ਆਟੋ ਡੈਸਕ: ਜੇਕਰ ਤੁਸੀਂ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਕੋਲ 31 ਦਸੰਬਰ ਤੱਕ ਦਾ ਬਹੁਤ ਹੀ ਸ਼ਾਨਦਾਰ ਮੌਕਾ ਹੈ। ਦੇਸ਼ ਦੀਆਂ ਲਗਭਗ ਸਾਰੀਆਂ ਵੱਡੀਆਂ ਕਾਰ ਕੰਪਨੀਆਂ ਆਪਣਾ ਸਟਾਕ ਖਾਲੀ ਕਰਨ ਲਈ ਭਾਰੀ ਡਿਸਕਾਊਂਟ ਦੇ ਰਹੀਆਂ ਹਨ। ਇਸ ਈਅਰ-ਐਂਡ ਸੇਲ ਵਿੱਚ ਹੈਚਬੈਕ, ਸੇਡਾਨ ਅਤੇ SUV ਕਾਰਾਂ 'ਤੇ ਗਾਹਕਾਂ ਨੂੰ ਲੱਖਾਂ ਰੁਪਏ ਬਚਾਉਣ ਦਾ ਮੌਕਾ ਮਿਲ ਰਿਹਾ ਹੈ।
ਮਹਿੰਦਰਾ ਦੀਆਂ ਕਾਰਾਂ 'ਤੇ ਸਭ ਤੋਂ ਵੱਡੀ ਬਚਤ
ਮਹਿੰਦਰਾ ਆਪਣੀਆਂ ਕਾਰਾਂ 'ਤੇ ਬੰਪਰ ਆਫਰ ਦੇ ਰਹੀ ਹੈ। ਸਭ ਤੋਂ ਵੱਧ ਫਾਇਦਾ XUV400 'ਤੇ ਮਿਲ ਰਿਹਾ ਹੈ, ਜਿੱਥੇ ਗਾਹਕ 4,45,000 ਰੁਪਏ ਤੱਕ ਦੀ ਬਚਤ ਕਰ ਸਕਦੇ ਹਨ। ਇਸ ਤੋਂ ਇਲਾਵਾ XUV700 'ਤੇ 1,55,600 ਰੁਪਏ, ਸਕੋਰਪੀਓ ਕਲਾਸਿਕ 'ਤੇ 1,40,000 ਰੁਪਏ ਅਤੇ ਥਾਰ ਰੌਕਸ 'ਤੇ 1,20,000 ਰੁਪਏ ਤੱਕ ਦੇ ਫਾਇਦੇ ਦਿੱਤੇ ਜਾ ਰਹੇ ਹਨ। ਇਹਨਾਂ ਆਫਰਾਂ ਵਿੱਚ ਕੈਸ਼ ਡਿਸਕਾਊਂਟ ਅਤੇ ਐਕਸਚੇਂਜ ਬੋਨਸ ਵਰਗੀਆਂ ਸਹੂਲਤਾਂ ਸ਼ਾਮਲ ਹਨ।
ਮਾਰੂਤੀ ਅਤੇ ਟਾਟਾ ਦੇ ਧਮਾਕੇਦਾਰ ਆਫਰ
ਮਾਰੂਤੀ ਸੁਜ਼ੂਕੀ ਦੀਆਂ ਕਾਰਾਂ 'ਤੇ ਵੀ ਭਾਰੀ ਛੋਟ ਮਿਲ ਰਹੀ ਹੈ। ਗ੍ਰੈਂਡ ਵਿਟਾਰਾ ਦੇ ਸਟ੍ਰੌਂਗ ਹਾਈਬ੍ਰਿਡ ਵਰਜ਼ਨ 'ਤੇ ਸਭ ਤੋਂ ਜ਼ਿਆਦਾ 2.03 ਲੱਖ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਟਾਟਾ ਮੋਟਰਜ਼ ਵੱਲੋਂ ਆਪਣੀ ਪ੍ਰਸਿੱਧ SUV ਹੈਰੀਅਰ ਅਤੇ ਸਫਾਰੀ 'ਤੇ 1 ਲੱਖ ਰੁਪਏ ਅਤੇ ਨੈਕਸਨ 'ਤੇ 50,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।
ਕੀਆ ਅਤੇ ਹੁੰਡਈ ਵੀ ਨਹੀਂ ਪਿੱਛੇ
ਕੀਆ ਇੰਡੀਆ ਨੇ 'ਇੰਸਪਾਇਰਿੰਗ ਦਸੰਬਰ' ਮੁਹਿੰਮ ਤਹਿਤ ਚੁਣਿੰਦਾ ਮਾਡਲਾਂ 'ਤੇ 3.65 ਲੱਖ ਰੁਪਏ ਤੱਕ ਦਾ ਫਾਇਦਾ ਦੇਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਹੁੰਡਈ ਦੀਆਂ ਕਾਰਾਂ 'ਤੇ ਵੀ 1 ਲੱਖ ਰੁਪਏ ਤੋਂ ਵੱਧ ਦੀ ਛੋਟ ਮਿਲ ਰਹੀ ਹੈ, ਜਿਸ ਵਿੱਚ hundai i20 'ਤੇ 1.68 ਲੱਖ ਰੁਪਏ ਤੱਕ ਦੀ ਕੁੱਲ ਬਚਤ ਸ਼ਾਮਲ ਹੈ। ਜ਼ਿਕਰਯੋਗ ਹੈ ਇਹ ਸਾਰੇ ਆਫਰ ਸਟਾਕ ਦੀ ਉਪਲਬਧਤਾ, ਸ਼ਹਿਰ ਅਤੇ ਡੀਲਰਸ਼ਿਪ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੇ ਹਨ। ਇਸ ਲਈ ਆਪਣੀ ਮਨਪਸੰਦ ਕਾਰ ਖਰੀਦਣ ਤੋਂ ਪਹਿਲਾਂ ਨਜ਼ਦੀਕੀ ਸ਼ੋਰੂਮ 'ਤੇ ਜਾ ਕੇ ਪੂਰੀ ਜਾਣਕਾਰੀ ਜ਼ਰੂਰ ਲਵੋ।
iPhone ਖਰੀਦਣ ਤੋਂ ਪਹਿਲਾਂ ਸਾਵਧਾਨ ! ਇਸ 'ਕੋਡ' ਨਾਲ ਖੁੱਲ੍ਹੇਗੀ ਫੋਨ ਦੀ ਪੋਲ, ਇੰਝ ਕਰੋ ਅਸਲੀ-ਨਕਲੀ ਦੀ ਪਛਾਣ
NEXT STORY