ਜਲੰਧਰ— ਇੰਟਰਨੈੱਟ ਦੀ ਦਿੱਗਜ ਕੰਪਨੀ ਗੂਗਲ ਨੇ ਹੁਣ ਆਪਣੇ ਸਰਚ ਇੰਜਣ 'ਚ Animal Sounds ਨਾਂ ਨਾਲ ਨਵੀਂ ਫੀਚਰ ਜੋੜਿਆ ਹੈ। ਜਿਸ ਤਹਿਤ ਮਾਂ-ਬਾਪ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਸਮੇਂ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਅਤੇ ਪਸ਼ੂ-ਪੰਛੀਆਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਉਨ੍ਹਾਂ ਦੀਆਂ ਅਸਲੀ ਆਵਾਜ਼ਾਂ ਨੂੰ ਵੀ ਸੁਣ ਸਕਦੇ ਹਨ।
ਗੂਗਲ ਦਾ ਇਹ ਐਨੀਮਲ ਸਾਊਂਡਸ ਫੀਚਰ ਡੈਸਕਟਾਪ ਅਤੇ ਸਮਾਰਟਫੋ ਦੋਵਾਂ 'ਤੇ ਦਿੱਤਾ ਗਿਆ ਹੈ। ਗੂਗਲ ਸਰਚ ਮੋਬਾਇਲ ਐਪ 'ਚ ਤੁਸੀਂ ਐਨੀਮਲ ਸਾਊਂਡਸ ਸਰਚ ਕਰਕੇ ਇਸ ਫੀਚਰ ਦੀ ਵਰਤੋਂ ਕਰ ਸਕਦੇ ਹੋ। ਇਨ੍ਹਾਂ 'ਚ ਬਾਂਦਰ, ਬਿੱਲੀ, ਗਾਂ, ਕੁੱਤਾ, ਹਾਥੀ, ਘੋੜਾ, ਸ਼ੇਰ, ਹਿਰਨ, ਉੱਲੂ, ਸੂਰ, ਰਕੂਨ, ਮੁਰਗਾ, ਭੇਡ, ਕਛੂਆ ਅਤੇ ਜ਼ੈਬਰਾ ਆਦਿ ਸ਼ਾਮਲ ਹਨ।
ਐਮਾਜ਼ਾਨ ਅਗਲੇ ਹਫਤੇ ਲਾਂਚ ਕਰੇਗੀ ਨਵੀਂ ਡਿਵਾਈਸ
NEXT STORY