰੇਲੂ ਸਟਾਰਟ-ਅੱਪ ਅਤੇ ਐੱਮ. ਐੱਸ. ਐੱਮ. ਈ. ਨੂੰ ਸਹਾਇਤਾ ਦਿੱਤੀ ਜਾਵੇਗੀ।
ਸਰਕਾਰ ਵੱਲੋਂ ਜਿਨ੍ਹਾਂ ਭਾਰਤੀ ਕੰਪਨੀਆਂ ਨੂੰ ਸਮਰਥਨ ਮਿਲਿਆ ਹੈ, ਉਨ੍ਹਾਂ ’ਚ ਵਰਵਸੈਮੀ ਮਾਈਕ੍ਰੋਇਲੈਕਟ੍ਰਾਨਿਕਸ ਨਾਂ ਦੀ ਇਕ ਕੰਪਨੀ ਵੀ ਸ਼ਾਮਲ ਹੈ। ਇਹ ਬੈਂਗਲੁਰੂ ਬੇਸਡ ਫੈਬਲੇਸ ਸੈਮੀਕੰਡਕਟਰ ਕੰਪਨੀ ਹੈ। ਫੈਬਲੇਸ ਕੰਪਨੀ ਦਾ ਮਤਲਬ ਹੈ ਕਿ ਇਹ ਸੈਮੀਕੰਡਕਟਰ ਚਿੱਪਾਂ ਦਾ ਡਿਜ਼ਾਈਨ ਅਤੇ ਡਿਵੈਲਪਮੈਂਟ ਕਰਦੀ ਹੈ ਪਰ ਚਿੱਪਾਂ ਦੀ ਮੈਨੂਫੈਕਚਰਿੰਗ ਥਰਡ-ਪਾਰਟੀ ਤੋਂ ਕਰਵਾਉਂਦੀ ਹੈ। ਭਾਵ, ਕੰਪਨੀ ਖੁਦ ਮੈਨੂਫੈਕਚਰਿੰਗ ਯੂਨਿਟ ਨਹੀਂ ਚਲਾਉਂਦੀ, ਸਗੋਂ ਇਨੋਵੇਸ਼ਨ ਅਤੇ ਡਿਜ਼ਾਈਨ ’ਤੇ ਫੋਕਸ ਕਰਦੀ ਹੈ।
ਇਹ ਵੀ ਪੜ੍ਹੋ : ਤਨਖਾਹਦਾਰ ਟੈਕਸਦਾਤਾਵਾਂ ਨੂੰ ਵੱਡੀ ਰਾਹਤ, ਹੁਣ 4 ਲੱਖ ਰੁਪਏ ਤੱਕ ਦੀ ਤਨਖਾਹ 'ਤੇ ਕੋਈ Perquisites ਟੈਕਸ ਨਹੀਂ ਲੱਗੇਗਾ
ਕੰਪਨੀ ਕਈ ਤਰ੍ਹਾਂ ਦੇ ਸੈਮੀਕੰਡਕਟਰ ਨਾਲ ਬਣਨ ਵਾਲੇ ਇੰਟੀਗਰੇਟਿਡ ਸਰਕਿਟਸ (ਆਈ. ਸੀਜ਼) ਬਣਾ ਰਹੀ ਹੈ, ਜੋ ਵੱਖ-ਵੱਖ ਸੈਕਟਰਾਂ ’ਚ ਕੰਮ ਆਉਣਗੇ। ਵੇਟਿੰਗ ਸਕੇਲ ਅਤੇ ਬ੍ਰਿਜ ਸੈਂਸਰ ਲਈ, ਸਮਾਰਟ ਐਨਰਜੀ ਮੀਟਰਿੰਗ ਲਈ, ਪੱਖਿਆਂ ਵਰਗੇ ਯੰਤਰਾਂ ਲਈ ਛੋਟੀਆਂ ਮੋਟਰਾਂ ਲਈ, ਈ. ਵੀ., ਡਰੋਨ ਅਤੇ ਇੰਡਸਟਰੀਅਲ ਆਟੋਮੇਸ਼ਨ ਲਈ, ਏਅਰੋਸਪੇਸ ਅਤੇ ਏਵਿਓਨਿਕਸ ਲਈ ਡਾਟਾ ਇਕਵਿਜ਼ਿਸ਼ਨ ਤੱਕ ਇੰਜੀਨੀਅਰਿੰਗ ਸੈਂਪਲਿੰਗ ਚੱਲ ਰਹੀ ਹੈ।
ਇਹ ਵੀ ਪੜ੍ਹੋ : ਹੈਂ! 30 ਰੁਪਏ ਵਾਪਸ ਕਰਨ ਲਈ ਸਰਕਾਰ ਨੇ ਖਰਚ ਕਰ ਦਿੱਤੇ 44 ਰੁਪਏ
ਭਾਰਤ ’ਚ ਗਲੋਬਲ ਸੈਮੀਕੰਡਕਟਰ ਲੀਡਰ ਬਣਨ ਦੀ ਸਮਰੱਥਾ
ਕੰਪਨੀ ਦੇ ਫਾਊਂਡਰ ਅਤੇ ਸੀ. ਈ. ਓ. ਰਾਕੇਸ਼ ਮਲਿਕ ਦਾ ਕਹਿਣਾ ਹੈ ਕਿ ਇਹ ਇਨੋਵੇਸ਼ਨਜ਼ ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਲਈ ਮੀਲ ਦਾ ਪੱਥਰ ਸਾਬਤ ਹੋਣਗੇ। ਜਦੋਂ ਅਸੀਂ ਸਟਰੈਟੇਜਿਕ ਅਤੇ ਕੰਜ਼ਿਊਮਰ ਮਾਰਕੀਟਸ ਲਈ ਹਾਈ-ਪ੍ਰਫਾਰਮੈਂਸ, ਮੇਡ-ਇਨ-ਇੰਡੀਆ ਆਈ. ਸੀਜ਼ ਬਣਾਵਾਂਗੇ, ਤਾਂ ਨਾ ਸਿਰਫ ਦਰਾਮਦ ’ਤੇ ਨਿਰਭਰਤਾ ਘੱਟ ਹੋਵੇਗੀ, ਸਗੋਂ ਭਾਰਤ ਦੁਨੀਆ ਨੂੰ ਵਿਖਾ ਸਕੇਗਾ ਕਿ ਉਹ ਗਲੋਬਲ ਸੈਮੀਕੰਡਕਟਰ ਇੰਡਸਟਰੀ ’ਚ ਲੀਡਰ ਬਣਨ ਦੀ ਸਮਰੱਥਾ ਰੱਖਦਾ ਹੈ।
ਇਹ ਵੀ ਪੜ੍ਹੋ : ਟ੍ਰੇਨ 'ਚ ਜ਼ਿਆਦਾ ਸਾਮਾਨ ਲਿਜਾਣ 'ਤੇ ਦੇਣੇ ਪੈਣਗੇ ਵਾਧੂ ਪੈਸੇ ! ਰੇਲ ਮੰਤਰੀ ਨੇ ਦੱਸੀ ਇਕ-ਇਕ ਗੱਲ
ਭਾਰਤ ਦੀ ਸੈਮੀਕੰਡਕਟਰ ਯੋਜਨਾ
ਕੇਂਦਰ ਸਰਕਾਰ ਦਾ ਹਾਲੀਆ ਕਦਮ ਵੱਡੀ ਚਿੱਪਮੇਕਿੰਗ ਯੋਜਨਾ ਦਾ ਹਿੱਸਾ ਹੈ, ਜਿਸ ’ਚ ਉਤਪਾਦਨ ਅਤੇ ਡਿਜ਼ਾਈਨ ਦੋਹਾਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਕੈਬਨਿਟ ਨੇ 4 ਹੋਰ ਸੈਮੀਕੰਡਕਟਰ ਮੈਨੂਫੈਕਚਰਿੰਗ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ ’ਚੋਂ 2 ਪ੍ਰਾਜੈਕਟ ਓਡਿਸ਼ਾ ’ਚ ਹੋਣਗੇ, ਜਦੋਂ ਕਿ ਆਂਧਰਾ ਪ੍ਰਦੇਸ਼ ਅਤੇ ਪੰਜਾਬ ’ਚ ਇਕ-ਇਕ ਯੂਨਿਟ ਲੱਗਣਗੇ। ਇਸ ਦੇ ਨਾਲ ਹੀ 6 ਸੂਬਿਆਂ ’ਚ 1.6 ਲੱਖ ਕਰੋਡ਼ ਰੁਪਏ ਦੇ ਕੁੱਲ ਨਿਵੇਸ਼ ਨਾਲ 10 ਸੈਮੀਕੰਡਕਟਰ ਪ੍ਰਾਜੈਕਟ ਲਾਏ ਜਾਣਗੇ। ਇਨ੍ਹਾਂ ਪ੍ਰਾਜੈਕਟਾਂ ਨਾਲ ਹਜ਼ਾਰਾਂ ਨੌਕਰੀਆਂ ਦੀ ਸਿਰਜਣਾ ਹੋਣ ਦੀ ਉਮੀਦ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੇਬੀ ਦੇ 3 ਨਵੇਂ ਕਾਰਜਕਾਰੀ ਨਿਰਦੇਸ਼ਕਾਂ ਨੇ ਸੰਭਾਲਿਆ ਚਾਰਜ
NEXT STORY