ਗੈਜੇਟ ਡੈਸਕ– ਚੀਨ ਤੋਂ ਬਾਅਦ ਦੁਨੀਆ ਭਰ ’ਚ ਫੈਲ ਰਹੇ ਕੋਰੋਨਾ ਵਾਇਰਸ ਦੇ ਖਤਰੇ ਦਾ ਅਸਰ ਟੈਕਨਾਲੋਜੀ ਇੰਡਸਟਰੀ ’ਤੇ ਵੀ ਮੰਡਰਾ ਰਿਹਾ ਹੈ। ਇਸ ਵਾਇਰਸ ਕਾਰਨ ਬਾਰਸੀਲੋਨਾ ’ਚ ਹੋਣ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਟੈੱਕ ਈਵੈਂਟ MWC 2020 ਵੀ ਰੱਦ ਕਰਨਾ ਪੈ ਗਿਆ ਹੈ। MWC (ਮੋਬਾਇਲ ਵਰਲਡ ਕਾਂਗਰਸ) ਈਵੈਂਟ 24 ਫਰਵਰੀ ਤੋਂ 27 ਫਰਵਰੀ ਤਕ ਆਯੋਜਿਤ ਹੋਣਾ ਸੀ। ਦਰਅਸਲ ਕੋਰੋਨਾਵਾਇਰਸ ਦੇ ਖਤਰੇ ਕਾਰਨ ਇਸ ਈਵੈਂਟ ’ਚ ਇਕ ਤੋਂ ਬਾਅਦ ਇਕ ਕਈ ਦਿੱਗਜ ਕੰਪਨੀਆਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ GSM ਐਸੋਸੀਏਸ਼ਨ ਨੇ ਇਸ ਸਾਲ ਦੇ ਈਵੈਂਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਕੀ ਹੈ MWC
MWC ਦਾ ਆਯੋਜਨ ਹਰ ਸਾਲ ਫਰਵਰੀ ’ਚ ਸਪੇਨ ਦੇ ਬਾਰਸੀਲੋਨਾ ’ਚ ਹੁੰਦਾ ਹੈ। ਇਹ ਦੁਨੀਆ ’ਚ ਟੈਕਨਾਲੋਜੀ ਸੈਕਟਰ ਦਾ ਸਭ ਤੋਂ ਵੱਡਾ ਈਵੈਂਟ ਹੈ। ਸਪਾਂਸਰਜ਼ ਸਮੇਤ ਕਈ ਵੱਡੀਆਂ ਅਤੇ ਛੋਟੀਆਂ ਕੰਪਨੀਆਂ ਪਹਿਲਾਂ ਤੋਂ ਹੀ ਇਸ ਈਵੈਂਟ ’ਚ ਹਿੱਸਾ ਨਾ ਲੈਣ ਦਾ ਐਲਾਨ ਕਰ ਚੁੱਕੀਆਂ ਹਨ। ਹਾਲ ਹੀ ’ਚ ਵੋਡਾਫੋਨ ਨੇ ਵੀ ਕਿਹਾ ਸੀ ਕਿ ‘ਕੰਪਨੀ ਕੋਰੋਨਾ ਵਾਇਰਸ ਨਾਲ ਜੁੜੀ ਰਿਪੋਰਟ ਦੀ ਨਿਗਰਾਨੀ ਕਰ ਰਹੀ ਹੈ। ਕੰਪਨੀ ਨੇ ਵਰਲਡ ਹੈਲਥ ਓਰਗਨਾਈਜੇਸ਼ਨ (WHO) ਵਲੋਂ ਹਾਲ ਹੀ ’ਚ ਜਾਰੀ ਹੋਈ ਚਿਤਾਵਨੀ ਨੂੰ ਦੇਖਣ ਤੋਂ ਬਾਅਦ ਇਸ ਸਾਲ MWC ’ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ।’ ਇਸ ਤੋਂ ਪਹਿਲਾਂ ਨੋਕੀਆ, ਐੱਚ.ਐੱਮ.ਡੀ. ਗਲੋਬਲ, ਐੱਲ.ਜੀ., ਵੀਵੋ, ਸੋਨੀ, ਐਮਾਜ਼ੋਨ, ਟਾਨਲਾ ਸਲਿਊਸ਼ੰਸ ਅਤੇ ਕੁਝ ਹੋਰ ਕੰਪਨੀਆਂ MWC ’ਚ ਹਿੱਸਾ ਨਾ ਲੈਣ ਦਾ ਐਲਾਨ ਕਰ ਚੁੱਕੀਆਂ ਸਨ। ਇਸ ਟੈੱਕ ਈਵੈਂਟ ’ਚ 1 ਲੱਖ ਤੋਂ ਜ਼ਿਆਦਾ ਦਰਸ਼ਕ ਆਉਣ ਵਾਲੇ ਸਨ, ਜਿਨ੍ਹਾਂ ’ਚ ਚੀਨ ਦੇ 5000 ਤੋਂ 6000 ਦਰਸ਼ਕ ਸ਼ਾਮਲ ਹੁੰਦੇ।
ਇਨ੍ਹਾਂ ਚੀਨੀ ਕੰਪਨੀਆਂ ਨੇ ਕਰਨੀ ਸੀ ਲਾਂਚਿੰਗ
ਸ਼ਾਓਮੀ, ਰੀਅਲਮੀ ਅਤੇ ਹੁਵਾਵੇਈ ਵਰਗੀਆਂ ਕੰਪਨੀ ਨੇ ਹਾਲ ਹੀ ’ਚ ਪੁਸ਼ਟੀ ਕੀਤੀ ਸੀ ਕਿ ਉਹ ਇਸ ਈਵੈਂਟ ’ਚ ਹਿੱਸਾ ਲੈ ਰਹੀਆਂ ਹਨ। ਸ਼ਾਓਮੀ ਅਤੇ ਰੀਅਲਮੀ ਨੇ MWC ਤੋਂ ਠੀਕ ਪਹਿਲਾਂ ਆਪਣੇ ਡਿਵਾਈਸਿਜ਼ ਦੇ ਲਾਂਚ ਈਵੈਂਟ ਵੀ ਰੱਖੇ ਸਨ ਪਰ ਹੁਣ ਈਵੈਂਟ ਅਧਿਕਾਰਤ ਤੌਰ ’ਤੇ ਰੱਦ ਹੋ ਗਿਆ ਹੈ ਤਾਂ ਅਜਿਹੇ ’ਚ ਸਾਨੂੰ ਇਨ੍ਹਾਂ ਕੰਪਨੀਆਂ ਦੇ ਬਿਆਨ ਦਾ ਵੀ ਇੰਤਜ਼ਾਰ ਕਰਨਾ ਹੋਵੇਗਾ।
ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, ਲਾਲ ਨਿਸ਼ਾਨ 'ਤੇ ਖੁੱਲ੍ਹਿਆ ਸੈਂਸੈਕਸ ਅਤੇ ਨਿਫਟੀ
NEXT STORY