ਗੈਜੇਟ ਡੈਸਕ– ਕੋਰੋਨਾਵਾਇਰਸ ਨੇ ਟੈਕਨਾਲੋਜੀ ਕੰਪਨੀਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਫੇਸਬੁੱਕ ਦੁਆਰਾ ਆਪਣੀ F8 ਡਿਵੈਲਪਰ ਕਾਨਫਰੰਸ ਨੂੰ ਰੱਦ ਕਰਨ ਤੋਂ ਬਾਅਦ ਹੁਣ ਗੂਗਲ ਨੇ ਵੀ ਆਪਣੀ I/O 2020 ਡਿਵੈਲਪਰ ਕਾਨਫਰੰਸ ਨੂੰ ਰੱਦ ਕਰ ਦਿੱਤਾ ਹੈ। ਕੰਪਨੀ ਨੇ ਈਮੇਲ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਹ ਈਵੈਂਟ 12 ਤੋਂ 14 ਮਈ ਨੂੰ ਆਯੋਜਿਤ ਹੋਣ ਵਾਲਾ ਸੀ ਪਰ ਕੋਰੋਨਾਵਾਇਰਸ ਦੇ ਡਰ ਕਾਰਨ ਇਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– ਕੋਰੋਨਾਵਾਇਰਸ ਦਾ ਖੌਫ, ਰੱਦ ਹੋਇਆ ਸਭ ਤੋਂ ਵੱਡਾ ਮੋਬਾਇਲ ਟ੍ਰੇਡ ਸ਼ੋਅ MWC 2020
ਗੂਗਲ ਦਾ ਬਿਆਨ
ਗੂਗਲ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਕੋਰੋਨਵਾਇਰਸ (COVID-19) ਨੂੰ ਲੈ ਕੇ WHO ਅਤੇ ਹੋਰ ਹੈਲਥ ਅਥਾਰਿਟੀਜ਼ ਨੇ ਜੋ ਗਾਈਡੈਂਸ ਦਿੱਤੀ ਹੈ, ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਅਸੀਂ ਗੂਗਲ I/O ਈਵੈਂਟ ਨੂੰ ਰੱਦ ਕਰ ਦਿੱਤਾ ਹੈ। ਆਉਣ ਵਾਲੇ ਹਫਤਿਆਂ ’ਚ ਅਸੀਂ ਹੋਰ ਤਰੀਕਿਆਂ ਦੀ ਭਾਲ ਕਰਾਂਗੇ ਜਿਸ ਨਾਲ ਡਿਵੈਲਪਰ ਕਮਿਊਨਿਟੀ ਦੇ ਨਾਲ ਕੁਨੈਕਟ ਕੀਤਾ ਜਾ ਸਕੇ। ਫਿਲਹਾਲ ਗੂਗਲ ਦੇ ਇਸ ਈਵੈਂਟ ’ਚ ਕੀ ਕੁਝ ਹੋਣ ਵਾਲਾ ਸੀ ਇਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ– ਕੋਰੋਨਾਵਾਇਰਸ ਦੇ ਡਰ ਕਾਰਨ ਫੇਸਬੁੱਕ ਨੇ ਰੱਦ ਕੀਤਾ ਸਾਲਾਨਾ F8 ਕਾਨਫਰੰਸ ਸੰਮੇਲਨ
ਕੰਪਨੀ ਰਿਫੰਡ ਕਰ ਦੇਵੇਗੀ ਪੈਸੇ
ਗੂਗਲ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਈਵੈਂਟ ’ਚ ਪਹੁੰਚਣ ਲਈ ਟਿਕਟਾਂ ਖਰੀਦੀਆਂ ਸਨ ਉਨ੍ਹਾਂ ਨੂੰ ਪੈਸੇ ਰਿਫੰਡ ਕਰ ਦਿੱਤੇ ਜਾਣਗੇ। ਦੱਸ ਦੇਈਏ ਕਿ 2008 ਤੋਂ ਇਹ ਈਵੈਂਟ ਹਰ ਸਾਲ ਲਗਾਤਾਰ ਚੱਲ ਰਿਹਾ ਹੈ ਪਰ ਕੋਰੋਨਾਵਾਇਰਸ ਕਾਰਨ ਇਸ ਨੂੰ ਇਸ ਵਾਰ ਰੋਕਿਆ ਗਿਆ ਹੈ। ਇਸ ਵਿਚ ਅਨੁਮਾਨਿਤ 5,000 ਲੋਕ ਪਹੁੰਚਣ ਵਾਲੇ ਸਨ ਅਤੇ ਇਸ ਵਿਚ ਗੂਗਲ ਨੇ ਡਿਵੈਲਪਰਾਂ ਲਈ ਲੇਟੈਸਟ ਟੂਲਸ ਦਾ ਐਲਾਨ ਕਰਨਾ ਸੀ।
ਇਹ ਵੀ ਪੜ੍ਹੋ– ਕੋਰੋਨਾਵਾਇਰਸ ਕਾਰਨ ਰੱਦ ਹੋਇਾ ਦੁਨੀਆ ਦਾ ਸਭ ਤੋਂ ਵੱਡਾ ਮੋਟਰ-ਸ਼ੋਅ
ਵਟਸਐਪ ਯੂਜ਼ਰਸ ਲਈ ਖੁਸ਼ਖਬਰੀ, ਜਲਦ ਇਹ ਫੀਚਰ ਹੋ ਸਕਦੈ ਰੋਲ ਆਊਟ
NEXT STORY