ਗੈਜੇਟ ਡੈਸਕ : ਪ੍ਰੀਮੀਅਮ ਇਲੈਕਟ੍ਰਿਕ ਵਾਹਨਾਂ ਦੇ ਸ਼ੌਕੀਨਾਂ ਲਈ ਇੱਕ ਚੰਗੀ ਖ਼ਬਰ ਹੈ। ਕੀਵੇ ਇੰਡੀਆ ਨੇ ਭਾਰਤੀ ਬਾਜ਼ਾਰ ਵਿੱਚ ਆਪਣਾ ਨਵਾਂ ਫਲੈਗਸ਼ਿਪ ਇਲੈਕਟ੍ਰਿਕ ਸਕੂਟਰ Hypevolt-R ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਕੂਟਰ ਸ਼ਾਨਦਾਰ ਪ੍ਰਦਰਸ਼ਨ, ਐਡਵਾਂਸ ਟੈਕਨਾਲੋਜੀ ਅਤੇ ਆਧੁਨਿਕ ਸੁਰੱਖਿਆ ਫੀਚਰਾਂ ਨਾਲ ਲੈਸ ਹੈ, ਜੋ ਬਾਜ਼ਾਰ ਵਿੱਚ ਮੌਜੂਦ ਓਲਾ ਅਤੇ ਐਥਰ ਵਰਗੇ ਦਿੱਗਜਾਂ ਦਾ ਮੁਕਾਬਲਾ ਕਰੇਗਾ। ਇਸ ਸਕੂਟਰ ਵਿੱਚ 5.04 kWh ਦੀ ਡਿਊਲ ਰਿਮੂਵੇਬਲ ਬੈਟਰੀ ਦਿੱਤੀ ਗਈ ਹੈ। ਕੰਪਨੀ ਮੁਤਾਬਕ ਇਹ ਇੱਕ ਵਾਰ ਫੁੱਲ ਚਾਰਜ ਹੋਣ 'ਤੇ 180 ਕਿਲੋਮੀਟਰ ਦੀ ਰੇਂਜ ਦਿੰਦਾ ਹੈ। ਰਫਤਾਰ ਦੇ ਮਾਮਲੇ ਵਿੱਚ ਵੀ ਇਹ ਕਾਫੀ ਅੱਗੇ ਹੈ; ਇਹ ਸਿਰਫ 2.3 ਸਕਿੰਟਾਂ ਵਿੱਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ ਅਤੇ ਇਸਦੀ ਟੌਪ ਸਪੀਡ 115 ਕਿਲੋਮੀਟਰ ਪ੍ਰਤੀ ਘੰਟਾ ਹੈ।
Hypevolt-R ਕਈ ਹਾਈ-ਟੈਕ ਫੀਚਰਾਂ ਨਾਲ ਲੈਸ ਹੈ, ਜਿਸ ਵਿੱਚ ਡਿਊਲ-ਚੈਨਲ ABS, ਟ੍ਰੈਕਸ਼ਨ ਕੰਟਰੋਲ ਸਿਸਟਮ (TCS), ਹਿੱਲ ਹੋਲਡ ਕੰਟਰੋਲ, ਅਤੇ ਬਲਾਈਂਡ ਸਪਾਟ ਡਿਟੈਕਸ਼ਨ ਵਰਗੇ ਸੁਰੱਖਿਆ ਫੀਚਰ ਸ਼ਾਮਲ ਹਨ। ਇਸ ਤੋਂ ਇਲਾਵਾ, ਸਕੂਟਰ ਵਿੱਚ 5-ਇੰਚ ਦੀ TFT ਡਿਜੀਟਲ ਡਿਸਪਲੇ, ਬਲੂਟੁੱਥ ਕਨੈਕਟੀਵਿਟੀ, OTA ਅਪਡੇਟਸ ਅਤੇ USB ਚਾਰਜਿੰਗ ਪੋਰਟ ਵਰਗੀਆਂ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ। ਭਾਰਤ ਵਿੱਚ Keeway Hypevolt-R ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 1.99 ਲੱਖ ਰੁਪਏ ਰੱਖੀ ਗਈ ਹੈ। ਇਛੁੱਕ ਗਾਹਕ ਇਸਨੂੰ ਕੰਪਨੀ ਦੀ ਵੈੱਬਸਾਈਟ ਜਾਂ ਡੀਲਰਸ਼ਿਪ 'ਤੇ 5,000 ਹਜ਼ਾਰ ਦੀ ਟੋਕਨ ਰਾਸ਼ੀ ਦੇ ਕੇ ਬੁੱਕ ਕਰ ਸਕਦੇ ਹਨ। ਇਹ ਸਕੂਟਰ ਦੋ ਰੰਗਾਂ — ਕ੍ਰਿਸਟਲ ਵ੍ਹਾਈਟ ਅਤੇ ਪਲੈਟੀਨਮ ਗ੍ਰੇਅ ਵਿੱਚ ਉਪਲਬਧ ਹੋਵੇਗਾ। ਇਸ ਸਕੂਟਰ ਦੀ ਬੈਟਰੀ ਨੂੰ ਆਨ-ਬੋਰਡ ਚਾਰਜਰ ਦੀ ਮਦਦ ਨਾਲ ਸਿਰਫ 3 ਘੰਟਿਆਂ ਵਿੱਚ 0 ਤੋਂ 80% ਤੱਕ ਚਾਰਜ ਕੀਤਾ ਜਾ ਸਕਦਾ ਹੈ। 14-ਇੰਚ ਦੇ ਅਲੌਏ ਵ੍ਹੀਲਜ਼ ਤੇ ਮਜ਼ਬੂਤ ਸਟੀਲ ਕੇਜ ਫਰੇਮ ਇਸਨੂੰ ਸੜਕ 'ਤੇ ਚੰਗੀ ਪਕੜ ਅਤੇ ਮਜ਼ਬੂਤੀ ਪ੍ਰਦਾਨ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Fake websites ਕਰ ਰਹੀਆਂ ਤੁਹਾਡਾ ਖਾਤਾ ਖਾਲੀ ! ਜਾਣੋ ਪਛਾਨਣ ਦਾ ਤਰੀਕਾ
NEXT STORY